FRANCE VACATION: ਆਈਫ਼ਲ ਟਾਵਰ ਦੇ ਸਾਹਮਣੇ ਪੋਜ਼ ਦਿੰਦੀ ਨਜ਼ਰ ਆਈ ਜਾਹਨਵੀ ਕਪੂਰ

06/05/2022 6:19:23 PM

ਬਾਲੀਵੁੱਡ ਡੈਸਕ: ਅਦਾਕਾਰਾ ਜਾਹਨਵੀ ਕਪੂਰ ਸੋਸ਼ਲ ਮੀਡੀਆ ’ਤੇ ਆਪਣੀ ਐਕਟੀਵਿਟੀ ਨੂੰ ਲੈ ਕੇ ਚਰਚਾ ’ਚ ਰਹਿੰਦੀ ਹੈ। ਉਹ ਆਪਣੇ ਪ੍ਰਸ਼ੰਸਕਾਂ ਨਾਲ ਹਰ ਇਕ ਪਲ ਦੀ ਅਪਡੇਟਸ ਸਾਂਝੀ ਕਰਦੀ ਰਹਿੰਦੀ ਹੈ। ਇਨ੍ਹੀਂ ਦਿਨੀਂ ਅਦਾਕਾਰਾ ਫ਼ਰਾਂਸ ’ਚ ਛੁੱਟੀਆਂ ਮਨਾ ਰਹੀ ਹੈ। ਜਿਥੋਂ ਉਸ ਨੇ ਆਪਣੇ ਪ੍ਰਸ਼ੰਸਕਾਂ ਨਾਲ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

ਇਹ ਵੀ ਪੜ੍ਹੋ: ਇੰਡਸਟਰੀ 'ਚੋਂ ਲਗਾਤਾਰ ਕੋਰੋਨਾ ਦਾ ਸ਼ਿਕਾਰ ਹੋ ਰਹੇ ਸਿਤਾਰਿਆਂ 'ਚ ਸ਼ਾਹਰੁਖ ਦੀ ਰਿਪੋਰਟ ਵੀ ਆਈ ਪੋਜ਼ੀਟਿਵ

ਇਨਾਂ ਤਸਵੀਰਾਂ ’ਚ ਜਾਨਹਵੀ ਫ਼ਰਾਂਸ ਦੀ ਵੱਖ-ਵੱਖ ਜਗ੍ਹਾ ’ਤੇ ਮਸਤੀ ਕਰਦੀ ਨਜ਼ਰ ਆ ਰਹੀ ਹੈ। ਅਦਾਕਾਰਾ ਇਕ ਤਸਵੀਰ ’ਚ ਇਕ ਚਰਚ ਵਰਗੀ ਇਮਾਰਤ ਦੇ ਬਾਹਰ ਯੋਗਾ ਆਸਣ ’ਚ ਬੈਠੀ ਦਿਖਾਈ ਦੇ ਰਹੀ ਹੈ।

ਦੂਸਰੀ ਤਸਵੀਰ ’ਚ ਵਿਸ਼ਵ ਪ੍ਰਸਿੱਧ ਆਈਫ਼ਲ ਟਾਵਰ ਦੇ ਸਾਹਮਣੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ’ਚ ਅਦਾਕਾਰਾ ਬੇਹੱਦ ਖੂਬਸੂਰਤ ਲੱਗ ਰਹੀ ਹੈ। ਪ੍ਰਸ਼ੰਸਕ ਜਾਹਨਵੀ ਦੀਆਂ ਤਸਵੀਰਾਂ ’ਤੇ ਬੇਹੱਦ ਪਿਆਰ ਦੇ ਰਹੇ ਹਨ।

ਇਹ ਵੀ ਪੜ੍ਹੋ: ਕਾਰਤਿਕ ਤੋਂ ਬਾਅਦ ਆਦਿਤਿਆ ਰਾਏ ਕਪੂਰ ਹੁਣ ਕੋਰੋਨਾ ਪੋਜ਼ੀਟਿਵ

ਜਾਹਨਵੀ ਦੇ ਕੰਮ ਦੀ ਗੱਲ ਕਰੀਏ ਤਾਂ ਜਾਹਨਵੀ ਜਲਦ ਹੀ ਸਿਧਾਰਥ ਸੇਨ ਗੁਪਤਾ ਦੇ ਨਿਰਦੇਸ਼ਨ ’ਚ ਬਣ ਰਹੀ ਫ਼ਿਲਮ ‘ਗੁੱਡ ਲੱਕ ਜੈਰੀ’ ’ਚ ਨਜ਼ਰ ਆਵੇਗੀ। ਇਹ ਇਕ ਕਾਮੇਡੀ ਡਰਾਮਾ ਫ਼ਿਲਮ ਹੈ ਜੋ ਆਨੰਦ ਐਲ ਰਾਏ ਵੱਲੋਂ ਬਣਾਈ ਗਈ ਹੈ।

Gurminder Singh

This news is Content Editor Gurminder Singh