ਜਗਜੀਤ ਸੰਧੂ ਨੇ ਪਤਨੀ ਨਾਲ ਰਿਸੈਪਸ਼ਨ ਪਾਰਟੀ ਤੋਂ ਸਾਂਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ

02/25/2022 11:28:13 AM

ਚੰਡੀਗੜ੍ਹ (ਬਿਊਰੋ)– ਮਸ਼ਹੂਰ ਪੰਜਾਬੀ ਅਦਾਕਾਰ ਜਗਜੀਤ ਸੰਧੂ ਹਾਲ ਹੀ ’ਚ ਵਿਆਹ ਦੇ ਬੰਧਨ ’ਚ ਬੱਝੇ ਹਨ। ਇਸ ਦੀਆਂ ਤਸਵੀਰਾਂ ਜਗਜੀਤ ਸੰਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ’ਤੇ ਸਾਂਝੀਆਂ ਕੀਤੀਆਂ ਹਨ।

ਹੁਣ ਜਗਜੀਤ ਸੰਧੂ ਨੇ ਪਤਨੀ ਨਾਲ ਰਿਸੈਪਸ਼ਨ ਪਾਰਟੀ ਤੋਂ ਖ਼ੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ’ਚ ਜਗਜੀਤ ਸੰਧੂ ਦਾ ਪਤਨੀ ਨਾਲ ਦਿਲਕਸ਼ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਜਗਜੀਤ ਦੀ ਪਤਨੀ ਦਾ ਨਾਂ ਪਰਮ ਹੈ।

ਤਸਵੀਰਾਂ ’ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਜਗਜੀਤ ਪਤਨੀ ਪਰਮ ਨਾਲ ਮਸਤੀ ਕਰ ਰਹੇ ਹਨ। ਦੋਵਾਂ ਦੀ ਕੈਮਿਸਟਰੀ ਤਸਵੀਰਾਂ ’ਚ ਦੇਖਣ ਵਾਲੀ ਹੈ।

ਦੱਸ ਦੇਈਏ ਕਿ ਜਗਜੀਤ ਸੰਧੂ ਨੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕਰਨ ਸਮੇਂ ਖ਼ਾਸ ਕੈਪਸ਼ਨ ਲਿਖੀ ਸੀ। ਜਗਜੀਤ ਨੇ ਲਿਖਿਆ ਸੀ, ‘ਤੂੰ ਪਹਿਲੇ ਪਹਿਰ ਦੀ ਸੱਜਰੀ ਪ੍ਰਭਾਤ ਜਿਹੀ, ਕਿਸੇ ਬੱਚੇ ਨੂੰ ਮਿਲੀ ਪਹਿਲੀ ਸੁਗਾਤ ਜਿਹੀ, ਤੇਰੇ ਬੋਲ ਨੇ ਸ਼ਿਵ ਦੀ ਜਵਾਨੀ ਵਰਗੇ, ਤੇਰੇ ਕਿੱਸੇ ਨੇ ਮੰਟੋ ਦੀ ਕਹਾਣੀ ਵਰਗੇ, ਨੀ ਤੂੰ ਸਿਆਲਾਂ ਵਾਲੀ ਹੀਰ ਦੇ ਸ਼ਿੰਗਾਰ ਜਿਹੀ ਲੱਗੇ, ਨੀ ਤੂੰ ਪਿਕਾਸੋ ਦੀ ਬਣਾਈ ਤਸਵੀਰ ਜਿਹੀ ਲੱਗੇ, ਕਦੇ ਸੋਹਣੀ ਦਾ ਘੜਾ ਤੇ ਝਨਾਅ ਜਾਪਦੀ, ਕਦੇ ਪਿਆਰ ਜਾਪਦੀ ਤੇ ਵਫ਼ਾ ਜਾਪਦੀ। ਨੀ ਤੂੰ ਰੱਬ ਜਾਪਦੀ, ਤੂੰ ਖ਼ੁਦਾ ਜਾਪਦੀ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh