ਈ. ਡੀ. ਦੀ ਕਾਰਵਾਈ ਦੌਰਾਨ ਜੈਕਲੀਨ ਨੇ ਲਿਖੀ ਖ਼ਾਸ ਪੋਸਟ, ਆਖੀ ਇਹ ਗੱਲ

08/17/2022 2:00:33 PM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਠੱਗ ਸੁਕੇਸ਼ ਚੰਦਰਸ਼ੇਖਰ ਨਾਲ ਸਬੰਧਤ ਮਾਮਲੇ 'ਚ ਮੁਲਜ਼ਮ ਬਣਾਇਆ ਹੈ। ਜੈਕਲੀਨ ਨੂੰ ਕਰੀਬ 215 ਕਰੋੜ ਰੁਪਏ ਦੀ ਫਿਰੌਤੀ ਦੇ ਮਾਮਲੇ 'ਚ ਵੀ ਦੋਸ਼ੀ ਬਣਾਇਆ ਗਿਆ ਹੈ। ਅਦਾਕਾਰਾ ਖ਼ਿਲਾਫ਼ ਅੱਜ ਚਾਰਜਸ਼ੀਟ ਦਾਇਰ ਕੀਤੀ ਜਾ ਸਕਦੀ ਹੈ। ਇਸ ਦੌਰਾਨ ਜੈਕਲੀਨ ਖੁਦ ਨੂੰ ਹੌਂਸਲਾ ਦਿੰਦੀ ਨਜ਼ਰ ਆਈ। ਜੈਕਲੀਨ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇਕ ਸ਼ਕਤੀਸ਼ਾਲੀ ਪ੍ਰੇਰਣਾਦਾਇਕ ਹਵਾਲਾ ਸਾਂਝਾ ਕਰਦੇ ਹੋਏ ਲਿਖਿਆ ਹੈ 'ਅੱਗੇ ਸਭ ਕੁਝ ਠੀਕ ਰਹੇਗਾ।'

ਇਹ ਖ਼ਬਰ ਵੀ ਪੜ੍ਹੋ : ED ਦਾ ਜੈਕਲੀਨ ਖ਼ਿਲਾਫ਼ ਵੱਡਾ ਐਕਸ਼ਨ, 215 ਕਰੋੜ ਦੀ ਫਿਰੌਤੀ ਮਾਮਲੇ 'ਚ ਬਣਾਇਆ ਦੋਸ਼ੀ

ਦੱਸ ਦਈਏ ਕਿ ਮਨੀ ਲਾਂਡਰਿੰਗ ਮਾਮਲੇ 'ਚ ਨਾਂ ਆਉਣ ਤੋਂ ਬਾਅਦ ਜੈਕਲੀਨ ਸੋਸ਼ਲ ਮੀਡੀਆ 'ਤੇ ਖੁਦ ਨੂੰ ਮਜ਼ਬੂਤ ​​ਬਣੇ ਰਹਿਣਾ ਸਿਖਾ ਰਹੀ ਹੈ। ਉਸ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਚ ਲਿਖਿਆ, "ਪਿਆਰੇ, ਮੈਂ ਸਾਰੀਆਂ ਚੰਗੀਆਂ ਚੀਜ਼ਾਂ ਦੀ ਹੱਕਦਾਰ ਹਾਂ, ਮੈਂ ਆਪਣੇ ਆਪ ਨੂੰ ਸਵੀਕਾਰ ਕਰਦੀ ਹਾਂ ਜਿਵੇਂ ਮੈਂ ਹਾਂ ਅਤੇ ਮੈਂ ਬਹੁਤ ਸ਼ਕਤੀਸ਼ਾਲੀ ਹਾਂ। ਸਭ ਕੁਝ ਠੀਕ ਹੋ ਜਾਵੇਗਾ। ਮੈਂ ਬਹੁਤ ਮਜ਼ਬੂਤ ​​ਹਾਂ ਅਤੇ ਮੈਂ ਆਪਣੇ ਸਾਰੇ ਟੀਚਿਆਂ ਅਤੇ ਸੁਫਨਿਆਂ ਨੂੰ ਪ੍ਰਾਪਤ ਕਰਨ ਦੇ ਯੋਗ ਹੋਵਾਂਗੀ। ਹਾਂ ਮੈਂ ਕਰ ਸਕਦੀ ਹਾਂ।"

ਇਹ ਖ਼ਬਰ ਵੀ ਪੜ੍ਹੋ : ਰਾਜੂ ਸ੍ਰੀਵਾਸਤਵ ਦੀ ਸਿਹਤ ਨੂੰ ਲੈ ਕੇ ਆਈ ਤਾਜ਼ਾ ਅਪਡੇਟ, ਹੋ ਰਿਹਾ ਸੁਧਾਰ

ਦੱਸਣਯੋਗ ਹੈ ਕਿ ਜੈਕਲੀਨ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਵਿਵਾਦਾਂ 'ਚ ਹੈ। ਸੁਕੇਸ਼ ਚੰਦਰਸ਼ੇਖਰ ਨਾਲ ਕਥਿਤ ਸਬੰਧਾਂ ਨੂੰ ਲੈ ਕੇ ਈ. ਡੀ. ਨੇ ਜੈਕਲੀਨ ਫਰਨਾਂਡੀਜ਼ ਤੋਂ ਕਈ ਵਾਰ ਪੁੱਛਗਿੱਛ ਕੀਤੀ ਹੈ। ਹਾਲ ਹੀ 'ਚ ਈ. ਡੀ. ਨੇ ਉਸ ਦੀ 12 ਲੱਖ ਦੀ ਐੱਫ. ਡੀ. ਵੀ ਅਟੈਚ ਕੀਤੀ ਸੀ। ਜੈਕਲੀਨ 'ਤੇ ਠੱਗ ਸੁਕੇਸ਼ ਚੰਦਰਸ਼ੇਖਰ ਤੋਂ ਕਈ ਲਗਜ਼ਰੀ ਤੋਹਫ਼ੇ ਲੈਣ ਦਾ ਦੋਸ਼ ਸੀ। ਸੁਕੇਸ਼ ਚੰਦਰਸ਼ੇਖਰ ਨਾਲ ਜੈਕਲੀਨ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ।
ਜੈਕਲੀਨ ਇਸ ਮਾਮਲੇ 'ਚ ਗਵਾਹ ਵਜੋਂ ਪਹਿਲਾਂ ਹੀ ਆਪਣਾ ਬਿਆਨ ਦਰਜ ਕਰਵਾ ਚੁੱਕੀ ਹੈ। ਪਿਛਲੇ ਸਾਲ ਦਸੰਬਰ 'ਚ ਇਸ ਮਾਮਲੇ 'ਚ ਪਹਿਲੀ ਚਾਰਜਸ਼ੀਟ ਵਧੀਕ ਸੈਸ਼ਨ ਜੱਜ ਪ੍ਰਵੀਨ ਸਿੰਘ ਦੀ ਅਦਾਲਤ 'ਚ ਦਾਖ਼ਲ ਕੀਤੀ ਗਈ ਸੀ। ਦੋਸ਼ ਹੈ ਕਿ ਸੁਕੇਸ਼ ਚੰਦਰਸ਼ੇਖਰ ਨੇ ਕਈ ਮਾਡਲਾਂ ਅਤੇ ਅਭਿਨੇਤਰੀਆਂ 'ਤੇ ਕਰੀਬ 20 ਕਰੋੜ ਰੁਪਏ ਖਰਚ ਕੀਤੇ ਸਨ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਰਾਹੀਂ ਸਾਂਝੀ ਕਰੋ।

sunita

This news is Content Editor sunita