ਜੈਕਲੀਨ ਫਰਨਾਂਡੀਜ਼ ਦਾ ਨੇਕ ਉਪਰਾਲਾ, ਲੋੜਵੰਦਾਂ ਨੂੰ ਖਵਾਇਆ ਖਾਣਾ

05/06/2021 3:28:34 PM

ਮੁੰਬਈ (ਬਿਊਰੋ)– ਕੋਰੋਨਾ ਵਾਇਰਸ ਦਾ ਕਹਿਰ ਇਕ ਵਾਰ ਫਿਰ ਪੂਰੇ ਦੇਸ਼ ’ਚ ਤੇਜ਼ੀ ਨਾਲ ਫੈਲ ਚੁੱਕਾ ਹੈ। ਕੋਰੋਨਾ ਕਾਰਨ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਮਰੀਜ਼ਾਂ ਲਈ ਬਿਸਤਰੇ, ਆਕਸੀਜਨ, ਦਵਾਈਆਂ ਤੇ ਇਥੋਂ ਤੱਕ ਕਿ ਗਰੀਬਾਂ ਲਈ ਰੋਟੀ ਖਾਣਾ ਮੁਸ਼ਕਿਲ ਹੋ ਗਿਆ ਹੈ। ਦੇਸ਼ ਦੀ ਸਥਿਤੀ ਨੂੰ ਵੇਖਦਿਆਂ ਬਾਲੀਵੁੱਡ ਦੇ ਕਈ ਵੱਡੇ ਸਿਤਾਰੇ ਇਸ ਸਮੇਂ ਅੱਗੇ ਵਧੇ ਤੇ ਸਹਾਇਤਾ ਕੀਤੀ, ਜਿਨ੍ਹਾਂ ’ਚ ਸੋਨੂੰ ਸੂਦ, ਸਲਮਾਨ ਖ਼ਾਨ, ਅਕਸ਼ੇ ਕੁਮਾਰ ਤੇ ਹੋਰ ਬਹੁਤ ਸਾਰੇ ਨਾਮ ਸ਼ਾਮਲ ਹਨ। ਹੁਣ ਅਭਿਨੇਤਰੀ ਜੈਕਲੀਨ ਫਰਨਾਂਡੀਜ਼ ਵੀ ਇਸ ਦਾ ਹਿੱਸਾ ਬਣ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਸਤਿੰਦਰ ਸਰਤਾਜ ਨੂੰ ਆਪਣਾ ਇਹ ਗੀਤ ਮੰਜ਼ਿਲ ’ਤੇ ਪਹੁੰਚਿਆ ਕਿਉਂ ਹੋਇਆ ਮਹਿਸੂਸ?

ਜੈਕਲੀਨ ਨੇ ਹਾਲ ਹੀ ’ਚ ਯੋਲੋ ਨਾਮ ਦੀ ਇਕ ਫਾਊਂਡੇਸ਼ਨ ਸਥਾਪਿਤ ਕੀਤੀ ਹੈ, ਜਿਸ ਰਾਹੀਂ ਉਹ ਨੇਕ ਕੰਮਾਂ ਦੀਆਂ ਕਹਾਣੀਆਂ ਸਾਂਝੀਆਂ ਕਰੇਗੀ। ਇਸ ਦੇ ਨਾਲ ਉਸ ਨੇ ਇਹ ਵੀ ਦੱਸਿਆ ਕਿ ਉਹ ਸਮਾਜ ’ਚ ਵੱਖ-ਵੱਖ ਜ਼ਰੂਰੀ ਚੀਜ਼ਾਂ ਨੂੰ ਹੋਰ ਐੱਨ. ਜੀ. ਓਜ਼ ਨਾਲ ਮਿਲ ਕੇ ਜਾਰੀ ਰੱਖੇਗੀ। ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ’ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ’ਚ ਉਹ ਗਰੀਬਾਂ ਨਾਲ ਖਾਣਾ ਸਾਂਝਾ ਕਰਦੀ ਦਿਖਾਈ ਦੇ ਰਹੀ ਹੈ।

ਜਿਵੇਂ ਕਿ ਤਸਵੀਰਾਂ ’ਚ ਦੇਖਿਆ ਜਾ ਸਕਦਾ ਹੈ, ਅਭਿਨੇਤਰੀ ਨੇ ਯੋਲੋ ਫਾਊਂਡੇਸ਼ਨ ਦੀ ਟੀ-ਸ਼ਰਟ ਵੀ ਪਹਿਨ ਰੱਖੀ ਹੈ। ਉਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ ਤੇ ਨਾਲ ਹੀ ਉਸ ਦੇ ਪ੍ਰਸ਼ੰਸਕ ਇਸ ’ਤੇ ਪ੍ਰਤੀਕਿਰਿਆ ਵੀ ਦੇ ਰਹੇ ਹਨ।

 
 
 
 
 
View this post on Instagram
 
 
 
 
 
 
 
 
 
 
 

A post shared by Jacqueline Fernandez (@jacquelinef143)

ਤੁਹਾਨੂੰ ਦੱਸ ਦੇਈਏ ਕਿ ਰੋਟੀ ਬੈਂਕ ਐੱਨ. ਜੀ. ਓ. ਨਾਲ ਮਿਲ ਕੇ ਉਹ ਇਸ ਮਹੀਨੇ 1 ਲੱਖ ਲੋਕਾਂ ਨੂੰ ਖਾਣਾ ਵੀ ਪਹੁੰਚਾਏਗੀ। ਉਸੇ ਸਮੇਂ ਫਿਲਾਈਨ ਫਾਊਂਡੇਸ਼ਨ ਨਾਲ ਮਿਲ ਕੇ ਅਭਿਨੇਤਰੀ ਸੜਕਾਂ ’ਤੇ ਰਹਿਣ ਵਾਲੇ ਜਾਨਵਰਾਂ ਦੀ ਸਹਾਇਤਾ ਕਰੇਗੀ।

ਇਸ ਤੋਂ ਪਹਿਲਾਂ ਜੈਕਲੀਨ ਨੇ ਯੋਲੋ ਫਾਊਂਡੇਸ਼ਨ ਦੀ ਘੋਸ਼ਣਾ ਕਰਦਿਆਂ ਆਪਣੇ ਇੰਸਟਾਗ੍ਰਾਮ ’ਤੇ ਇਕ ਪੋਸਟ ਸਾਂਝੀ ਕੀਤੀ ਸੀ, ਜਿਸ ਦੇ ਨਾਲ ਉਸ ਨੇ ਕੈਪਸ਼ਨ ’ਚ ਲਿਖਿਆ, ‘ਇਹ ਸਾਡੀ ਜ਼ਿੰਦਗੀ ਹੈ, ਸਾਨੂੰ ਜ਼ਰੂਰ ਕਰਨਾ ਚਾਹੀਦਾ ਹੈ, ਜੋ ਅਸੀਂ ਇਸ ਦੁਨੀਆ ਲਈ ਕਰ ਸਕਦੇ ਹਾਂ।’ ਇਹ ਐਲਾਨ ਕਰਦਿਆਂ ਮੈਨੂੰ ਮਾਣ ਮਹਿਸੂਸ ਹੋਇਆ ਯੋਲੋ ਫਾਊਂਡੇਸ਼ਨ ਦੀ ਸ਼ੁਰੂਆਤ... ਮਹਾਨ ਲੋਕਾਂ ਦੀਆਂ ਕਹਾਣੀਆਂ ਨੂੰ ਬਣਾਉਣ ਤੇ ਸਾਂਝਾ ਕਰਨ ਦੀ ਪਹਿਲੀ ਪਹਿਲ।’

ਨੋਟ– ਇਸ ਖ਼ਬਰ ’ਤੇ ਆਪਣੀ ਰਾਏ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।

Rahul Singh

This news is Content Editor Rahul Singh