ਜੈਕੀ ਭਗਨਾਨੀ ਮੇਰੇ ਭਰਾ ਵਰਗਾ ਹੈ : ਵਿਸ਼ਾਲ ਮਿਸ਼ਰਾ

04/05/2024 4:43:15 PM

ਮੁੰਬਈ (ਬਿਊਰੋ) - ਵਿਸ਼ਾਲ ਮਿਸ਼ਰਾ ਪੂਜਾ ਐਂਟਰਟੇਨਮੈਂਟ ਦੀ ਬਹੁਤ ਉਡੀਕੀ ਜਾ ਰਹੀ ਫਿਲਮ ‘ਬੜੇ ਮੀਆਂ ਛੋਟੇ ਮੀਆਂ’ ਦੇ ਰਿਲੀਜ਼ ਹੋਣ ’ਚ ਸਿਰਫ 6 ਦਿਨ ਬਾਕੀ ਹਨ। ਹਾਲ ਹੀ ’ਚ, ਸੰਗੀਤਕਾਰ ਵਿਸ਼ਾਲ ਮਿਸ਼ਰਾ ਨੇ ਨਿਰਦੇਸ਼ਕ ਅਲੀ ਅੱਬਾਸ ਜ਼ਫਰ ਤੇ ਨਿਰਮਾਤਾ ਜੈਕੀ ਭਗਨਾਨੀ ਨਾਲ ਆਪਣੇ ਸਹਿਯੋਗ ਬਾਰੇ ਕੁਝ ਦਿਲਚਸਪ ਖੁਲਾਸੇ ਸਾਂਝੇ ਕੀਤੇ ਹਨ। 

ਇਹ ਖ਼ਬਰ ਵੀ ਪੜ੍ਹੋ : ਹੇਮਾ ਮਾਲਿਨੀ ’ਤੇ ਸੁਰਜੇਵਾਲਾ ਦੀ ਟਿੱਪਣੀ ਨਾਲ ਵਿਵਾਦ, ਮਹਿਲਾ ਕਮਿਸ਼ਨ ਨੇ 3 ਦਿਨਾਂ ’ਚ ਐਕਸ਼ਨ ਲੈਣ ਦੇ ਦਿੱਤੇ ਹੁਕਮ

ਜੈਕੀ ਭਗਨਾਨੀ ਬਾਰੇ ਵਿਸ਼ਾਲ ਕਹਿੰਦੇ ਹਨ, ‘‘ਜੈਕੀ ਨਾਲ ਮੇਰਾ ਪੁਰਾਣਾ ਰਿਸ਼ਤਾ ਹੈ। ਉਹ ਮੇਰੇ ਲਈ ਭਰਾ ਵਰਗਾ ਹੈ। ਹਰ ਵਾਰ ਅਸੀਂ ਇਕੱਠੇ ਹੁੰਦੇ ਹਾਂ। ਨਿਰਦੇਸ਼ਕ ਅਲੀ ਅੱਬਾਸ ਜ਼ਫਰ ਬਾਰੇ ਵਿਸ਼ਾਲ ਦਾ ਕਹਿਣਾ ਹੈ ਕਿ ਫਿਲਮ ਦਾ ਸੰਗੀਤ ਕਿਸੇ ਵੀ ਹੋਰ ਐਲਬਮ ਤੋਂ ਵੱਖਰਾ ਹੈ। ਇਹ ਬਹੁਤ ਨਵਾਂ ਤੇ ਤਾਜ਼ਾ ਹੈ। ਮੈਂ ਇਸ ਦਾ ਸਿਹਰਾ ਅਲੀ ਨੂੰ ਦਿੰਦਾ ਹਾਂ। ਉਸਨੇ ਮੁੱਖ ਭੂਮਿਕਾ ਨਿਭਾਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

sunita

This news is Content Editor sunita