ਜਦੋਂ ਪਤਨੀ ਟਵਿੰਕਲ ਅਤੇ ਬੇਟੇ ਆਰਵ ਨਾਲ ਮੂਵੀ ਡੇਟ ਕਰਦੇ ਤਸਵੀਰਾਂ ''ਚ ਕੈਦ ਹੋਏ ਅਕਸ਼ੈ ਕੁਮਾਰ

02/12/2016 2:53:22 PM

ਮੁੰਬਈ : ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਬੀਤੇ ਦਿਨੀਂ ਆਪਣੀ ਪਤਨੀ ਟਵਿੰਕਲ ਖੰਨਾ ਅਤੇ ਬੇਟੇ ਆਰਵ ਨਾਲ ਹਾਲੀਵੁੱਡ ਫਿਲਮ ''ਦਿ ਰੂਮ'' ਦੇਖਣ ਪਹੁੰਚੇ। ਇਸ ਦੌਰਾਨ ਅਕਸ਼ੈ ਕੁਮਾਰ, ਟਵਿੰਕਲ ਅਤੇ ਬੇਟੇ ਆਰਵ ਨਾਲ ਕਈ ਤਸਵੀਰਾਂ ਸਾਹਮਣੇ ਆਈਆਂ।
ਜਾਣਕਾਰੀ ਅਨੁਸਾਰ ਇਨ੍ਹਾਂ ਤਸਵੀਰਾਂ ''ਚ ਟਵਿੰਕਲ ਖੰਨਾ ਪਿੰਕ ਕਲਰ ਦੀ ਡਰੈੱਸ ''ਚ ਕਾਫੀ ਖੂਬਸੂਰਤ ਲੱਗ ਰਹੀ ਸੀ। ਇਸ ਮੂਵੀ ਡੇਟ ''ਤੇ ਵੀ ਅਕਸ਼ੈ ਆਪਣੇ ਸਪੋਰਟੀ ਲੁੱਕ ''ਚ ਹੀ ਨਜ਼ਰ ਆਏ। ਇਸ ਦੌਰਾਨ ਅਕਸ਼ੈ-ਟਵਿੰਕਲ ਦਾ ਬੇਟਾ ਆਰਵ ਕਾਫੀ ਮਸਤੀ ਦੇ ਮੂਡ ''ਚ ਨਜ਼ਰ ਆ ਰਹੇ ਸਨ। ਇਨ੍ਹਾਂ ''ਚੋਂ ਇਕ ਤਸਵੀਰ ''ਚ ਅਕਸ਼ੈ ਦਾ ਬੇਟਾ ਆਰਵ ਤਸਵੀਰਾਂ ਖਿੱਚਣ ਕਾਰਨ ਆਪਣਾ ਮੂੰਹ ਲੁਕਾਉਂਦੇ ਨਜ਼ਰ ਆ ਰਹੇ ਹਨ।