ਮੈਂ ਹਮੇਸ਼ਾ ਕੁਵਾਲਿਟੀ ’ਤੇ ਫੋਕਸ ਕੀਤਾ ਹੈ, ਕੁਵਾਂਟਿਟੀ ’ਤੇ ਨਹੀਂ : ਸੀਮਾ ਬਿਸਵਾਸ

04/20/2023 10:07:19 AM

ਰਾਸ਼ਟਰੀ ਪੁਰਸਕਾਰ ਜੇਤੂ ਡਾਇਰੈਕਟਰ ਪ੍ਰਵੀਣ ਮੋਰਛਲੇ ਦੀ ਫ਼ਿਲਮ ‘ਸਰ ਮੈਡਮ ਸਰਪੰਚ’ ਇਕ ਸਮਾਜਿਕ ਵਿਅੰਗ ’ਤੇ ਆਧਾਰਿਤ ਫ਼ਿਲਮ ਹੈ। ਇਹ ਫ਼ਿਲਮ 14 ਅਪ੍ਰੈਲ ਨੂੰ ਰਿਲੀਜ਼ ਹੋ ਗਈ ਹੈ। ਫ਼ਿਲਮ ਵਿਚ ਸੀਮਾ ਬਿਸਵਾਸ ਨਾਲ ਭਵਨ ਤਿਵਾੜੀ, ਏਰੀਆਨਾ ਸਜਨਾਨੀ, ਹੇਮੰਤ ਦੇਓਲੇਕਰ, ਜੋਤੀ ਦੁਦਬੇ ਅਤੇ ਸ਼ੁਭਾਂਗਿਨੀ ਸ਼੍ਰੀਵਾਸ ਨਜ਼ਰ ਆ ਰਹੇ ਹਨ। ‘ਸਰ ਮੈਡਮ ਸਰਪੰਚ’ ਫਰਾਂਸ ਵਿਚ ਆਯੋਜਿਤ ਵੇਸੌਲ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਆਫ ਏਸ਼ੀਅਨ ਸਿਨੇਮਾਜ ਵਿਚ ਇਨਾਲਕੋ ਜੂਰੂ ਐਵਾਰਡ ਆਪਣੇ ਨਾਂ ਕਰ ਚੁੱਕੀ ਹੈ। ਸੀਮਾ ਬਿਸਵਾਸ ਨੇ ਜਗ ਬਾਣੀ/ਨਵੋਦਯਾ ਟਾਈਮਸ ਨਾਲ ਖਾਸ ਗੱਲਬਾਤ ਕੀਤੀ...

ਹੁਣ ਤੱਕ ਦੀ ਤੁਹਾਡੀ ਜਰਨੀ ਕਿਹੋ ਜਿਹੀ ਰਹੀ?
ਬਾਲੀਵੁੱਡ ਦੀ ਮੋਸਟ ਕੰਟਰੋਵਰਸ਼ੀਅਲ ਫਿਲਮਾਂ ਵਿਚੋਂ ਇਕ ਬੈਂਡਿਟ ਕੁਵੀਨ ਸ਼ੇਖਰ ਕਪੂਰ ਦੀ ਇਕ ਅਜਿਹੀ ਫ਼ਿਲਮ ਹੈ, ਜਿਸ ਨਾਲ ਕਈ ਵੱਡੇ ਨਾਂ ਮਿਲੇ ਸਨ। ਇਸ ਫਇਮਲ ਵਿਚ ਫੂਲਨ ਦੇਵੀ ਦੀ ਅਸਲ ਕਹਾਣੀ ਦਿਖਾਈ ਗਈ ਸੀ। ਫ਼ਿਲਮ ਦੇ ਹਰ ਕਿਰਦਾਰ ਨੂੰ ਖੂਬ ਵਾਹ-ਵਾਹ ਖੱਟੀ ਸੀ ਪਰ ਫੂਲਨ ਦੇਵੀ ਬਣੀ ਸੀਮਾ ਬਿਸਵਾਸ ਨੇ ਤਾਂ ਰਾਤੋ-ਰਾਤ ਆਪਣਾ ਨਾਂ ਕਮਾ ਲਿਆ ਸੀ। ਆਪਣੀ ਇਸ ਸ਼ੁਰੂਆਤ ਨੂੰ ਲੈ ਕੇ ਸੀਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਇਹ ਫ਼ਿਲਮ ਦਰਸ਼ਕਾਂ ਨੂੰ ਇੰਨੀ ਪਸੰਦ ਆਏਗੀ। ਮੈਂ ਥੀਏਟਰ ਕਰਦੀ ਸੀ ਜਦੋਂ ਸ਼ੇਖਰ ਨੇ ਮੈਨੂੰ ਇਹ ਫ਼ਿਲਮ ਆਫਰ ਕੀਤੀ ਸੀ। ਇਸ ਤੋਂ ਪਹਿਲਾਂ ਮੈਂ ਫਿਲਮਾਂ ਵਿਚ ਜਾਣ ਬਾਰੇ ਸਦੇ ਸੋਚਿਆ ਵੀ ਨਹੀਂ ਸੀ।

ਇਹ ਖ਼ਬਰ ਵੀ ਪੜ੍ਹੋ : ਸਿਰਫ 25 ਫ਼ੀਸਦੀ ਲੀਵਰ ’ਤੇ ਜ਼ਿੰਦਾ ਨੇ ਅਮਿਤਾਭ ਬੱਚਨ, ਜਾਣੋ ਕਿਸ ਭਿਆਨਕ ਬੀਮਾਰੀ ਦਾ ਨੇ ਸ਼ਿਕਾਰ

ਮੈਂ ਇਹ ਫ਼ਿਲਮ ਆਪਣੀ ਆਖਰੀ ਫ਼ਿਲਮ ਸਮਝ ਕੇ ਸਾਈਨ ਕੀਤੀ ਸੀ ਪਰ ਇਸ ਫ਼ਿਲਮ ਤੋਂ ਬਾਅਦ ਮੈਨੂੰ ਇਸੇ ਤਰ੍ਹਾਂ ਦੇ ਬਹੁਤ ਸਾਰੇ ਕਰੈਕਟਰ ਆਫਰ ਹੋਏ। ਬਤੌਰ ਐਕਟਰ ਮੈਨੂੰ ਕਦੇ ਕਿਸੇ ਨੇ ਅਪ੍ਰੋਚ ਨਹੀਂ ਕੀਤਾ, ਇਸ ਲਈ ਮੈਂ ਕੰਮ ਨਹੀਂ ਕੀਤਾ। ਹਾਂ, ਇਸ ਦਰਮਿਆਨ ਕਈ ਕਿਰਦਾਰ ਮੈਨੂੰ ਚੰਗੇ ਲੱਗੇ, ਇਹੋ ਇਕ ਵੱਡਾ ਕਾਰਨ ਰਿਹਾ ਹੈ ਕਿ ਮੈਂ ਕੰਮ ਘੱਟ ਕੀਤਾ, ਜਿਸਦਾ ਮੈਨੂੰ ਅਫਸੋਸ ਨਹੀਂ ਹੈ। ਮੈਨੂੰ ਯਾਦ ਹੈ ਕਿ ਸੰਜੇ ਲੀਲਾ ਭੰਸਾਲੀ ਨੇ ਜਦੋਂ ਖਾਮੋਸ਼ੀ ਲਈ ਆਫਰ ਕੀਤਾ। ਉਸ ਸਮੇਂ ਇਸ ਰੋਲ ਲਈ ਸਾਰਿਆਂ ਨੇ ਮਨਾ ਕਰ ਦਿੱਤਾ ਸੀ। ਲੋਕਾਂ ਦਾ ਕਹਿਣਾ ਸੀ ਕਿ ਮਾਂ ਦਾ ਕਿਰਦਾਰ ਹੈ। ਉਹੀ ਟਾਈਪ ਕਾਸਟ ਬਣਕੇ ਰਹਿ ਜਾਵਾਂਗੀ। ਪਰ ਮੇਰਾ ਬੈਕਗ੍ਰਾਊਂਡ ਥੀਏਟਰ ਦਾ ਰਿਹਾ ਹੈ ਅਤੇ ਰੰਗਮੰਚ ਦਾ ਕਲਾਕਾਰ ਕਿਸੇ ਵੀ ਉਮਰ ਅਤੇ ਜੈਂਡਰ ਦਾ ਰੋਲ ਅਦਾ ਕਰ ਸਕਦਾ ਹੈ। ਫਿਰ ਉਹ ਬੱਚੇ ਦਾ ਰੋਲ ਹੋਵੇ ਜਾਂ ਮਾਂ ਦਾ, ਤਾਂ ਮੈਂ ਓਹੀ ਕੀਤਾ। ਹੁਣ ਵੀ ਉਸ ਕਿਰਦਾਰ ਨੂੰ ਯਾਦ ਕੀਤਾ ਜਾਂਦਾ ਹੈ।

ਫ਼ਿਲਮ ਦੀ ਕਹਾਣੀ ਬਹੁਤ ਨਵੀਂ ਹੈ। ਜਦੋਂ ਪਹਿਲੀ ਵਾਰ ਸਕ੍ਰਿਪਟ ਪੜ੍ਹੀ ਤਾਂ ਤੁਹਾਡਾ ਕੀ ਰਿਐਕਸ਼ਨ ਸੀ?
ਮੈਨੂੰ ਜ਼ਿਆਦਾਤਰ ਲੋਕ ਪੁੱਛਦੇ ਹਨ ਕਿ ਜਿਸ ਤਰ੍ਹਾਂ ਤੁਸੀਂ ਸਿਲਵਰ ਸਕ੍ਰੀਨ ’ਤੇ ਐਂਟਰੀ ਕੀਤੀ, ਉਸ ਹਿਸਾਬ ਨਾਲ ਤੁਸੀਂ ਫ਼ਿਲਮਾਂ ਬਹੁਤ ਘੱਟ ਕੀਤੀ ਹਨ। ਸੱਚ ਕਹਾਂ ਤਾਂ ਮੈਨੂੰ ਖੁਦ ਲੱਗਦਾ ਹੈ ਅਤੇ ਇਸ ਗੱਲ ਦਾ ਅਹਿਸਾਸ ਵੀ ਹੈ ਕਿ ਮੈਂ ਕੰਮ ਘੱਟ ਕੀਤਾ ਹੈ ਪਰ ਇਕ ਗੱਲ ਦੀ ਮੈਨੂੰ ਤਸੱਲੀ ਹੈ ਕਿ ਮੈਂ ਜਿੰਨਾ ਵੀ ਕੰਮ ਕੀਤਾ ਹੈ ਉਹ ਕਾਬਲੇ ਤਾਰੀਫ਼ ਰਿਹਾ ਹੈ। ਲੋਕਾਂ ਨੇ ਉਸ ਦੀ ਸ਼ਲਾਘਾ ਕੀਤੀ ਹੈ। ਮੈਂ ਹਮੇਸ਼ਾ ਕੁਵਾਲਿਟੀ ’ਤੇ ਫੋਕਸ ਕੀਤਾ ਹੈ, ਕੁਵਾਂਟਿਟੀ ’ਤੇ ਨਹੀਂ। ਇਹ ਫ਼ਿਲਮ ਕੁਝ ਭਾਰਤੀ ਕੁੜੀਆਂ ਦੀ ਅਦਭੁੱਤ ਕਹਾਣੀਆਂ ’ਤੇ ਆਧਾਰਿਤ ਹੈ, ਜੋ ਹਾਇਰ ਸਟੱਡੀਜ ਲਈ ਵਿਦੇਸ਼ ਚਲੀਆਂ ਗਈਆਂ ਅਤੇ ਫਿਰ ਪਿੰਡਾਂ ਦੀ ਸਰਪੰਚ ਬਣਨ ਲਈ ਵਾਪਸ ਪਰਤੀਆਂ ਸਨ। ਮੈਂ ਇਸ ਵਿਚ ਇਕ ਇੰਫਲੁਐਂਸਰ ਦਾਦੀ ਅੰਮਾ ਦੇ ਕਿਰਦਾਰ ਵਿਚ ਹਾਂ ਜਿਸਨੂੰ ਲੋਕ ਪਸੰਦ ਵੀ ਕਰ ਰਹੇ ਹਨ। ਫ਼ਿਲਮ ਨੇ ਫਰਾਂਸ ਵਿਚ ਆਯੋਜਿਤ ਵੇਸੌਲ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਆਫ ਏਸ਼ੀਅਨ ਸਿਨੇਮਾਜ (ਵੀ. ਆਈ. ਐੱਫ. ਐੱਫ. ਏ. ਸੀ.) ਦੇ 29ਵੇਂ ਐਡੀਸ਼ਨ ਵਿਚ ਇਨਾਲਕੋ ਜੂਰੀ ਐਵਾਰਡ ਜਿੱਤਿਆ ਹੈ। ਫ਼ਿਲਮ ਦੀ ਕਹਾਣੀ ਇਕ ਸਮਾਜਿਕ ਵਿਅੰਗ ਦਰਸਾਉਂਦੀ ਹੈ। ਅਜਿਹੀਆਂ ਫਿਲਮਾਂ ਬਹੁਤ ਘੱਟ ਬਣਦੀਆਂ ਹਨ, ਜੋ ਸਮਾਜ ਨੂੰ ਕੁਝ ਦਿਖਾਉਂਦੀਆਂ ਹਨ। ਚੰਗਾ ਲਗਦਾ ਹੈ ਕਿ ਜਦੋਂ ਬਤੌਰ ਐਕਟਰ ਇਸ ਤਰ੍ਹਾਂ ਦੇ ਰੋਲ ਕਰਨ ਨੂੰ ਮਿਲਦਾ ਹੈ।

ਇਹ ਖ਼ਬਰ ਵੀ ਪੜ੍ਹੋ : ‘ਪੀ. ਐੱਸ. 2’ ਦੀ ਸਟਾਰਕਾਸਟ ਨੇ ਮੈਗਨਮ ਓਪਸ ਨੂੰ ਪ੍ਰਮੋਟ ਕਰਨ ਲਈ ਦਿੱਲੀ ਦਾ ਕੀਤਾ ਦੌਰਾ

ਓਟੀਟੀ ਪਲੇਟਫਾਰਮ ਆਉਣ ਤੋਂ ਬਾਅਦ ਕੰਟੈਂਟ ਵਿਚ ਕੀ ਬਦਲਾਅ ਦੇਖਣ ਨੂੰ ਮਿਲੇ ਹਨ?
ਇਹ ਜੋ ਕਾਨਸੈਪਟ 2 ਸਾਲਾਂ ਤੋਂ ਆਇਆ ਹੈ, ਉਹ ਸ਼ਾਨਦਾਰ ਹੈ। ਬਾਹਰ ਦੀ ਇੰਡਸਟਰੀ ਵਿਚ ਜੋ ਹੁੰਦਾ ਹੈ, ਉਹ ਸਾਡੇ ਲਈ ਬਹੁਤ ਬਾਅਦ ਵਿਚ ਆਉਂਦਾ ਹੈ ਪਰ ਕੋਵਿਡ ਕਾਰਨ ਅਸੀਂ ਜਲਦੀ ਅਪਨਾ ਲਿਆ, ਕਿਉਂਕਿ ਉਸ ਸਮੇਂ ਲੋਕਾਂ ਕੋਲ ਆਪਸ਼ਨ ਨਹੀਂ ਸੀ। ਉਨ੍ਹਾਂ ਨੇ ਘਰ ਬੈਠੇ ਇੰਟਰਨੈਸ਼ਨਲ ਲੇਵਲ ਦਾ ਕੰਟੈਂਟ ਦੇਖਣ ਨੂੰ ਮਿਲਿਆ। ਖਾਸ ਗੱਲ ਇਹ ਹੈ ਕਿ ਲਾਕਡਾਊਨ ਵਿਚ ਬਹੁਤ ਤੋਂ ਲੋਕਾਂ ਨੂੰ ਇਸ ਕਾਰਨ ਕੰਮ ਮਿਲਿਆ। ਜਿਸ ਕਾਰਨ ਬਾਲੀਵੁੱਡ ਇਕ ਵੱਖਰੀ ਇੰਡਸਟਰੀ ਹੈ ਠੀਕ ਵੈਸਾ ਹੀ ਓਟੀਟੀ ਨੇ ਆਪਣੀ ਇਕ ਵੱਡੀ ਥਾਂ ਬਣਾ ਲਈ ਹੈ। ਹਾਲਾਂਕਿ ਹੁਣ ਹਾਲਾਤ ਪਹਿਲਾਂ ਨਾਲੋਂ ਬਿਹਤਰ ਹੋਏ ਹਨ। ਸਿਨੇਮਾ ਦੀ ਆਪਣੀ ਵੱਖਰੀ ਪਛਾਣ ਹੈ, ਜੋ ਹਮੇਸ਼ਾ ਰਹੇਗੀ। ਕੰਟੈਂਟ ਦੀ ਗੱਲ ਕਹੀਏ ਤਾਂ ਇੰਡਸਟਰੀ ਵਿਚ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਹੈ। ਲੋਕ ਹੁਣ ਰਿਐਲਸਟਿਕ ਅਤੇ ਚੰਗਾ ਕੰਟੈਂਟ ਦੇਖਣਾ ਚਾਹੁੰਦੇ ਹਨ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ ਕੁਮੈਂਟ ਕਰਕੇ ਜ਼ਰੂਰ ਦੱਸੋ।
 

sunita

This news is Content Editor sunita