‘ਲੂਪ ਲਪੇਟਾ’ ਨੂੰ ਜਿੰਨਾ ਪਿਆਰ ਮਿਲਿਆ, ਉਸ ਨੂੰ ਦੇਖ ਕੇ ਮਾਣ ਮਹਿਸੂਸ ਕਰ ਰਿਹਾ ਹਾਂ : ਤਾਹਿਰ ਰਾਜ ਭਸੀਨ

02/04/2023 1:42:03 PM

ਮੁੰਬਈ (ਬਿਊਰੋ) : ਅਭਿਨੇਤਾ ਤਾਹਿਰ ਰਾਜ ਭਸੀਨ ਆਪਣੇ ਰੁਝੇਵਿਆਂ ਭਰੇ ਸ਼ੈਡਿਊਲ ਵਿਚ ਤਾਹਿਰ ਫ਼ਿਲਮ ‘ਲੂਪ ਲਪੇਟਾ’ ਨੂੰ ਲੈ ਕੇ ਇਮੋਸ਼ਨਲ ਹੋ ਗਏ ਹਨ, ਜਿਸ ’ਚ ਉਸ ਨੇ ਤਾਪਸੀ ਪੰਨੂ ਨਾਲ ਕੰਮ ਕੀਤਾ ਸੀ। ਫ਼ਿਲਮ ਨੂੰ ਆਲੋਚਨਾਤਮਕ ਪ੍ਰਸ਼ੰਸਾ ਪ੍ਰਾਪਤ ਹੋਈ ਸੀ ਅਤੇ ਇਸ ਦੀ ਇਕ ਨਿਵੇਕਲੇ ਵਿਚਾਰ ਲਈ ਪ੍ਰਸ਼ੰਸਾ ਵੀ ਕੀਤੀ ਗਈ। 

ਅੱਜ ਇਸ ਫ਼ਿਲਮ ਨੇ ਆਪਣਾ ਇਕ ਸਾਲ ਪੂਰਾ ਕਰ ਲਿਆ ਹੈ। ਫ਼ਿਲਮ ਦੀ ਪਹਿਲੀ ਵਰ੍ਹੇਗੰਢ ’ਤੇ ਤਾਹਿਰ ਨੇ ਕਿਹਾ ਕਿ ‘ਵਿਸ਼ਵਾਸ ਨਹੀਂ ਹੋ ਰਿਹਾ ਕਿ ‘ਲੂਪ ਲਪੇਟਾ’ ਨੂੰ ਇਕ ਸਾਲ ਪੂਰਾ ਹੋ ਗਿਆ ਹੈ। ਇਹ ਇਕ ਬਹੁਤ ਹੀ ਖ਼ਾਸ ਫ਼ਿਲਮ ਹੈ, ਜਿਸ ਦਾ ਮੈਂ ਹਿੱਸਾ ਬਣਿਆ। ਸੱਤਿਆ ਦੇ ਕਿਰਦਾਰ ਵਿਚ ਅਜਿਹੇ ਰੰਗ ਸਨ।

ਮਜ਼ਾਕੀਆ ਅਤੇ ਰੋਮਾਂਟਿਕ ਕਿਰਦਾਰ ਨਿਭਾਉਣਾ ਚੁਣੌਤੀਪੂਰਨ ਅਤੇ ਮਜ਼ੇਦਾਰ ਸੀ। ਮੇਰੇ ਕਿਰਦਾਰ ਵਿਚ ਸਰੀਰਕ ਕਾਮੇਡੀ ਦੇ ਟੋਨ ਨੂੰ ਸਮਝਣ ਲਈ ਮੈਂ ਫ਼ਿਲਮ ਦੀ ਤਿਆਰੀ ਦੌਰਾਨ ਆਪਣੇ ਨਿਰਦੇਸ਼ਕ ਅਕਾਸ਼ ਭਾਟੀਆ ਨਾਲ ਕੁਝ ਮਜ਼ੇਦਾਰ ਸੈਸ਼ਨ ਕੀਤੇ।

 

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ

sunita

This news is Content Editor sunita