ਤਸਵੀਰਾਂ ''ਚ ਦੇਖੋ ਰਿਤਿਕ ਰੋਸ਼ਨ ਦਾ BIRTHDAY BASH!

01/10/2016 2:15:30 PM

ਮੁੰਬਈ : ਬਾਲੀਵੁੱਡ ਦੇ ਡੈਸ਼ਿੰਗ ਸੁਪਰ ਸਟਾਰ ਰਿਤਿਕ ਰੋਸ਼ਨ ਦਾ ਅੱਜ ਜਨਮ ਦਿਨ ਹੈ ਪਰ ਇਸ ਦਾ ਜਸ਼ਨ ਬੀਤੀ ਰਾਤ ਤੋਂ ਹੀ ਸ਼ੁਰੂ ਹੋ ਗਿਆ ਸੀ। ਰਿਤਿਕ ਨੇ ਆਪਣੇ ਦੋਸਤਾਂ ਅਤੇ ਬਾਲੀਵੁੱਡ ਸਿਤਾਰਿਆਂ ਨਾਲ ਖੂਬ ਪਾਰਟੀ ਕੀਤੀ। ਇਹ ਪਾਰਟੀ ਦੀਆਂ ਸਾਹਮਣੇ ਆਈਆਂ ਤਸਵੀਰਾਂ ਤੋਂ ਪਤਾ ਲੱਗ ਰਿਹਾ ਹੈ।
ਇਸ ਦੌਰਾਨ ਪਾਰਟੀ ''ਚ ਰਿਤਿਕ ਫਿਲਮ ''ਕਲ ਹੋ ਨ ਹੋ'' ਦੀ ਆਪਣੀ ਸਹਾਇਕ ਕਲਾਕਾਰ ਅਮਿਸ਼ਾ ਪਟੇਲ ਨਾਲ ਇੰਜੁਆਏ ਕਰਦੇ ਨਜ਼ਰ ਆਏ। ਇਹ ਪਾਰਟੀ ਵਰਲੀ, ਮੁੰਬਈ ''ਚ ਫੋਰ ਸੀਜ਼ਨਸ ਹੋਟਲ ''ਚ ਰੱਖੀ ਗਈ ਸੀ। ਇਸ ਪਾਰਟੀ ਦਾ ਸਭ ਤੋਂ ਸ਼ਾਨਦਾਰ ਪਲ ਸੀ ਬਾਲੀਵੁੱਡ ਸਿਤਾਰਿਆਂ ਦਾ ਇਕੱਠਿਆਂ ਸੈਲਫੀ ਲੈਣਾ, ਜਿਸ ''ਚ ਰਿਤਿਕ ਰੋਸ਼ਨ, ਰਣਵੀਰ ਸਿੰਘ, ਸ਼ਾਹਰੁਖ ਖਾਨ ਅਤੇ ਗਾਇਕ ਮੀਕਾ ਸਿੰਘ ਨਜ਼ਰ ਆ ਰਹੇ ਹਨ