ਮੁੜ ਸਬਾ ਆਜ਼ਾਦ ਦਾ ਹੱਥ ਫੜੀ ਨਜ਼ਰ ਆਏ ਰਿਤਿਕ ਰੌਸ਼ਨ, ਡਿਨਰ ਡੇਟ ਦੀ ਵੀਡੀਓ ਹੋਈ ਵਾਇਰਲ

02/05/2022 4:24:19 PM

ਮੁੰਬਈ (ਬਿਊਰੋ)– ਰਿਤਿਕ ਰੌਸ਼ਨ ਬਾਲੀਵੁੱਡ ਦੇ ਮੋਸਟ ਵਾਂਟਿਡ ਅਦਾਕਾਰਾਂ ’ਚੋਂ ਇਕ ਹਨ। ਰਿਤਿਕ ਨੇ ਸਾਲ 2014 ’ਚ ਸੁਜ਼ੈਨ ਖ਼ਾਨ ਤੋਂ ਤਲਾਕ ਲਿਆ ਸੀ। ਜਿਥੇ ਰਿਤਿਕ ਨਾਲ ਤਲਾਕ ਤੋਂ ਬਾਅਦ ਸੁਜ਼ੈਨ ਦਾ ਅਰਸਲਾਨ ਗੋਨੀ ਨਾਲ ਨਾਂ ਜੁੜਨ ਲੱਗਾ, ਉਥੇ ਹੁਣ ਰਿਤਿਕ ਦਾ ਨਾਂ ਵੀ ਬਾਲੀਵੁੱਡ ਅਦਾਕਾਰਾ ਤੇ ਗਾਇਕਾ ਸਬਾ ਆਜ਼ਾਦ ਨਾਲ ਜੁੜ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : 28 ਦਿਨਾਂ ਤੋਂ ਹਸਪਤਾਲ ’ਚ ਦਾਖ਼ਲ ਲਤਾ ਮੰਗੇਸ਼ਕਰ ਦੀ ਹਾਲਤ ਨਾਜ਼ੁਕ, ਮੁੜ ਵੈਂਟੀਲੇਟਰ ’ਤੇ ਕੀਤਾ ਸ਼ਿਫਟ

ਹਾਲ ਹੀ ’ਚ ਰਿਤਿਕ ਰੌਸ਼ਨ ਦੀ ਇਕ ਵੀਡੀਓ ਸਾਹਮਣੇ ਆਈ ਸੀ, ਜਿਸ ’ਚ ਉਹ ਮਿਸਟਰੀ ਗਰਲ ਨਾਲ ਹੱਥ ’ਚ ਹੱਥ ਪਾ ਕੇ ਘੁੰਮ ਰਹੇ ਸਨ। ਅਜਿਹੇ ’ਚ ਹੁਣ ਇਕ ਵਾਰ ਮੁੜ ਰਿਤਿਕ ਦੀ ਇਕ ਨਵੀਂ ਵੀਡੀਓ ਸਾਹਮਣੇ ਆਈ ਹੈ, ਜਿਸ ’ਚ ਉਹ ਸਬਾ ਆਜ਼ਾਦ ਨਾਲ ਦਿਖਾਈ ਦੇ ਰਹੇ ਹਨ।

ਇਸ ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਰਿਤਿਕ ਰੌਸ਼ਨ ਤੇ ਸਬਾ ਆਜ਼ਾਦ ਡਿਨਰ ਕਰਨ ਤੋਂ ਬਾਅਦ ਇਕ ਕੈਫੇ ਤੋਂ ਨਿਕਲ ਰਹੇ ਹਨ। ਕੈਫੇ ਤੋਂ ਨਿਕਲਦਿਆਂ ਰਿਤਿਕ ਸਬਾ ਦਾ ਹੱਥ ਫੜਦੇ ਹਨ ਤੇ ਉਸ ਨਾਲ ਗੱਡੀ ’ਚ ਬੈਠ ਜਾਂਦੇ ਹਨ। ਇਸ ਦੌਰਾਨ ਰਿਤਿਕ ਸਬਾ ਦਾ ਕਾਫੀ ਧਿਆਨ ਰੱਖਦੇ ਦਿਖਾਈ ਦੇ ਰਹੇ ਹਨ।

 
 
 
 
View this post on Instagram
 
 
 
 
 
 
 
 
 
 
 

A post shared by Viral Bhayani (@viralbhayani)

ਰਿਤਿਕ ਤੇ ਸਬਾ ਦੀ ਇਸ ਵੀਡੀਓ ’ਤੇ ਸੋਸ਼ਲ ਮੀਡੀਆ ਯੂਜ਼ਰਸ ਦੀ ਰੱਜ ਕੇ ਪ੍ਰਤੀਕਿਰਿਆ ਆ ਰਹੀ ਹੈ। ਵੀਡੀਓ ਨੂੰ ਵਿਰਲ ਭਿਆਨੀ ਦੇ ਪੇਜ ’ਤੇ ਸਾਂਝਾ ਕੀਤਾ ਗਿਆ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh