ਰਿਤਿਕ ਦੀ ਫ਼ਿਲਮ ''ਕਾਬਿਲ'' ਅਗਲੇ ਸਾਲ 26 ਜਨਵਰੀ ਨੂੰ ਹੋਵੇਗੀ ਰਿਲੀਜ਼

02/12/2016 2:05:52 PM

ਦਿੱਲੀ- ਰਿਤਿਕ ਰੌਸ਼ਨ ਦੀ ਆਉਣ ਵਾਲੀ ਫ਼ਿਲਮ ''ਕਾਬਿਲ'' ਇਨ੍ਹਾਂ ਦਿਨਾਂ ਖੂਬ ਚਰਚਾ ''ਚ ਹੈ। ਫ਼ਿਲਮ ''ਚ ਰਿਤਿਕ ਨਾਲ ਅਦਾਕਾਰਾ ਯਾਮੀ ਗੌਤਮ ਦਾ ਨਾਂ ਆਉਣ ਤੋਂ ਬਾਅਦ ਹੀ ਇਸ ਫ਼ਿਲਮ ਦੀ ਰਿਲੀਜ਼ ਡੇਟ ਦਾ ਖੁਲਾਸਾ ਹੋ ਗਿਆ ਹੈ।

ਅੰਗਰੇਜ਼ੀ ਅਖਬਾਰ ਅਨੁਸਾਰ ਰਿਤਿਕ ਦੀ ਫ਼ਿਲਮ ਕਾਬਿਲ ਦੀ ਰਿਲੀਜ਼ ਡੇਟ 26 ਜਨਵਰੀ 2017 ਹੋਣ ਵਾਲੀ ਹੈ। ਇਸ ਫ਼ਿਲਮ ਨੂੰ ਡਾਇਰੈਕਟਰ ਰਾਕੇਸ਼ ਰੌਸ਼ਨ ਨੇ ਅਖਬਾਰ ਨਾਲ ਗੱਲ ਕਰਦਿਆਂ ਹੋਇਆ ਕਿਹਾ ਕਿ ਇਸ ਸਾਲ ਸਾਰੀਆਂ ਤਾਰੀਖਾਂ ਪਹਿਲੇ ਹੀ ਬੁੱਕ ਹੋ ਚੁੱਕੀਆਂ ਹਨ। ਇਸ ਲਈ ਅਸੀਂ 26 ਜਨਵਰੀ ਨੂੰ ਫ਼ਿਲਮ ਰਿਲੀਜ਼ ਕਰਨ ਦਾ ਫੈਸਲਾ ਕੀਤਾ ਹੈ। ਸਾਨੂੰ ਫਿਲਮ ਰਿਲੀਜ਼ ਕਰਨ ਦੀ ਕੋਈ ਜਲਦੀ ਨਹੀਂ ਹੈ।

ਰਾਕੇਸ਼ ਨੇ ਕਿਹਾ,''''ਸਾਨੂੰ ਸੰਜੇ (ਡਾਇਰੈਕਟਰ ਸੰਜੇ ਗੁਪਤਾ) ਨੇ ਵਿਜੇ ਮਿਸ਼ਰਾ ਦੀ ਲਿਖੀ ਹੋਈ ਕਹਾਣੀ ਸੁਣਾਈ, ਜੋ ਰਿਤਿਕ ਅਤੇ ਮੈਨੂੰ ਚੰਗੀ ਲੱਗੀ। ਇਹ ਇਕ ਅਜਿਹੀ ਕਹਾਣੀ ਹੈ ਜਿਸ ਨੂੰ ਪਹਿਲੇ ਕਦੇ ਰਿਤਿਕ ਨੇ ਨਹੀਂ ਕੀਤਾ, ਅਜੇ ਤੱਕ ਇਸ ਤਰ੍ਹਾਂ ਦੀ ਫ਼ਿਲਮ ਨਹੀਂ ਬਣਾਈ ਗਈ ਹੈ।'''' ਕਾਬਿਲ ''ਚ ਰਿਤਿਕ ਰੌਸ਼ਨ, ਯਾਮੀ ਗੌਤਮ ਦੇ ਇਲਾਵਾ ਰੋਨਿਤ ਰਾਏ, ਸੋਨੂੰ ਸੂਦ ਅਤੇ ਗਿਰਿਸ਼ ਕੁਲਕਰਣੀ ਵੀ ਅਹਿਮ ਭੂਮਿਕਾ ''ਚ ਨਜ਼ਰ ਆਉਣਗੇ।

Anuradha Sharma

This news is News Editor Anuradha Sharma