ਰਿਤਿਕ ਰੋਸ਼ਨ ਦੀ 67 ਸਾਲਾਂ ਮਾਂ ਪਿੰਕੀ ਪਾਣੀ ’ਚ ਯੋਗ ਕਰਦੀ ਆਈ ਨਜ਼ਰ, ਦੇਖੋ ਵੀਡੀਓ

06/21/2022 3:55:47 PM

ਮੁੰਬਈ: ਅੱਜ 21 ਜੂਨ ਨੂੰ ਪੂਰੀ ਦੁਨੀਆ ਅੰਤਰਰਾਸ਼ਟਰੀ ਯੋਗ ਦਿਵਸ ਮਨਾ ਰਹੀ ਹੈ। ਆਮ ਲੋਕਾਂ ਤੋਂ ਲੈ ਕੇ ਨੇਤਾਵਾਂ ਤੱਕ ਅਤੇ ਬੀ-ਟਾਊਨ ਦੇ ਸਿਤਾਰੇ ਇਸ ਦਿਨ ਕਾਫ਼ੀ ਯੋਗ ਕਰਦੇ ਹਨ। ਬਾਲੀਵੁੱਡ ਦੇ ਹੈਂਡਸਮ ਅਤੇ ਸੁਪਰਸਟਾਰ ਰਿਤਿਕ ਰੋਸ਼ਨ ਦੀ ਮਾਂ ਪਿੰਕੀ ਰੋਸ਼ਨ ਨੇ ਵੀ ਇਸ ਖ਼ਾਸ ਦਿਨ ਨੂੰ ਆਪਣੇ ਅੰਦਾਜ਼ ’ਚ ਸੈਲੀਬ੍ਰੇਟ ਕੀਤਾ ਹੈ।

ਰਿਤਿਕ ਰੋਸ਼ਨ ਦੀ ਮਾਂ ਪਿੰਕੀ ਰੋਸ਼ਨ ਫ਼ਿਟਨੈੱਸ ਦੇ ਮਾਮਲੇ ’ਚ ਉਨ੍ਹਾਂ ਨੂੰ ਮਾਤ ਦਿੰਦੀ ਹੈ। 67 ਸਾਲਾਂ ਪਿੰਕੀ ਰੋਸ਼ਨ ਪਾਣੀ ’ਚ ਆਸਣ ਲਗਾ ਕੇ ਯੋਗਾ ਕਰਦੀ ਨਜ਼ਰ ਆ ਰਹੀ ਹੈ। ਉਸਨੇ ਇਕ ਵੀਡੀਓ ਸਾਂਝੀ ਕੀਤੀ ਹੈ ਜਿਸ ’ਚ ਉਹ ਪਾਣੀ ਦੇ ਹੇਠਾਂ ਪਦਮਾਸਨ ਆਸਣ ’ਚ ਬੈਠ ਕੇ  Aqua yoga  ਕਰਦੀ ਨਜ਼ਰ ਆ ਰਹੀ ਹੈ।

ਇਸ ਆਸਣ ’ਚ ਉਹ ਅੱਖਾਂ ਬੰਦ ਕਰਕੇ ਪਾਣੀ ’ਤੇ ਤੈਰਦੀ ਨਜ਼ਰ ਆ ਰਹੀ ਹੈ। ਉਸ ਦੇ ਪਿੱਛੇ ਇਕ ਟ੍ਰੇਨਰ ਵੀ ਨਜ਼ਰ ਆ ਰਿਹਾ ਹੈ। ਇਸ ਤੋਂ ਇਲਾਵਾ ਪਿੰਕੀ ਰੋਸ਼ਨ ਨੇ ਯੋਗ ਦਿਵਸ ’ਤੇ ਵੱਖ-ਵੱਖ ਯੋਗਾ ਆਸਣ ਦੀਆਂ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

ਇਹ  ਵੀ ਪੜ੍ਹੋ : ਰਣਬੀਰ ਕਪੂਰ ਦੀ ਫ਼ਿਲਮ ‘ਸ਼ਮਸ਼ੇਰਾ’ ਦੇ ਪੋਸਟਰ ਨੂੰ ਸਾਂਝਾ ਕਰਦੇ ਹੋਏ ਪਤਨੀ ਆਲੀਆ ਨੇ ਕੀਤੀ ਤਾਰੀਫ਼

ਇਸ ਉੱਮਰ ’ਚ ਵੀ ਪਿੰਕੀ ਰੋਸ਼ਨ ਜਿਸ ਤਰ੍ਹਾਂ ਆਪਣੇ ਆਪ ਨੂੰ ਫ਼ਿੱਟ ਰੱਖਣ ਦੀ ਮੇਹਨਤ ਕਰ ਰਹੀ ਹੈ ਉਹ ਅਸਲ ’ਚ ਕਈ ਲੋਕਾਂ ਲਈ ਪ੍ਰੇਰਨਾ ਹੈ।

 
 
 
 
View this post on Instagram
 
 
 
 
 
 
 
 
 
 
 

A post shared by Pinkie Roshan (@pinkieroshan)

 

ਇਹ  ਵੀ ਪੜ੍ਹੋ : ਥਾਈਲੈਂਡ ’ਚ ਪਤੀ ਨਾਲ ਪਹੁੰਚੀ ਨਯਨਤਾਰਾ, ਵਿਗਨੇਸ਼ ਨੇ ਪਤਨੀ ਨਾਲ ਸਾਂਝੀਆਂ ਕੀਤੀਆ ਰੋਮਾਂਟਿਕ ਤਸਵੀਰਾਂ

ਇਹ ਪਹਿਲੀ ਵਾਰ ਨਹੀਂ ਹੈ ਕਿ ਪਿੰਕੀ ਰੋਸ਼ਨ ਆਪਣੀ ਵੀਡੀਓ ਨਾਲ ਸਾਰਿਆਂ ਨੂੰ ਹੈਰਾਨ ਕਰ ਰਹੀ ਹੈ। ਪਿੰਕੀ ਅਕਸਰ ਆਪਣੇ ਵਰਕਆਊਟ, ਯੋਗਾ, ਕਸਰਤਾਂ ਦੀ ਅਜਿਹੀ ਵੀਡੀਓ ਸਾਂਝੀ ਕਰਦੀ ਰਹਿੰਦੀ ਹੈ।

 
 
 
 
View this post on Instagram
 
 
 
 
 
 
 
 
 
 
 

A post shared by Pinkie Roshan (@pinkieroshan)

 

Anuradha

This news is Content Editor Anuradha