ਨੀਆ ਸ਼ਰਮਾ ਨੇ ਬਿਖੇਰਿਆ ਹੁਸਨ ਦਾ ਜਲਵਾ, ਸ਼ਾਰਟ ਡਰੈੱਸ ਪਾ ਦਿੱਤੇ ਹੌਟ ਪੋਜ਼ (ਤਸਵੀਰਾਂ)

06/21/2022 12:23:03 PM

ਮੁੰਬਈ- ਆਦਾਕਾਰਾ ਨੀਆ ਸ਼ਰਮਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਅਦਾਕਾਰਾ ਪ੍ਰਸ਼ੰਸਕਾਂ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ 'ਚ ਅਦਾਕਾਰਾ ਨੇ ਆਪਣੀਆਂ ਕੁਝ ਗਾਰਜ਼ੀਅਸ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜੋ ਖ਼ੂਬ ਦੇਖੀਆਂ ਜਾ ਰਹੀਆਂ ਹਨ। 


ਲੁਕ ਦੀ ਗੱਲ ਕਰੀਏ ਤਾਂ ਨੀਆ ਨਿਯਾਨ ਸ਼ਾਰਟ ਬਲੇਜ਼ਰ ਅਤੇ ਮੈਚਿੰਗ ਸਕਰਟ 'ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਅਦਾਕਾਰਾ ਨੇ ਹੀਲ ਪਹਿਨੀ ਹੋਈ ਹੈ।


ਮਿਨੀਮਲ ਮੇਕਅਪ ਅਤੇ ਖੁੱਲ੍ਹੇ ਵਾਲਾਂ ਨਾਲ ਅਦਾਕਾਰਾ ਨੇ ਆਪਣੀ ਲੁਕ ਨੂੰ ਪੂਰਾ ਕੀਤਾ ਹੋਇਆ ਹੈ। ਇਸ ਲੁਕ 'ਚ ਅਦਾਕਾਰਾ ਬਹੁਤ ਹੌਟ ਲੱਗ ਰਹੀ ਹੈ। 


ਨੀਆ ਕੰਧ ਦੇ ਨਾਲ ਅਤੇ ਕਾਰ 'ਚ ਬੈਠ ਕੇ ਹੌਟ ਪੋਜ਼ ਦੇ ਰਹੀ ਹੈ। ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ 'ਤੇ ਪ੍ਰਸ਼ੰਸਕ ਫਿਦਾ ਹੋ ਗਏ ਹਨ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ 'ਤੇ ਖੂਬ ਪਿਆਰ ਲੁਟਾ ਰਹੇ ਹਨ।


ਕੰਮਕਾਰ ਦੀ ਗੱਲ ਕਰੀਏ ਤਾਂ ਹਾਲ ਹੀ 'ਚ ਨੀਆ ਸ਼ਰਮਾ ਦਾ ਇਕ ਨਵਾਂ ਗਾਣਾ 'ਹੈਰਾਨ' ਰਿਲੀਜ਼ ਹੋਇਆ ਹੈ, ਜਿਸ 'ਚ ਅਦਾਕਾਰਾ ਕ੍ਰਿਣਾਲ ਰਾਏ ਕਪੂਰ ਨਾਲ ਨਜ਼ਰ ਆ ਰਹੀ ਹੈ। ਇਸ ਗਾਣੇ ਨੂੰ ਪ੍ਰਸ਼ੰਸਕ ਖੂਬ ਪਸੰਦ ਕਰ ਰਹੇ ਹਨ।


 

Aarti dhillon

This news is Content Editor Aarti dhillon