ਰੈੱਡ ਤੇ ਗ੍ਰੀਨ ਡਰੈੱਸ ''ਚ ਹਿਨਾ ਖ਼ਾਨ ਦਾ ਬੋਲਡ ਅੰਦਾਜ਼, ਵੇਖੋ ਦਿਲਕਸ਼ ਤਸਵੀਰਾਂ

10/02/2021 10:28:05 AM

ਮੁੰਬਈ (ਬਿਊਰੋ) : ਟੀ. ਵੀ. ਅਦਾਕਾਰਾ ਹਿਨਾ ਖ਼ਾਨ ਆਪਣੀ ਲੁੱਕ ਨੂੰ ਲੈ ਕੇ ਹਮੇਸ਼ਾ ਚਰਚਾ 'ਚ ਬਣੀ ਰਹਿੰਦੀ ਹੈ। ਅਦਾਕਾਰਾ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਅਦਾਕਾਰਾ ਪ੍ਰਸ਼ੰਸਕਾਂ ਨੂੰ ਆਪਣੀਆਂ ਦਿਲਕਸ਼ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਹਿਨਾ ਖ਼ਾਨ ਦਾ ਜਨਮ 2 ਅਕਤੂਬਰ, 1986 ਨੂੰ ਸ੍ਰੀਨਗਰ ਹੋਇਆ ਸੀ। ਅੱਜ ਹਿਨਾ ਖ਼ਾਨ ਦੇ ਜਨਮਦਿਨ ਦੇ ਖ਼ਾਸ ਮੌਕੇ 'ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੀਆਂ ਦਿਲਕਸ਼ ਤਸਵੀਰਾਂ ਦਿਖਾਉਣ ਜਾ ਰਹੇ ਹਾਂ-


ਦੱਸ ਦਈਏ ਕਿ ਇਕ ਵਾਰ ਮੁੜ ਹਿਨਾ ਖ਼ਾਨ ਨੇ ਹੌਟਨੈੱਸ ਦਾ ਤੜਕਾ ਲਗਾਇਆ ਹੈ। ਹਾਲ ਹੀ 'ਚ ਹਿਨਾ ਨੇ ਆਪਣੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ, ਜੋ ਧਮਾਲ ਮਚਾ ਰਹੀਆਂ ਹਨ। 

ਤਸਵੀਰਾਂ 'ਚ ਹਿਨਾ ਖ਼ਾਨ ਨੇ ਆਪਣੀਆਂ ਰੈੱਡ ਅਤੇ ਗ੍ਰੀਨ ਡਰੈੱਸ 'ਚ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਮਿਨੀਮਲ ਮੇਕਅਪ ਅਤੇ ਖੁੱਲ੍ਹੇ ਵਾਲਾਂ 'ਚ ਹਿਨਾ ਖ਼ਾਨ ਨੇ ਆਪਣੀ ਲੁੱਕ ਨੂੰ ਪੂਰਾ ਕੀਤਾ ਹੋਇਆ ਹੈ।

ਹਿਨਾ ਖ਼ਾਨ ਇਸ ਲੁੱਕ 'ਚ ਕਾਫ਼ੀ ਹੌਟ ਤੇ ਬੋਲਡ ਨਜ਼ਰ ਆ ਰਹੀ ਹੈ। 

ਅਦਾਕਾਰਾ ਇਸ ਲੁੱਕ 'ਚ ਕਿਲਰ ਅੰਦਾਜ਼ 'ਚ ਪੋਜ਼ ਦੇ ਰਹੀ ਹੈ। ਪ੍ਰਸ਼ੰਸਕਾਂ ਵਲੋਂ ਹਿਨਾ ਖ਼ਾਨ ਦੀਆਂ ਇਨ੍ਹਾਂ ਤਸਵੀਰਾਂ ਨੂੰ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ।

 ਕੰਮ ਦੀ ਗੱਲ ਕਰੀਏ ਤਾਂ ਹਿਨਾ ਖ਼ਾਨ ਨੇ ਸੀਰੀਅਲ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਹਿਨਾ ਖ਼ਾਨ 'ਬਿਗ ਬੌਸ' ਅਤੇ 'ਖਤਰੋਂ ਕੇ ਖਿਲਾੜੀ' 'ਚ ਨਜ਼ਰ ਆਈ। 

ਹਿਨਾ ਖ਼ਾਨ ਨੇ ਫ਼ਿਲਮ 'ਹੈਕਡ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਇਸ ਤੋਂ ਇਲਾਵਾ ਹਿਨਾ ਖ਼ਾਨ ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 14' ਦੇ ਸੀਨੀਅਰ ਦੇ ਤੌਰ 'ਤੇ ਨਜ਼ਰ ਆਈ ਸੀ।

ਹਾਲ ਹੀ 'ਚ ਅਦਾਕਾਰਾ ਦੀ ਫ਼ਿਲਮ 'ਵਿਸ਼ਲਿਸਟ' ਰਿਲੀਜ਼ ਹੋਈ ਸੀ। 

sunita

This news is Content Editor sunita