ਬ੍ਰੇਕਅੱਪ ਦੀਆਂ ਖ਼ਬਰਾਂ ਦੌਰਾਨ ਵਾਇਰਲ ਹੋਈਆਂ ਹਿਮਾਂਸ਼ੀ ਖੁਰਾਣਾ ਦੀਆਂ ਇਹ ਤਸਵੀਰਾਂ

09/15/2020 10:40:02 AM

ਜਲੰਧਰ (ਬਿਊਰੋ) - ਪੰਜਾਬੀ ਗਾਇਕਾ, ਮਾਡਲ ਤੇ ਅਦਾਕਾਰਾ ਹਿਮਾਂਸ਼ੀ ਖੁਰਾਣਾ ਆਏ ਦਿਨ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਨੂੰ ਲੈ ਕੇ ਸੁਰਖੀਆਂ 'ਚ ਛਾਈ ਰਹਿੰਦੀ ਹੈ। ਹਾਲ ਹੀ 'ਚ ਹਿਮਾਂਸ਼ੀ ਖੁਰਾਣਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਹਿਮਾਂਸ਼ੀ ਖੁਰਾਣਾ ਦਾ ਬੋਲਡ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਤਸਵੀਰਾਂ 'ਚ ਹਿਮਾਂਸ਼ੀ ਖੁਰਾਣਾ ਨੇ ਬਲੈਕ ਕਲਰ ਦੀ ਆਊਟਫਿੱਟ ਪਾਈ ਹੋਈ ਹੈ, ਜਿਸ 'ਚ ਉਹ ਕਾਫ਼ੀ ਸ਼ਾਨਦਾਰ ਲੱਗ ਰਹੀ ਹੈ। ਪ੍ਰਸ਼ੰਸਕਾਂ ਵਲੋਂ ਹਿਮਾਂਸ਼ੀ ਦਾ ਇਹ ਅੰਦਾਜ਼ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਨ੍ਹਾਂ ਤਸਵੀਰਾਂ ਨੂੰ ਹੁਣ ਤੱਕ ਵੱਡੀ ਗਿਣਤੀ 'ਚ ਲੋਕ ਵੇਖ ਚੁੱਕੇ ਹਨ ਅਤੇ ਲਗਾਤਾਰ ਕੁਮੈਂਟਸ ਰਾਹੀਂ ਆਪਣਾ ਪ੍ਰਤੀਕਰਮ ਦੇ ਰਹੇ ਹਨ।

ਮਾਡਲਿੰਗ ਕਰਨ ਦੇ ਨਾਲ-ਨਾਲ ਹਿਮਾਂਸ਼ੀ ਖੁਰਾਣਾ ਗਾਇਕੀ ਦੇ ਖੇਤਰ 'ਚ ਵੀ ਨਿੱਤਰ ਚੁੱਕੀ ਹੈ ਅਤੇ ਉਨ੍ਹਾਂ ਨੇ ਹੁਣ ਤੱਕ ਕਈ ਗੀਤ ਵੀ ਆਪਣੀ ਆਵਾਜ਼ 'ਚ ਕੱਢੇ ਹਨ, ਜਿਨ੍ਹਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ। ਬਤੌਰ ਮਾਡਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਹਿਮਾਂਸ਼ੀ ਖੁਰਾਣਾ ਇੱਕ ਰਿਐਲਿਟੀ ਸ਼ੋਅ 'ਚ ਕਾਫ਼ੀ ਪਸੰਦ ਕੀਤਾ ਗਿਆ ਸੀ। ਸ਼ਹਿਨਾਜ਼ ਗਿੱਲ ਦੇ ਨਾਲ ਵਿਵਾਦ ਨੂੰ ਲੈ ਕੇ ਵੀ ਕਾਫ਼ੀ ਸੁਰਖੀਆਂ 'ਚ ਰਹੀ ਸੀ।

ਦੱਸ ਦਈਏ ਕਿ ਪਿਛਲੇ ਕੁਝ ਦਿਨ ਪਹਿਲਾਂ ਹੀ ਹਿਮਾਂਸ਼ੀ ਖੁਰਾਣਾ ਦੀਆਂ ਕੁਝ ਪੋਸਟਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋਈਆਂ ਸਨ, ਜਿਸ ਤੋਂ ਉਨ੍ਹਾਂ ਦੇ ਪ੍ਰਸ਼ੰਸਕ ਅੰਦਾਜ਼ਾ ਲਗਾ ਰਹੇ ਹਨ ਕਿਤੇ ਆਸਿਮ ਤੇ ਹਿਮਾਂਸ਼ੀ ਦਾ ਬ੍ਰੇਕਅਪ ਤਾਂ ਨਹੀਂ ਹੋ ਗਿਆ।

ਦਰਅਸਲ ਹਿਮਾਂਸ਼ੀ ਖੁਰਾਣਾ ਨੇ ਪਹਿਲਾਂ ਆਪਣੇ ਗੀਤ ਦਾ ਵੀਡੀਓ ਸਾਂਝਾ ਕੀਤਾ ਸੀ, ਜਿਸ ਦੇ ਲਿਰਿਕਸ 'ਆਈ ਵਿਲ ਨੇਵਰ ਲਵ ਅਗੇਨ' ਹਨ। ਇਸ ਤੋਂ ਬਾਅਦ ਹਿਮਾਂਸ਼ੀ ਖੁਰਾਣਾ ਨੇ ਇੱਕ ਕਵਿਤਾ ਸਾਂਝੀ ਕੀਤੀ ਗਈ ਸੀ, ਜਿਸ 'ਚ ਉਨ੍ਹਾਂ ਨੇ ਲਿਖਿਆ 'ਚੁੱਪ ਹੂੰ ਮਗਰ ਕਮਜ਼ੋਰ ਨਹੀਂ', 'ਹਮ ਜਾਨਤੇ ਥੇ ਟੂਟੇਗਾ ਮਗਰ ਵਾਦਾ ਹਸੀਨ ਥਾ'।

ਇਸ ਤੋਂ ਬਾਅਦ ਹਿਮਾਂਸ਼ੀ ਨੇ ਆਪਣੀ ਇੰਸਟਾ ਸਟੋਰੀ ਵਿਚ ਲਿਖਿਆ ਸੀ 'ਸਬ ਬਦਲ ਗਿਆ, ਅਪਨਾ ਬੀ ਹਕ ਬਣਤਾ ਹੈ'। ਇਸ ਤੋਂ ਅੱਗੇ ਹਿਮਾਂਸ਼ੀ ਖੁਰਾਣਾ ਨੇ ਲਿਖਿਆ ਸੀ 'ਸਬ ਗਿਆਨ ਦੇਤੇ ਹੈਂ, ਤੁਮ ਸਾਥ ਦੇਣਾ'। ਕੁਝ ਦਿਨ ਪਹਿਲਾਂ ਆਸਿਮ ਰਿਆਜ਼ ਦੇ ਪ੍ਰਸ਼ੰਸਕਾਂ ਨੇ ਹਿਮਾਂਸ਼ੀ ਨੂੰ ਟਰੋਲ ਕੀਤਾ ਸੀ ਕਿ ਆਸਿਮ ਤੇ ਹਿਮਾਂਸ਼ੀ ਕੋਈ ਹੋਰ ਵੀਡੀਓ ਨਾ ਕਰਨ।

ਦੱਸਣਯੋਗ ਹੈ ਕਿ ਬੀ. ਐੱਮ. ਸੀ. ਦੇ ਕਰਮਚਾਰੀਆਂ ਨੇ ਗੈਰਕਾਨੂੰਨੀ ਉਸਾਰੀ ਨੂੰ ਲੈ ਕੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੇ ਦਫ਼ਤਰ 'ਚ ਭੰਨਤੋੜ ਕੀਤੀ। ਇਸ 'ਤੇ ਹਿਮਾਂਸ਼ੀ ਖੁਰਾਣਾ ਨੇ ਵੀ ਕੰਗਨਾ ਰਣੌਤ ਦੇ ਦਫ਼ਤਰ 'ਚ ਹੋਈ ਭੰਨਤੋੜ ਬਾਰੇ ਵੀ ਟਵੀਟ ਕੀਤਾ ਸੀ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਵੀ ਹੋਇਆ ਸੀ।

ਆਪਣੇ ਟਵੀਟ 'ਚ ਹਿਮਾਂਸ਼ੀ ਨੇ ਕੰਗਨਾ ਦਾ ਸਮਰਥਨ ਕੀਤਾ ਸੀ ਅਤੇ ਨਾਲ ਹੀ ਕਿਹਾ ਸੀ ਕਿ ਮੁੰਬਈ 'ਚ ਕੀ ਹੋ ਰਿਹਾ ਹੈ। ਬੀ. ਐੱਮ. ਸੀ. ਨੂੰ ਘੱਟੋ-ਘੱਟ ਕੁਝ ਸਮੇਂ ਲਈ ਇੰਤਜ਼ਾਰ ਕਰਨਾ ਚਾਹੀਦਾ ਸੀ। ਕੰਗਨਾ ਰਣੌਤ ਦਾ ਸਮਰਥਨ ਕਰਦਿਆਂ ਹਿਮਾਂਸ਼ੀ ਖੁਰਾਣਾ ਨੇ ਲਿਖਿਆ, “ਮੁੰਬਈ 'ਚ ਕੀ ਹੋ ਰਿਹਾ ਹੈ। ਬੀ. ਐੱਮ. ਸੀ. ਨੂੰ ਘੱਟੋ-ਘੱਟ ਇੰਤਜ਼ਾਰ ਕਰਨਾ ਚਾਹੀਦਾ ਸੀ। ਲੋਕਤੰਤਰ ਕਿੱਥੇ ਹੈ। ਕਿਸੇ ਦੇ ਸੁਫ਼ਨੇ ਦੇ ਘਰ ਜਾਂ ਦਫ਼ਤਰ ਨੂੰ ਤੋੜਨਾ ਗਲਤ ਹੈ।''

sunita

This news is Content Editor sunita