ਹਿਮਾਂਸ਼ ਕੋਹਲੀ ਦੇ ਘਰ ਕੋਰੋਨਾ ਦੀ ਦਸਤਕ, ਪੂਰੇ ਪਰਿਵਾਰ ਦੀ ਰਿਪੋਰਟ ਆਈ ਪਾਜ਼ੇਟਿਵ

09/05/2020 4:57:53 PM

ਜਲੰਧਰ (ਬਿਊਰੋ) - ਬਾਲੀਵੁੱਡ ਪ੍ਰਸਿੱਧ ਗਾਇਕਾ ਨੇਹਾ ਕੱਕੜ ਦੇ ਸਾਬਕਾ ਪ੍ਰੇਮੀ ਤੇ ਅਦਾਕਾਰ ਹਿਮਾਂਸ਼ ਕੋਹਲੀ ਨੂੰ ਵੀ ਕੋਰੋਨਾ ਵਾਇਰਸ ਨੇ ਆਪਣੀ ਚਪੇਟ ਵਿਚ ਲੈ ਲਿਆ ਹੈ। ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਹਿਮਾਂਸ਼ ਦੇ ਮਾਪੇ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। ਇਸ ਸਭ ਦੇ ਚਲਦੇ ਹਿਮਾਂਸ਼ ਨੇ ਆਪਣੇ-ਆਪ ਦੇ ਕੋਰੋਨਾ ਵਾਇਰਸ ਪਾਜ਼ੇਟਿਵ ਹੋਣ ਦੀ ਪੁਸ਼ਟੀ ਕੀਤੀ ਹੈ। ਹਿਮਾਂਸ਼ ਨੇ ਆਪਣੇ ਸਰੀਰ ਵਿਚ ਕੋਰੋਨਾ ਦੇ ਲੱਛਣ ਵਧਣ ਤੋਂ ਬਾਅਦ ਟੈਸਟ ਕਰਵਾਇਆ ਤਾਂ ਹਿਮਾਂਸ਼ ਕੋਰੋਨਾ ਪਾਜ਼ੇਟਿਵ ਪਾਇਆ ਗਿਆ।

 
 
 
 
 
View this post on Instagram
 
 
 
 
 
 
 
 
 

I have tested positive for #Covid19 and I'm on complete bed rest for the next 2 weeks. Please don't be careless about prevention, you'll wish every second that you weren't infected. Please take care of yourselves and your family and avoid all bogus stigmas attached to the disease. 🙏🏻🌺

A post shared by Himansh Kohli (@kohlihimansh) on Sep 4, 2020 at 4:36am PDT

ਇੰਸਟਾਗ੍ਰਾਮ ‘ਤੇ ਇਕ ਪੋਸਟ ਸਾਂਝੀ ਕਰਦਿਆਂ ਹਿਮਾਂਸ਼ ਨੇ ਕਿਹਾ, ‘ਰੱਬ ਦੀ ਮੇਹਰ ਅਤੇ ਤੁਹਾਡੇ ਲੋਕਾਂ ਦੀਆਂ ਦੁਆਵਾਂ ਨਾਲ ਮੇਰਾ ਪਰਿਵਾਰ ਤੰਦਰੁਸਤੀ ਵੱਲ ਵਧ ਰਿਹਾ ਹੈ । ਅਸੀਂ ਕਈ ਵਾਰ ਸੋਚਦੇ ਹਾਂ ਕਿ ਸਾਡੇ ਕੋਲ ਸਭ ਤੋਂ ਵਧੀਆ ਇਮਿਊਨਿਟੀ ਹੈ। ਮੇਰੇ ਨਾਲ ਕੁਝ ਨਹੀਂ ਹੋਵੇਗਾ, ਅਸੀਂ ਯੋਧੇ ਹਾਂ ਅਤੇ ਅਸੀਂ ਮਹਿਸੂਸ ਕਰਦੇ ਹਾਂ ਕਿ ਅਸੀਂ ਵਧੇਰੇ ਸਾਵਧਾਨੀ ਵਰਤਦੇ ਹਾਂ।’ 

 
 
 
 
 
View this post on Instagram
 
 
 
 
 
 
 
 
 

I am taking care of myself and my family members. In the meanwhile, safeguard your family and ensure that they are taking all precautions. Even the slightest bit of carelessness can be harmful. But, please don't be scared, a sane mind deals with all the problems better. Wishing all of you good health and lots of love. 🌼 Love, #HimanshKohli

A post shared by Himansh Kohli (@kohlihimansh) on Aug 29, 2020 at 7:17am PDT

ਹਿਮਾਂਸ਼ ਕੋਹਲੀ ਨੇ ਲਿਖਿਆ ‘ਮਾਪਿਆਂ ਤੋਂ ਬਾਅਦ, ਮੈਨੂੰ ਆਪਣੇ ਅੰਦਰ ਕੋਰੋਨਾ ਦੇ ਲੱਛਣ ਮਹਿਸੂਸ ਹੋਏ, ਜਿਸ ਤੋਂ ਬਾਅਦ ਮੇਰਾ ਕੋਰੋਨਾ ਟੈਸਟ ਹੋਇਆ ਤੇ ਮੈਂ ਪੌਜ਼ੇਟਿਵ ਪਾਇਆ ਗਿਆ। ਮੈਂ ਬਿਲਕੁਲ ਡਰਿਆ ਨਹੀਂ ਕਿਉਂਕਿ ਰਿਕਵਰੀ ਦੀ ਦਰ ਬਹੁਤ ਜ਼ਿਆਦਾ ਹੈ ਪਰ ਮੈਂ ਇਸ ਵਾਇਰਸ ਨੂੰ ਹਲਕੇ ਤਰੀਕੇ ਨਾਲ ਨਹੀਂ ਲੈਂਦਾ। ਮੈਂ ਅਰਦਾਸ ਕਰਦਾ ਹਾਂ ਕਿ ਇਹ ਤੁਹਾਡੇ ਵਿਚੋਂ ਕਿਸੇ ਤੱਕ ਨਾ ਪਹੁੰਚੇ। ਆਪਣੀ ਪੋਸਟ ‘ਚ ਹਿਮਾਂਸ਼ ਨੇ ਇਸ ਤੋਂ ਠੀਕ ਹੋਣ ਦੇ ਨੁਸਖੇ ਵੀ ਦੱਸੇ ਤੇ ਇਹ ਵੀ ਲਿਖਿਆ ਕਿ ਪਾਜ਼ੇਟਿਵ ਹੋਣ ਦੀ ਉਡੀਕ ਨਾ ਕਰੋ, ਸਾਵਧਾਨੀ ਵਰਤਣਾ ਸ਼ੁਰੂ ਕਰੋ।’

sunita

This news is Content Editor sunita