‘ਅੱਜ ਚੁੱਪ ਰਹੇ ਤਾਂ ਇਹ ਸਭ ਵਧ ਜਾਵੇਗਾ...’, ‘ਆਦਿਪੁਰਸ਼’ ਦੇ ਨਿਰਮਾਤਾਵਾਂ ਨੂੰ ਹਾਈ ਕੋਰਟ ਨੇ ਪਾਈ ਝਾੜ

06/28/2023 5:52:46 PM

ਮੁੰਬਈ (ਬਿਊਰੋ)– ਫ਼ਿਲਮ ‘ਆਦਿਪੁਰਸ਼’ ਨੂੰ ਲੈ ਕੇ ਹੰਗਾਮਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਫ਼ਿਲਮ ਦੇ ਮੇਕਰਸ ਦੀਆਂ ਮੁਸ਼ਕਿਲਾਂ ਦਿਨੋ-ਦਿਨ ਵਧਦੀਆਂ ਨਜ਼ਰ ਆ ਰਹੀਆਂ ਹਨ। ਫ਼ਿਲਮ ਦੇ ਡਾਇਲਾਗਸ ਨੂੰ ਲੈ ਕੇ ਵਿਵਾਦ ਹੋਣ ਤੋਂ ਬਾਅਦ ਮਾਮਲਾ ਹਾਈ ਕੋਰਟ ਤੱਕ ਪਹੁੰਚ ਗਿਆ ਸੀ। ਫ਼ਿਲਮ ’ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਸੀ। ਹੁਣ ਇਲਾਹਾਬਾਦ ਹਾਈਕੋਰਟ ਤੋਂ ਦੂਜੇ ਦਿਨ ਸੁਣਵਾਈ ਹੋਈ ਹੈ। ਇਲਾਹਾਬਾਦ ਹਾਈ ਕੋਰਟ ਨੇ ਕਿਹਾ, ‘‘ਅਜਿਹਾ ਲਗਾਤਾਰ ਹੋ ਰਿਹਾ ਹੈ, ਲਗਾਤਾਰ ਕੁਝ ਨਾ ਕੁਝ ਅਜਿਹਾ ਕੀਤਾ ਜਾ ਰਿਹਾ ਹੈ, ਜਿਸ ਨਾਲ ਸਮਾਜਿਕ ਸਦਭਾਵਨਾ ਵਿਗੜ ਰਹੀ ਹੈ। ਨਿਰਮਾਤਾ ਨੂੰ ਅਦਾਲਤ ’ਚ ਪੇਸ਼ ਹੋਣਾ ਪਵੇਗਾ, ਇਥੇ ਕੋਈ ਮਜ਼ਾਕ ਨਹੀਂ ਚੱਲ ਰਿਹਾ। ਨਿਰਮਾਤਾ ਸੁਣਵਾਈ ਤੋਂ ਗਾਇਬ ਹਨ।’’

ਇਲਾਹਾਬਾਦ ਹਾਈ ਕੋਰਟ ਨੇ ਕਿਹਾ, ‘‘ਰਾਮਾਇਣ ’ਚ ਕਿੰਨੇ ਪਾਤਰ ਹਨ, ਜਿਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ। ਫ਼ਿਲਮ ’ਚ ਉਸ ਨੂੰ ਕਿਵੇਂ ਦਿਖਾਇਆ ਗਿਆ ਹੈ? ਇਹ ਫ਼ਿਲਮ 16 ਜੂਨ ਨੂੰ ਰਿਲੀਜ਼ ਹੋਈ ਸੀ। ਜੇ ਹੁਣ ਤੱਕ ਕੁਝ ਨਹੀਂ ਹੋਇਆ ਤਾਂ ਤਿੰਨ ਦਿਨਾਂ ’ਚ ਕੀ ਹੋਵੇਗਾ ਪਰ ਅਸੀਂ ਛੁੱਟੀਆਂ ਦੌਰਾਨ ਵੀ ਇਹ ਸੁਣ ਰਹੇ ਹਾਂ। ਕੁਝ ਲੋਕਾਂ ਦਾ ਕਹਿਣਾ ਹੈ ਕਿ ਇਸ ਫ਼ਿਲਮ ਨਾਲ ਉਸ ਨੂੰ ਠੇਸ ਪਹੁੰਚੀ ਹੈ। ਕੁਝ ਲੋਕ ਅਜਿਹੇ ਵੀ ਹਨ, ਜੋ ਫ਼ਿਲਮ ਨੂੰ ਪੂਰੀ ਤਰ੍ਹਾਂ ਨਾਲ ਨਹੀਂ ਦੇਖ ਸਕੇ ਹਨ। ਜੋ ਲੋਕ ਭਗਵਾਨ ਰਾਮ, ਲਕਸ਼ਮਣ, ਸੀਤਾ ਤੇ ਹਨੂੰਮਾਨ ਜੀ ਨੂੰ ਮੰਨਦੇ ਹਨ, ਉਹ ਫ਼ਿਲਮ ਨਹੀਂ ਦੇਖ ਸਕਣਗੇ।’’

ਇਲਾਹਾਬਾਦ ਹਾਈ ਕੋਰਟ ਨੇ ਸੈਂਸਰ ਬੋਰਡ ਦੇ ਮੈਂਬਰਾਂ ਨੂੰ ਫਟਕਾਰ ਲਗਾਉਂਦਿਆਂ ਕਿਹਾ ਕਿ ਧੰਨ ਹਨ ਉਹ ਲੋਕ ਜਿਨ੍ਹਾਂ ਨੇ ਫ਼ਿਲਮ ਨੂੰ ਪ੍ਰਮਾਣਿਤ ਕੀਤਾ ਹੈ। ਜਿਥੇ ‘ਰਾਮਾਇਣ’ ਨੂੰ ਇਸ ਤਰ੍ਹਾਂ ਦਿਖਾਇਆ ਗਿਆ ਸੀ। ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਸਾਡਾ ਮੰਨਣਾ ਹੈ ਕਿ ਪਟੀਸ਼ਨ ’ਚ ਜੋ ਗੱਲਾਂ ਕਹੀਆਂ ਗਈਆਂ ਹਨ, ਉਨ੍ਹਾਂ ਨਾਲ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਕੀ ਪਤਾ ਜੇ ਅੱਜ ਅਸੀਂ ਚੁੱਪ ਹੋ ਗਏ ਤਾਂ ਕੀ ਹੋਵੇਗਾ? ਇਹ ਸਭ ਵੱਧ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ : ਦੁਨੀਆ ਭਰ ਦੇ 30 ਦੇਸ਼ਾਂ ’ਚ ਰਿਲੀਜ਼ ਹੋਣ ਵਾਲੀ ਪਹਿਲੀ ਪੰਜਾਬੀ ਫ਼ਿਲਮ ਬਣੀ ‘ਕੈਰੀ ਆਨ ਜੱਟਾ 3’, ਦੇਖੋ ਸਿਨੇਮਾ ਲਿਸਟਿੰਗ

ਹਾਈ ਕੋਰਟ ਦੇ ਜੱਜ ਨੇ ਕਿਹਾ ਕਿ ਕੁਝ ਸਾਲ ਪਹਿਲਾਂ ਇਕ ਫ਼ਿਲਮ ’ਚ ਇਹ ਵੀ ਦਿਖਾਇਆ ਗਿਆ ਸੀ ਕਿ ਭਗਵਾਨ ਸ਼ੰਕਰ ਤ੍ਰਿਸ਼ੂਲ ਲੈ ਕੇ ਭੱਜ ਰਹੇ ਸਨ। ਉਨ੍ਹਾਂ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ, ਕੀ ਹੁਣ ਇਹ ਸਭ ਹੋਵੇਗਾ? ਇਲਾਹਾਬਾਦ ਹਾਈ ਕੋਰਟ ਨੇ ਲੇਖਕ ਮਨੋਜ ਮੁੰਤਸ਼ੀਰ ਸ਼ੁਕਲਾ ਨੂੰ ਇਤਰਾਜ਼ਯੋਗ ਸੰਵਾਦਾਂ ਤੇ ਫ਼ਿਲਮ ਨਿਰਮਾਤਾਵਾਂ ਨੂੰ ਵਿਵਾਦਿਤ ਦ੍ਰਿਸ਼ਾਂ ਲਈ ਨੋਟਿਸ ਭੇਜਿਆ ਹੈ।

ਅਦਾਲਤ ’ਚ ਮੌਜੂਦ ਸੀ. ਬੀ. ਐੱਫ. ਸੀ. ਯਾਨੀ ਸੈਂਸਰ ਬੋਰਡ ਦੀ ਤਰਫੋਂ ਪੇਸ਼ ਹੋਏ ਵਧੀਕ ਸਾਲਿਸਟਰ ਜਨਰਲ ਨੂੰ ਪੁੱਛਿਆ ਗਿਆ ਕਿ ਇਤਰਾਜ਼ਯੋਗ ਦ੍ਰਿਸ਼ਾਂ, ਕੱਪੜਿਆਂ ਤੇ ਦ੍ਰਿਸ਼ਾਂ ਬਾਰੇ ਕੀ ਕੀਤਾ ਜਾ ਰਿਹਾ ਹੈ? ਜੇਕਰ ਅਸੀਂ ਇਸ ਗੱਲ ’ਤੇ ਵੀ ਅੱਖਾਂ ਬੰਦ ਕਰਕੇ ਕਿਹਾ ਹੈ ਕਿ ਇਸ ਧਰਮ ਦੇ ਲੋਕ ਬਹੁਤ ਸਹਿਣਸ਼ੀਲ ਹਨ ਤਾਂ ਕੀ ਇਸ ਦੀ ਪ੍ਰੀਖਿਆ ਲਈ ਜਾਵੇਗੀ? ਕੀ ਇਹ ਧੀਰਜ ਦੀ ਪ੍ਰੀਖਿਆ ਹੈ? ਇਹ ਕਿਸੇ ਪ੍ਰਾਪੇਗੰਡਾ ਤਹਿਤ ਕੀਤੀ ਗਈ ਪਟੀਸ਼ਨ ਨਹੀਂ ਹੈ। ਕੀ ਸੈਂਸਰ ਬੋਰਡ ਨੇ ਆਪਣੀ ਜ਼ਿੰਮੇਵਾਰੀ ਨਿਭਾਈ? ਇਹ ਚੰਗਾ ਹੈ ਕਿ ਇਹ ਉਸ ਧਰਮ ਬਾਰੇ ਹੈ, ਜਿਸ ਦੇ ਲੋਕਾਂ ਨੇ ਜਨਤਕ ਵਿਵਸਥਾ ਦੀ ਕੋਈ ਸਮੱਸਿਆ ਨਹੀਂ ਪੈਦਾ ਕੀਤੀ।

ਦੱਸ ਦੇਈਏ ਕਿ ਫ਼ਿਲਮ ‘ਆਦਿਪੁਰਸ਼’ ’ਚ ਪ੍ਰਭਾਸ ਨੇ ‘ਭਗਵਾਨ ਰਾਮ’, ਕ੍ਰਿਤੀ ਸੈਨਨ ਨੇ ‘ਜਾਨਕੀ’ ਤੇ ਸੈਫ ਅਲੀ ਖ਼ਾਨ ਨੇ ‘ਲੰਕੇਸ਼’ ਦਾ ਕਿਰਦਾਰ ਨਿਭਾਇਆ ਹੈ। ਹਨੂੰਮਾਨ ਜੀ ਦੇ ਸੰਵਾਦਾਂ ਨੂੰ ਨਿਰਮਾਤਾਵਾਂ ਨੇ ਬਦਲਿਆ ਹੈ ਪਰ ਲੋਕਾਂ ਦੀਆਂ ਭਾਵਨਾਵਾਂ ਨੂੰ ਪਹਿਲਾਂ ਹੀ ਠੇਸ ਪਹੁੰਚਾਈ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh