ਬਰਥਡੇ ''ਤੇ ਨਿਸ਼ਾ ਬਾਨੋ ਨੂੰ ਦੋਸਤਾਂ ਤੋਂ ਮਿਲਿਆ ਖ਼ਾਸ ਸਰਪ੍ਰਾਈਜ਼, ਵੇਖ ਚਿਹਰੇ ''ਤੇ ਆਇਆ ਨੂਰ (ਵੀਡੀਓ)

06/27/2020 9:02:09 AM

ਜਲੰਧਰ (ਬਿਊਰੋ) — ਪੰਜਾਬੀ ਫ਼ਿਲਮ ਉਦਯੋਗ ਦੀ ਮਲਟੀ ਟੈਲੇਂਟਡ ਅਦਾਕਾਰਾ ਅਤੇ ਗਾਇਕਾ ਨਿਸ਼ਾ ਬਾਨੋ ਨੇ ਬੀਤੇ ਦਿਨੀਂ ਆਪਣਾ ਜਨਮ ਦਿਨ ਮਨਾਇਆ। ਉਨ੍ਹਾਂ ਦੇ ਖ਼ਾਸ ਦੋਸਤ ਸਮੀਰ ਮਾਹੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਤਸਵੀਰ ਪੋਸਟ ਕਰਕੇ ਨਿਸ਼ਾ ਬਾਨੋ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ। ਨਿਸ਼ਾ ਬਾਨੋ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਦੋਸਤਾਂ ਵੱਲੋਂ ਦਿੱਤਾ ਸਰਪ੍ਰਾਈਜ਼ ਲਈ ਧੰਨਵਾਦ ਕਰਦੇ ਹੋਏ ਜਨਮਦਿਨ ਦੀਆਂ ਕੁਝ ਵੀਡੀਓ ਸਾਂਝੀਆਂ ਕੀਤੀਆਂ ਹਨ। ਵੀਡੀਓ 'ਚ ਦੇਖ ਸਕਦੇ ਹੋਏ ਨਿਸ਼ਾ ਬਾਨੋ ਕੇਕ ਕੱਟਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ 'ਚ ਪੰਜਾਬੀ ਗਾਇਕ ਸਮੀਰ ਮਾਹੀ ਤੇ ਕੁਝ ਹੋਰ ਦੋਸਤ ਵੀ ਨਜ਼ਰ ਆ ਰਹੇ ਹਨ। ਰਾਤ ਤੋਂ ਹੀ ਨਿਸ਼ਾ ਬਾਨੋ ਨੂੰ ਜਨਮਦਿਨ ਦੀਆਂ ਵਧਾਈਆਂ ਵਾਲੇ ਮੈਸੇਜਾਂ ਦਾ ਤਾਂਤਾ ਲੱਗਿਆ ਹੋਇਆ ਹੈ।

 
 
 
 
 
View this post on Instagram
 
 
 
 
 
 
 
 
 

Thanks a lot tuhade sab da birthday wishes de bhut msz call aa rahe ne sareya Da ❤️ thanku n #simplesuit aaj 1pm 🥰🥰🥰🥰

A post shared by NISHA BANO ( ਨਿਸ਼ਾ ਬਾਨੋ ) (@nishabano) on Jun 25, 2020 at 1:14pm PDT

ਨਿਸ਼ਾ ਬਾਨੋ ਇੱਕ ਅਜਿਹੀ ਕਲਾਕਾਰ ਹੈ, ਜੋ ਬਹੁਮੁਖੀ ਪ੍ਰਤਿਭਾ ਦੀ ਧਨੀ ਹੈ। ਨਿਸ਼ਾ ਬਾਨੋ ਮਾਨਸਾ ਦੀ ਰਹਿਣ ਵਾਲੀ ਹੈ ਅਤੇ ਇਕ ਵਧੀਆ ਅਦਾਕਾਰਾ ਹੋਣ ਦੇ ਨਾਲ-ਨਾਲ ਉਨ੍ਹਾਂ ਨੂੰ ਗਾਉਣ ਦਾ ਵੀ ਸ਼ੌਂਕ ਹੈ। ਮਾਨਸਾ ਦੀ ਰਹਿਣ ਵਾਲੀ ਨਿਸ਼ਾ ਬਾਨੋ ਨੇ ਵੱਖ-ਵੱਖ ਫ਼ਿਲਮਾਂ 'ਚ ਵੱਖ-ਵੱਖ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ। ਹੁਣ ਤੱਕ ਉਨ੍ਹਾਂ ਦੀਆਂ ਕਈ ਫ਼ਿਲਮਾਂ ਆ ਚੁੱਕੀਆਂ ਹਨ, ਜਿਨ੍ਹਾਂ 'ਚ ਉਨ੍ਹਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਖ਼ੂਬ ਸਰਾਹਿਆ ਗਿਆ ਹੈ। ਜੇ ਗੱਲ ਕਰੀਏ ਨਿਸ਼ਾ ਬਾਨੋ ਦੀ ਕਾਮਯਾਬੀ ਦੀ ਤਾਂ ਕਰਮਜੀਤ ਅਨਮੋਲ ਦਾ ਵੀ ਉਨ੍ਹਾਂ ਦੀ ਕਾਮਯਾਬੀ 'ਚ ਵੱਡਾ ਹੱਥ ਰਿਹਾ ਹੈ। ਦੱਸ ਦਈਏ ਕਿ ਨਿਸ਼ਾ ਬਾਨੋ ਪਾਲੀਵੁੱਡ ਫ਼ਿਲਮ ਉਦਯੋਗ ਦੀ ਅਜਿਹੀ ਅਦਾਕਾਰਾ ਹੈ, ਜਿਨ੍ਹਾਂ ਨੇ ਵੱਖ-ਵੱਖ ਤਰ੍ਹਾਂ ਦੇ ਚੁਣੌਤੀਪੂਰਨ ਕਿਰਦਾਰ ਨਿਭਾਅ ਕੇ ਫ਼ਿਲਮ ਉਦਯੋਗ 'ਚ ਸ਼ੌਹਰਤ ਹਾਸਲ ਕੀਤੀ ਹੈ।

 
 
 
 
 
View this post on Instagram
 
 
 
 
 
 
 
 
 

Happy Birthday To Me 🎂❤️🎵🎤 SIMPLE SUIT OUT NOW ON YOUTUBE 🎤🎶 Lao g Dekho n comment krke Daseo kidan lgea song #simplesuit #nishabano @nishabano @haanirecords @kammaalachauria @iharryrai @bloodybeat1 @gk.digital @apooravasingh_photography @mann30preet @samgill021 👍🏻🤗 https://youtu.be/YwlAp8CPTRk

A post shared by NISHA BANO ( ਨਿਸ਼ਾ ਬਾਨੋ ) (@nishabano) on Jun 26, 2020 at 2:13am PDT

ਦੱਸ ਦਈਏ ਕਿ ਨਿਸ਼ਾ ਬਾਨੋ ਨੇ ਆਪਣੀ ਸਕੂਲੀ ਪੜ੍ਹਾਈ ਯੋਗੇਸ਼ ਮੈਮੋਮੀਰਅਲ ਪਬਲਿਕ ਸਕੂਲ ਮਾਨਸਾ ਤੋਂ ਪੂਰੀ ਕੀਤੀ। ਨਿਸ਼ਾ ਬਾਨੋ ਸ਼ੁਰੂ ਤੋਂ ਹੀ ਸੱਭਿਆਚਾਰਕ ਗਤੀਵਿਧੀਆਂ 'ਚ ਭਾਗ ਲੈਂਦੇ ਹੁੰਦੇ ਸਨ ਅਤੇ ਸਕੂਲ ਸਮੇਂ ਦੌਰਾਨ ਹੀ ਗਿੱਧਾ ਅਤੇ ਹੋਰ ਸਰਗਰਮੀਆਂ 'ਚ ਭਾਗ ਲੈ ਕੇ ਆਪਣੇ ਹੁਨਰ ਦਾ ਪ੍ਰਗਟਾਵਾ ਕਰਦੇ ਰਹਿੰਦੇ ਸਨ। ਸਕੂਲ ਦੀ ਪੜ੍ਹਾਈ ਕਰਨ ਤੋਂ ਬਾਅਦ ਉਨ੍ਹਾਂ ਨੇ ਐੱਸ. ਡੀ. ਕਾਲਜ ਮਾਨਸਾ 'ਚ ਦਾਖਲਾ ਲਿਆ। ਕਾਲਜ ਦੇ ਸਮੇਂ 'ਚ ਹੀ ਉਨ੍ਹਾਂ ਨੇ ਗਿੱਧੇ 'ਚ ਕਈ ਇਨਾਮ ਆਪਣੇ ਕਾਲਜ ਨੂੰ ਦਿਵਾਏ ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਯੁਵਕ ਮੇਲਿਆਂ 'ਚ ਵੀ ਭਾਗ ਲਿਆ।

 
 
 
 
 
View this post on Instagram
 
 
 
 
 
 
 
 
 

Simple Suit 💖 #newsong #soon #staytuned #nishabano #desiqueen

A post shared by NISHA BANO ( ਨਿਸ਼ਾ ਬਾਨੋ ) (@nishabano) on Jun 15, 2020 at 9:32pm PDT

ਨਿਸ਼ਾ ਬਾਨੋ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਇੱਕ ਨਿੱਜੀ ਚੈਨਲ 'ਤੇ ਆਉਣ ਵਾਲੇ ਸ਼ੋਅ 'ਹੱਸਦੇ ਹਸਾਉਂਦੇ ਰਹੋ' ਤੋਂ ਕੀਤੀ ਸੀ। ਨਿਸ਼ਾ ਬਾਨੋ ਨੇ ਗਾਇਕੀ ਦੇ ਗੁਰ ਕਰਮਜੀਤ ਅਨਮੋਲ ਤੋਂ ਹੀ ਸਿੱਖੇ ਸਨ। ਐਕਟਿੰਗ 'ਚ ਵੀ ਕਰਮਜੀਤ ਅਨਮੋਲ ਨੇ ਕਾਫ਼ੀ ਮਦਦ ਕੀਤੀ। ਪਹਿਲਾ ਸ਼ੋਅ ਦੂਰਦਰਸ਼ਨ 'ਤੇ ਕਰਮਜੀਤ ਅਨਮੋਲ ਅਤੇ ਨਿਸ਼ਾ ਬਾਨੋ ਨੇ ਪਰਫਾਰਮ ਕੀਤਾ ਸੀ, ਜੋ ਕਿ ਸੁਦੇਸ਼ ਕੁਮਾਰੀ ਨੇ ਗਾਇਆ ਸੀ। ਵਿਸਾਖੀ 'ਤੇ 'ਹਾੜੀ ਸਾਉਣੀ ਗਾਇਆ' ਨਿਸ਼ਾ ਬਾਨੋ ਨੂੰ ਆਪਣਾ ਗੀਤ ਬਹੁਤ ਪਿਆਰਾ ਲੱਗਦਾ ਹੈ।

ਦੱਸਣਯੋਗ ਹੈ ਕਿ ਨਿਸ਼ਾ ਬਾਨੋ 'ਜੱਟ ਐਂਡ ਜੂਲੀਅਟ', 'ਜੱਟ ਏਅਰਵੇਜ਼', 'ਨਿੱਕਾ ਜ਼ੈਲਦਾਰ', 'ਮੈਂ ਤੇਰੀ ਤੂੰ ਮੇਰਾ', 'ਬਾਜ਼', 'ਸੁਰਖ਼ੀ ਬਿੰਦੀ' ਅਤੇ 'ਫਤਿਹ' ਫ਼ਿਲਮਾਂ 'ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੇ ਹਨ। 'ਨਿੱਕਾ ਜ਼ੈਲਦਾਰ' 'ਚ ਉਨ੍ਹਾਂ ਵੱਲੋਂ ਨਿਭਾਏ ਗਏ 'ਸ਼ਾਂਤੀ' ਦੇ ਕਿਰਦਾਰ ਨੂੰ ਕਾਫ਼ੀ ਸਰਾਹਿਆ ਗਿਆ ਸੀ। ਇਸ ਫਿਲਮ 'ਚ ਐਮੀ ਵਿਰਕ ਤੇ ਸੋਨਮ ਬਾਜਵਾ ਨੇ ਮੁੱਖ ਭੂਮਿਕਾ ਨਿਭਾਈ ਸੀ। ਨਿਸ਼ਾ ਬਾਨੋ ਪੰਜਾਬੀ ਸੰਗੀਤ ਜਗਤ ਨੂੰ ਕਈ ਹਿੱਟ ਗੀਤ ਜਿਵੇਂ  'ਆਫ਼ ਲਿਮਟ', 'ਦਿਲ ਅਰਮਾਨੀ', 'ਅੜਬ ਜੱਟੀ', 'ਓਹੀ ਬੋਲਦੀ', 'ਤੇਰੇ ਕਰਕੇ' ਵਰਗੇ ਹਿੱਟ ਗੀਤਾਂ ਦੇ ਚੁੱਕੇ ਹਨ।

sunita

This news is Content Editor sunita