ਕੋਰੋਨਾ ਆਫ਼ਤ ’ਚ ਹੇਮਾ ਮਾਲਿਨੀ ਦੀ ਨੇਕ ਪਹਿਲ, ਮਥੁਰਾ ਦੇ ਹਸਪਤਾਲਾਂ ’ਚ ਲਗਵਾਈਆਂ ਆਕਸੀਜਨ ਮਸ਼ੀਨਾਂ

05/20/2021 5:14:24 PM

ਮੁੰਬਈ : ਦੇਸ਼ ’ਚ ਵੱਧਦੇ ਕੋਰੋਨਾ ਮਰੀਜ਼ਾ ਦੇ ਮਾਮਲਿਆਂ ਦੇ ਨਾਲ ਹਸਪਤਾਲਾਂ ’ਚ ਬੈੱਡ, ਆਕਸੀਜਨ ਅਤੇ ਦਵਾਈਆਂ ਦੀ ਭਾਰੀ ਘਾਟ ਦੇਖਣ ਨੂੰ ਮਿਲ ਰਹੀ ਹੈ। ਸਰਕਾਰ ਹਰ ਸਭੰਵ ਤਰੀਕੇ ਨਾਲ ਇਲਾਜ ਦਾ ਸਾਮਾਨ ਜੁਟਾਉਣ ਦੀ ਕੋਸ਼ਿਸ ਕਰ ਰਹੀ ਹੈ। ਉੱਧਰ ਦੇਸ਼ ਦੀਆਂ ਮਸ਼ਹੂਰ ਹਸਤੀਆਂ ਅੱਗੇ ਆ ਕੇ ਲੋਕਾਂ ਦੀ ਮਦਦ ਕਰ ਰਹੀਆਂ ਹਨ। ਬਾਲੀਵੁੱਡ ਤੋਂ ਕਈ ਸਿਤਾਰੇ ਹੁੁਣ ਤੱਕ ਜ਼ਰੂਰਤਮੰਦਾਂ ਅਤੇ ਪੀੜਤਾਂ ਦੀ ਮਦਦ ਲਈ ਅੱਗੇ ਆ ਚੁੱਕੇ ਹਨ। ਉੱਧਰ ਹੁਣ ਮਸ਼ਹੂਰ ਅਦਾਕਾਰਾ ਅਤੇ ਸੰਸਦ ਮੈਂਬਰ ਹੇਮਾ ਮਾਲਿਨੀ ਨੇ ਵੀ ਕੋਰੋਨਾ ਪੀੜਤਾਂ ਲਈ ਮਦਦ ਦਾ ਹੱਥ ਵਧਾਇਆ ਹੈ। 

 

ਹੇਮਾ ਮਾਲਿਨੀ ਨੇ ਆਪਣੇ ਸੰਸਦੀ ਖੇਤਰ (ਮਥੁਰਾ) ’ਚ 7 ਆਕਸੀਜਨ ਵਧਾਉਣ ਵਾਲੀਆਂ ਮਸ਼ੀਨਾਂ ਨੂੰ ਸਥਾਪਿਤ ਕੀਤਾ ਹੈ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਖ਼ੁਦ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨੂੰ ਦਿੱਤੀ ਹੈ। ਅਦਾਕਾਰਾ ਨੇ ਆਪਣੇ ਟਵਿਟਰ ਹੈਂਡਲ ਅਕਾਊਂਟ ’ਚ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜਿਸ ’ਚ ਕੁਝ ਲੋਕ ਹਸਪਤਾਲਾਂ ’ਚ ਆਕਸੀਜਨ ਮਸ਼ੀਨਾਂ ਸਥਾਪਿਤ ਕਰਦੇ ਦਿਖਾਈ ਦੇ ਰਹੇ ਹਨ। 


ਪੋਸਟ ਸਾਂਝੀ ਕਰਦੇ ਹੋਏ ਅਦਾਕਾਰਾ ਨੇ ਕੈਪਸ਼ਨ ’ਚ ਲਿਖਿਆ ਹੈ ਕਿ ‘ਬਿ੍ਰਜ ਵਾਸੀਆਂ ਦੀ ਸੇਵਾ ਮਥੁਰਾ ’ਚ 7 ਆਕਸੀਜਨ ਵਧਾਉਣ ਵਾਲੀਆਂ ਮਸ਼ੀਨਾਂ ਸਥਾਪਿਤ ਕਰਵਾ ਕੇ ਮੈਂ ਆਪਣੇ ਆਪ ’ਤੇ ਮਾਣ ਮਹਿਸੂਸ ਕਰ ਰਹੀ ਹਾਂ। ਜ਼ਲਦੀ ਹੀ ਜ਼ਿਲਾ ਮਥੁਰਾ ’ਚ ਅਤੇ ਆਕਸੀਜਨ ਵਧਾਉਣ ਵਾਲੀ ਮਸ਼ੀਨ ਪੇਂਡੂ ਖੇਤਰ ਦੇ ਬਿ੍ਰਜ ਵਾਸੀਆਂ ਲਈ ਸਮਰਪਿਤ ਕਰ ਰਹੀ ਹਾਂ। ਇਸ ਤਰ੍ਹਾਂ ਜ਼ਿਲੇ ’ਚ ਲਗਭਗ 60 ਆਕਸੀਜਨ ਬੈੱਡ ਹੋਰ ਉਪਲੱਬਧ ਹੋ ਜਾਣਗੇ। ਸੋਸ਼ਲ ਮੀਡੀਆ ’ਤੇ ਹੇਮਾ ਮਾਲਿਨੀ ਦਾ ਇਹ ਟਵੀਟ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਪ੍ਰਸ਼ੰਸਕ ਉਨ੍ਹਾਂ ਦੀ ਇਸ ਨੇਕ ਕੋਸ਼ਿਸ਼ ਦੀ ਖ਼ੂਬ ਤਾਰੀਫ ਕਰ ਰਹੇ ਹਨ। 

 

Aarti dhillon

This news is Content Editor Aarti dhillon