ਹਰਦੀਪ ਗਰੇਵਾਲ ਦਾ ''ਤੁਣਕਾ ਤੁਣਕਾ'' ਨਾਲ ਹੋਵੇਗਾ ਸ਼ਾਨਦਾਰ ਡੈਬਿਊ, ਸਾਂਝੀ ਕੀਤੀ ਪਹਿਲੀ ਝਲਕ

06/19/2021 4:00:12 PM

ਚੰਡੀਗੜ੍ਹ (ਬਿਊਰੋ) - ਕੋਰੋਨਾ ਮਾਮਲਿਆਂ ਦੇ ਘੱਟਦੇ ਹੀ ਤਾਲਾਬੰਦੀ ਦੇ ਨਿਯਮਾਂ ਵਿਚ ਢਿੱਲ ਦਿੱਤੀ ਜਾਣ ਲੱਗੀ ਹੈ। ਇਸ ਦੇ ਨਾਲ ਹੀ ਪੰਜਾਬੀ ਫ਼ਿਲਮ ਇੰਡਸਟਰੀ ਵਿਚ ਵੀ ਆ ਦਿਨ ਨਵੀਆਂ-ਨਵੀਆਂ ਫ਼ਿਲਮਾਂ ਦਾ ਐਲਾਨ ਹੋਣ ਲੱਗਾ ਹੈ। ਇਸ ਸਭ ਦੇ ਚੱਲਦਿਆਂ ਅਦਾਕਾਰ ਹਰਦੀਪ ਗਰੇਵਾਲ ਨੇ ਵੀ ਆਪਣੀ ਪੰਜਾਬੀ ਫ਼ਿਲਮ ਦਾ ਐਲਾਨ ਕਰ ਦਿੱਤਾ ਹੈ। ਜੀ ਹਾਂ, ਹਾਲ ਹੀ ਵਿਚ ਹਰਦੀਪ ਗਰੇਵਾਲ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। 

 
 
 
 
 
View this post on Instagram
 
 
 
 
 
 
 
 
 
 
 

A post shared by Hardeep Grewal (@hardeepgrewalofficial)

ਦੱਸ ਦਈਏ ਕਿ ਹਰਦੀਪ ਗਰੇਵਾਲ ਦੀ ਫ਼ਿਲਮ ਦਾ ਟਾਈਟਲ 'ਤੁਣਕਾ ਤੁਣਕਾ' ਹੈ, ਜਿਸ ਦਾ ਪੋਸਟਰ ਸੋਸ਼ਲ ਮੀਡੀਆ 'ਤੇ ਸਾਂਝਾ ਕੀਤਾ ਗਿਆ ਹੈ। ਇਸ ਪੋਸਟਰ ਨੂੰ ਸਾਂਝੇ ਕਰਦਿਆਂ ਹਰਦੀਪ ਗਰੇਵਾਲ ਨੇ ਲਿਖਿਆ ''ਦੋਸਤੋ ਰੱਬ ਦੀ ਮਿਹਰ ਨਾਲ ਆਖ਼ਰ ਮੈਂ ਆਪਣੀ ਪਹਿਲੀ ਫ਼ਿਲਮ 'ਤੁਣਕਾ ਤੁਣਕਾ' ਦਾ ਪੋਸਟਰ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ। ਇਸ ਫ਼ਿਲਮ ਦੀ ਸ਼ੁਰੂਆਤ 2017 'ਚ ਹੋਈ ਸੀ ਅਤੇ ਉਦੋਂ ਤੋਂ ਹੁਣ ਤਕ ਮੈਂ ਆਪਣਾ ਸਭ ਕੁਝ ਦਾਅ 'ਤੇ ਲਾਇਆ। ਇਹ ਇੱਕ ਵਾਰ 'ਚ ਬਿਆਨ ਨਹੀਂ ਹੋਣਾ। ਫ਼ਿਲਮ 'ਚ ਮੇਰੀ ਲੁੱਕ ਕੁਝ ਇਸ ਤਰ੍ਹਾਂ ਦੀ ਸੀ ਕਿ ਅਸੀਂ ਸਮੇਂ ਤੋਂ ਪਹਿਲਾਂ ਕੁਝ ਵੀ ਰਿਵੀਲ ਨਹੀਂ ਕਰ ਸਕਦੇ। ਬਾਕੀ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ 2020 'ਚ ਸਾਡੀ ਫ਼ਿਲਮ ਨੇ ਸੱਤ ਇੰਟਰਨੈਸ਼ਨਲ ਐਵਾਰਡ ਜਿੱਤੇ ਪਰ ਅਸਲੀ ਐਵਾਰਡ ਤੁਹਾਡੇ ਇਸ ਫ਼ਿਲਮ ਨੂੰ 16 ਜੁਲਾਈ ਨੂੰ ਸਿਨੇਮਾ ਘਰਾਂ 'ਚ ਵੇਖਣ ਅਤੇ ਪਸੰਦ ਕਰਨ 'ਤੇ ਮਿਲੇਗਾ। ਬਸ ਹੁਣ ਅੱਗੇ ਦੀ ਕਹਾਣੀ ਤੁਹਾਡੇ ਹੱਥ ਹੈ। ਟੀਜ਼ਰ ਟਰੇਲਰ ਜਲਦੀ ਹੀ ਰਿਲੀਜ਼ ਹੋਣਗੇ।''


ਦੱਸਣਯੋਗ ਹੈ ਕਿ ਹਰਦੀਪ ਗਰੇਵਾਲ ਦਾ ਜਨਮ 21 ਸਤੰਬਰ 1988 ਨੂੰ ਹੋਇਆ ਸੀ। ਉਹ ਇਕ ਚੰਗਾ ਗਾਇਕ, ਲੇਖਕ ਤੇ ਮਿਊਜ਼ਿਕ ਕੰਪੋਜ਼ਰ ਹੈ। ਹਰਦੀਪ ਗਰੇਵਾਲ ਦਾ ਗੀਤ 'ਆਜਾ ਜ਼ਿੰਦਗੀ' ਤੇ '3 ਸਾਲ' ਕਾਫ਼ੀ ਮਕਬੂਲ ਹੋਇਆ ਸੀ।

ਨੋਟ-  ਹਰਦੀਪ ਗਰੇਵਾਲ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

Rahul Singh

This news is Content Editor Rahul Singh