ਹਰਭਜਨ ਮਾਨ ਨੇ ਪਿਤਾ ਦੀ ਬਰਸੀ ''ਤੇ ਸਾਂਝੀ ਕੀਤੀ ਭਾਵੁਕ ਪੋਸਟ, ਕਿਹਾ- ''ਬਾਪ ਮਰੇ ਸਿਰ ਨੰਗਾ ਹੁੰਦਾ''

06/05/2021 11:04:57 AM

ਚੰਡੀਗੜ੍ਹ (ਬਿਊਰੋ) - ਹਰ ਇਨਸਾਨ ਦਾ ਆਪਣੇ ਮਾਪਿਆਂ ਨਾਲ ਖ਼ਾਸ ਰਿਸ਼ਤਾ ਹੁੰਦਾ ਹੈ। ਬੱਚਾ ਵੱਡਾ ਹੋ ਕੇ ਜਿੰਨਾ ਮਰਜੀ ਵੱਡੀ ਸਖਸ਼ੀਅਤ ਕਿਉਂ ਨਾ ਬਣ ਜਾਵੇ ਪਰ ਆਪਣੇ ਮਾਪਿਆਂ ਲਈ ਬੱਚਾ ਹੀ ਰਹਿੰਦਾ ਹੈ। ਅਜਿਹੀ ਮੋਹ ਦੀ ਤੰਦਾਂ ਨਾਲ ਜੁੜਿਆ ਰਿਸ਼ਤਾ ਸੀ ਗਾਇਕ ਹਰਭਜਨ ਮਾਨ ਦਾ ਆਪਣੇ ਪਿਤਾ ਦੇ ਨਾਲ। ਗਾਇਕ ਹਰਭਜਨ ਮਾਨ ਨੇ ਬਹੁਤ ਹੀ ਨਿੱਕੀ ਉਮਰ ਹੀ ਆਪਣੀ ਮਾਂ ਨੂੰ ਗੁਆ ਦਿੱਤਾ ਸੀ, ਜਿਸ ਕਰਕੇ ਉਨ੍ਹਾਂ ਦੇ ਪਿਤਾ ਨੇ ਹੀ ਉਨ੍ਹਾਂ ਦਾ ਪਾਲਣ-ਪੋਸ਼ਣ ਕੀਤਾ ਸੀ। ਉਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਜ਼ਿਆਦਾ ਸਮਾਂ ਆਪਣੇ ਪਿਤਾ ਨਾਲ ਹੀ ਬਿਤਾਇਆ ਹੈ। ਇਸ ਕਰਕੇ ਹਰਭਜਨ ਮਾਨ ਦੇ ਬੱਚੇ ਵੀ ਆਪਣੇ ਦਾਦੇ ਦੇ ਬਹੁਤ ਨੇੜੇ ਸਨ। 


ਹਰਭਜਨ ਮਾਨ ਜੋ ਕਿ ਅਕਸਰ ਹੀ ਆਪਣੇ ਪਰਿਵਾਰ ਨਾਲ ਜੁੜੀਆਂ ਯਾਦਾਂ ਨੂੰ ਪੋਸਟ ਕਰਦੇ ਰਹਿੰਦੇ ਹਨ। ਬੀਤੇ ਦਿਨ ਗਾਇਕ ਹਰਭਜਨ ਮਾਨ ਦੇ ਪਿਤਾ ਸਰਦਾਰ ਹਰਨੇਕ ਸਿੰਘ ਮਾਨ ਦੀ ਬਰਸੀ ਹੈ, ਜਿਸ ਕਰਕੇ ਗਾਇਕ ਨੇ ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਭਾਵੁਕ ਪੋਸਟ ਪਾਈ ਹੈ।

ਹਰਭਜਨ ਮਾਨ ਨੇ ਆਪਣੇ ਪਿਤਾ ਨਾਲ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ- ‘ਬਾਪ ਮਰੇ ਸਿਰ ਨੰਗਾ ਹੁੰਦਾ, ਮੇਰੇ ਸਵਰਗਵਾਸੀ ਪਿਤਾ ਸਰਦਾਰ ਹਰਨੇਕ ਸਿੰਘ ਮਾਨ, ਅੱਜ ਉਨ੍ਹਾਂ ਦੀ 5ਵੀਂ ਬਰਸੀ ਮੌਕੇ ਯਾਦ ਕਰਦੇ ਹੋਏ। ਸਾਡੇ ਪਿਆਰੇ "ਬਾਈ ਜੀ" ਜਿਵੇਂ ਕਿ ਅਸੀਂ ਉਸਨੂੰ ਬੁਲਾਉਂਦੇ ਸੀ, ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਨੂੰ ਸਕਾਰਾਤਮਕ ਰੂਪ ਦੇਣ ਵਿਚ ਇਕ ਮਹੱਤਵਪੂਰਣ ਸਾਧਨ ਸਨ, ਅਤੇ ਅਸੀਂ ਹਰ ਰੋਜ਼ ਉਸ ਨੂੰ ਬਹੁਤ ਯਾਦ ਕਰਦੇ ਹਾਂ...।’ ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਪ੍ਰਾਥਨਾ ਵਾਲੇ ਇਮੋਜ਼ੀ ਪੋਸਟ ਕਰਕੇ ਆਪਣੀ ਹਮਦਰਦੀ ਦੇ ਰਹੇ ਹਨ।

 
 
 
 
 
View this post on Instagram
 
 
 
 
 
 
 
 
 
 
 

A post shared by Harbhajan Mann (@harbhajanmannofficial)

sunita

This news is Content Editor sunita