ਹੈਪੀ ਰਾਏਕੋਟੀ ਦੇ ਪਹਿਲੇ ਧਾਰਮਿਕ ਗੀਤ ‘ਵਾਹ ਗੁਰੂ’ ਦਾ ਟੀਜ਼ਰ ਰਿਲੀਜ਼ (ਵੀਡੀਓ)

12/20/2020 3:51:51 PM

ਚੰਡੀਗੜ੍ਹ (ਬਿਊਰੋ)– ਹੈਪੀ ਰਾਏਕੋਟੀ ਪੰਜਾਬੀ ਮਿਊਜ਼ਿਕ ਤੇ ਫ਼ਿਲਮ ਇੰਡਸਟਰੀ ’ਚ ਆਪਣੇ ਸ਼ਾਨਦਾਰ ਗੀਤਾਂ ਕਰਕੇ ਜਾਣੇ ਜਾਂਦੇ ਹਨ। ਹੈਪੀ ਰਾਏਕੋਟੀ ਦੀ ਕਲਮ ਨੇ ਕਈ ਧਾਰਮਿਕ ਗੀਤ ਸ਼ਬਦਾਂ ਦੇ ਮੋਤੀਆਂ ਨਾਲ ਪਿਰੋਏ ਹਨ, ਜਿਨ੍ਹਾਂ ਨੂੰ ਉਸ ਦੇ ਪ੍ਰਸ਼ੰਸਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਹੁਣ ਹੈਪੀ ਰਾਏਕੋਟੀ ਆਪਣੀ ਆਵਾਜ਼ ’ਚ ਪਹਿਲਾ ਧਾਰਮਿਕ ਗੀਤ ਰਿਲੀਜ਼ ਕਰਨ ਜਾ ਰਹੇ ਹਨ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ।

ਗੀਤ ਦੇ ਟੀਜ਼ਰ ਦੀ ਵੀਡੀਓ ਸਾਂਝੀ ਕਰਦਿਆਂ ਹੈਪੀ ਰਾਏਕੋਟੀ ਨੇ ਲਿਖਿਆ, ‘ਜਿਸ ਦੇ ਕਰਕੇ ਤਨ ਨੂੰ ਇਕ-ਇਕ ਸਵਾਸ ਆ ਰਿਹਾ ਹੈ। ਉਸ ਦੀ ਉਸਤਤ ਦੇ ਵਿਚ ਕੁਝ ਖਾਸ ਆ ਰਿਹਾ ਹੈ। ਆ ਗਿਆ ਜੀ ਟੀਜ਼ਰ ‘ਵਾਹ ਗੁਰੂ’ ਦਾ ਸਾਰੇ ਜਾਣੇ ਜ਼ਰੂਰ ਦੇਖੋ ਤੇ ਕੁਮੈਂਟ ਕਰਕੇ ਜ਼ਰੂਰ ਦੱਸਿਓ ਕਿ ਕਿਵੇਂ ਲੱਗਾ।’

 
 
 
 
 
View this post on Instagram
 
 
 
 
 
 
 
 
 
 
 

A post shared by Happy Raikoti (ਲਿਖਾਰੀ) (@urshappyraikoti)

ਦੱਸਣਯੋਗ ਹੈ ਕਿ ਗੀਤ ਦਾ ਪੋਸਟਰ ਵੀ ਹੈਪੀ ਰਾਏਕੋਟੀ ਵਲੋਂ ਕੁਝ ਘੰਟੇ ਪਹਿਲਾਂ ਹੀ ਸਾਂਝਾ ਕੀਤਾ ਗਿਆ ਸੀ। ਹੈਪੀ ਰਾਏਕੋਟੀ ਨੇ ਪੋਸਟਰ ਸਾਂਝਾ ਕਰਦਿਆਂ ਲਿਖਿਆ ਸੀ, ‘ਕੀ ਗਾਵਾਂ ਤੇਰੀ ਮਹਿਮਾ ਸਤਿਗੁਰੂ ਹਰ ਇਕ ਚੁੰਝ ਨੂੰ ਦਾਣੇ ਦਿੰਦਾ। ਮੇਰਾ ਗਾਇਆ ਪਹਿਲਾ ਸ਼ਬਦ ਰਿਲੀਜ਼ ਕਰ ਰਿਹਾ ਹਾਂ ਮੇਰੇ ਆਪਣੇ ਯੂਟਿਊਬ ਚੈਨਲ ’ਤੇ। ਜਿਸ ਦਿਨ ਦਾ ਰਿਕਾਰਡ ਹੋਇਆ ਮੇਰੀ ਸਵੇਰ ਇਸੇ ਤੋਂ ਸ਼ੁਰੂ ਹੁੰਦੀ ਹੈ, ਉਮੀਦ ਹੈ ਤੁਹਾਡੀ ਵੀ ਹੋਇਆ ਕਰੇਗੀ।’

ਹੈਪੀ ਰਾਏਕੋਟੀ ਇਨ੍ਹੀਂ ਦਿਨੀਂ ਕਿਸਾਨ ਅੰਦੋਲਨ ਦਾ ਵੀ ਸਮਰਥਨ ਕਰ ਰਹੇ ਹਨ। ਸੋਸ਼ਲ ਮੀਡੀਆ ਰਾਹੀਂ ਉਹ ਕਿਸਾਨਾਂ ਦੇ ਮਸਲੇ ਆਪਣੇ ਪ੍ਰਸ਼ੰਸਕਾਂ ਤਕ ਪਹੁੰਚਾ ਰਹੇ ਹਨ। ਜ਼ਮੀਨੀ ਪੱਧਰ ’ਤੇ ਵੀ ਹੈਪੀ ਰਾਏਕੋਟੀ ਕਿਸਾਨਾਂ ਕੋਲ ਜਾ ਕੇ ਉਨ੍ਹਾਂ ਦਾ ਹਾਲ-ਚਾਲ ਪੁੱਛ ਰਹੇ ਹਨ ਤੇ ਸੇਵਾ ਕਰ ਰਹੇ ਹਨ।

ਨੋਟ– ਤੁਸੀਂ ਹੈਪੀ ਰਾਏਕੋਟੀ ਦੇ ਇਸ ਗੀਤ ਦੀ ਕਿੰਨੀ ਉਡੀਕ ਕਰ ਰਹੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।

Rahul Singh

This news is Content Editor Rahul Singh