B''DAY SPL: ਮਾਧੁਰੀ ਦੀਕਸ਼ਿਤ ਦੀਆਂ ਅਣਦੇਖੀਆਂ ਤਸਵੀਰਾਂ

05/15/2016 2:08:34 PM

ਮੁੰਬਈ : ਬਾਲੀਵੁੱਡ ''ਚ ਮਾਧੁਰੀ ਦੀਕਸ਼ਿਤ ਦਾ ਨਾਂ ਇਕ ਅਜਿਹੀ ਅਦਾਕਾਰਾ ਦੇ ਰੂਪ ''ਚ ਲਿਆ ਜਾਂਦਾ ਹੈ, ਜਿਨ੍ਹਾਂ ਨੇ ਆਪਣੀਆਂ ਦਿਲਕਸ਼ ਅਦਾਵਾਂ ਨਾਲ ਲੱਗਭਗ ਤਿੰਨ ਦਹਾਕਿਆਂ ਤੋਂ ਦਰਸ਼ਕਾਂ ਦੇ ਦਿਲਾਂ ''ਚ ਖਾਸ ਪਛਾਣ ਬਣਾਈ ਹੈ। 15 ਮਈ 1967 ਨੂੰ ਮੁੰਬਈ ਦੇ ਇਕ ਮੱਧ ਵਰਗੀ ਬ੍ਰਾਹਮਣ ਪਰਿਵਾਰ ''ਚ ਪੈਦਾ ਹੋਈ ਮਾਧੁਰੀ ਨੇ ਮੁੱਢਲੀ ਪੜ੍ਹਾਈ ਮੁੰਬਈ ਤੋਂ ਹੀ ਹਾਸਲ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਮੁੰਬਈ ਯੂਨੀਵਰਸਿਟੀ ''ਚ ਮਾਈਕ੍ਰੋਬਾਇਓਲਾਜਿਸਟ ਬਣਨ ਲਈ ਦਾਖਲਾ  ਲੈ ਲਿਆ। ਇਸ ਦੌਰਾਨ ਲੱਗਭਗ 8 ਸਾਲਾਂ ਤੱਕ ਕੱਥਕ ਨ੍ਰਿਤ ਦੀ ਸਿਖਲਾਈ ਵੀ ਹਾਸਲ ਕੀਤੀ।
1984 ''ਚ ਰਾਜਸ਼੍ਰੀ ਪ੍ਰੋਡਕਸ਼ਨ ਦੇ ਬੈਨਰ ਤਹਿਤ ਬਣੀ ਫਿਲਮ ''ਅਬੋਧ'' ਨਾਲ ਉਨ੍ਹਾਂ ਨੇ ਸਿਨੇਮਾ ਜਗਤ ''ਚ ਕਰੀਅਰ ਦੀ ਸ਼ੁਰੂਆਤ ਕੀਤੀ। 1988 ਤੱਕ ਉਹ ਇੰਡਸਟਰੀ ''ਚ ਆਪਣੀ ਪਛਾਣ ਬਣਾਉਣ ਲਈ ਸੰਘਰਸ਼ ਕਰਦੀ ਰਹੀ। ਇਸ ਦੌਰਾਨ ਉਨ੍ਹਾਂ ਨੇ ਦੱਖਣ ਦੀਆਂ ਕਈ ਦੂਜੇ ਦਰਜੇ ਦੀਆਂ ਫਿਲਮਾਂ ''ਚ ਵੀ ਕੰਮ ਕੀਤਾ। ਫਿਰ ਉਨ੍ਹਾਂ ਨੇ ਸਾਲ 1988 ''ਚ ਵਿਨੋਦ ਖੰਨਾ ਨਾਲ ਫਿਲਮ ''ਦਇਆਵਾਨ ''ਚ ਕੰਮ ਕੀਤਾ ਪਰ ਇਸ ਦਾ ਵੀ ਕੋਈ ਖਾਸ ਫਾਇਦਾ ਨਾ ਮਿਲਿਆ। ਇਸੇ ਸਾਲ ਆਈ ਫਿਲਮ ''ਤੇਜਾਬ'' ਉਨ੍ਹਾਂ ਦੇ ਕਰੀਅਰ ਦਾ ਨਵਾਂ ਮੋੜ ਸਿੱਧ ਹੋਈ। ਇਸ ''ਚ ਉਨ੍ਹਾਂ ''ਤੇ ਫਿਲਮਾਇਆ ਗੀਤ ''ਏਕ ਦੋ ਤੀਨ..'' ਕਾਫੀ ਮਕਬੂਲ ਹੋਇਆ। ਇਸ ਤੋਂ ਬਾਅਦ ਤਾਂ ਸਫਲਤਾ ਦਾ ਸਿਲਸਿਲਾ ਸ਼ੁਰੂ ਹੋ ਗਿਆ। 
1990 ''ਚ ਆਈ ''ਦਿਲ'' ਸੁਪਰਹਿੱਟ ਸਿੱਧ ਹੋਈ। ਇਸ ਦੇ ਲਈ ਉਨ੍ਹਾਂ ਨੂੰ ਦਮਦਾਰ ਅਦਾਕਾਰੀ ਲਈ ਪਹਿਲਾ ਫਿਲਮ ਫੇਅਰ ਅਵਾਰਡ ਮਿਲਿਆ। ਮਾਧੁਰੀ ਦੀਆਂ ਹੋਰ ਮਹੱਤਵਪੂਰਨ ਫਿਲਮਾਂ ''ਚ ''100 ਡੇਅਜ਼'', ''ਸਾਜਨ'', ''ਪ੍ਰਹਾਰ'', ''ਬੇਟਾ'', ''ਹਮ ਆਪਕੇ ਹੈਂ ਕੌਨ'', ''ਦੇਵਦਾਸ'' ਆਦਿ ਦਾ ਨਾਂ ਸ਼ਾਮਲ ਹੈ। ''ਦੇਵਦਾਸ'' ਲਈ ਉਨ੍ਹਾਂ ਨੂੰ ਸਰਵੋਤਮ ਸਹਾਇਕ ਅਦਾਕਾਰਾ ਦੇ ਫਿਲਮ ਫੇਅਰ ਅਵਾਰਡ ਨਾਲ ਨਿਵਾਜਿਆ ਗਿਆ। ਬਾਲੀਵੁੱਡ ''ਚ ਉਨ੍ਹਾਂ ਦੀ ਜੋੜੀ ਸਭ ਤੋਂ ਜ਼ਿਆਦਾ ਅਨਿਲ ਕਪੂਰ ਨਾਲ ਪਸੰਦ ਕੀਤੀ ਗਈ।
ਮਾਧੁਰੀ ਨੂੰ ਪੰਜ ਵਾਰ ਫਿਲਮ ਫੇਅਰ ਅਵਾਰਡ ਮਿਲ ਚੁੱਕਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਭਾਰਤੀ ਸਿਨੇਮਾ ''ਚ ਉਨ੍ਹਾਂ ਦੇ ਯੋਗਦਾਨ ਲਈ 2008 ''ਚ ਪਦਮਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ। ਸਾਲ 2002 ''ਚ ਫਿਲਮ ''ਹਮ ਤੁਮਹਾਰੇ ਹੈਂ ਸਨਮ'' ਤੋਂ ਬਾਅਦ ਉਨ੍ਹਾਂ ਨੇ ਫਿਲਮ ਜਗਤ ਤੋਂ ਕਿਨਾਰਾ ਕਰ ਲਿਆ ਅਤੇ ਵਿਆਹੁਤਾ ਜੀਵਨ ਬਿਤਾਉਣ ਲੱਗੀ। 
ਫਿਰ ਸਾਲ 2007 ''ਚ ਫਿਲਮ ''ਆਜਾ ਨਚ ਲੇ'' ਰਾਹੀਂ ਨੇ ਆਪਣੀ ਦੂਜੀ ਪਾਰੀ ਦੀ ਸ਼ੁਰੂਆਤ ਕੀਤੀ ਪਰ ਫਿਲਮ ਦੀ ਅਸਫਲਤਾ ਤੋਂ ਬਾਅਦ ਉਨ੍ਹਾਂ ਨੇ ਫਿਰ ਇੰਡਸਟਰੀ ਤੋਂ ਕਿਨਾਰਾ ਕਰ ਲਿਆ। ਫਿਰ 2013 ''ਚ ਆਈ ਫਿਲਮ ''ਯੇ ਜਵਾਨੀ ਹੈ ਦੀਵਾਨੀ'' ਅਤੇ ''ਡੇਢ ਇਸ਼ਕੀਆ ਨਾਲ ਕਮਬੈਕ ਕੀਤਾ ਅਤੇ ''ਗੁਲਾਬ ਗੈਂਗ'' ਵਰਗੀਆਂ ਫਿਲਮਾਂ ''ਚ ਕੰਮ ਕੀਤਾ। ਫਿਲਹਾਲ ਅੱਜਕਲ ਮਾਧੁਰੀ ਸਿਨੇਮਾ ਜਗਤ ਤੋਂ ਦੂਰ ਰਹਿ ਰਹੀ ਹੈ।