ਪਿਤਾ ਦੇ ਜਨਮਦਿਨ ਮੌਕੇ ਗੁਰਨਾਮ ਭੁੱਲਰ ਨੇ ਸਾਂਝੀ ਕੀਤੀ ਖਾਸ ਪੋਸਟ

03/04/2021 2:11:27 PM

ਚੰਡੀਗੜ੍ਹ (ਬਿਊਰੋ)– ਗੁਰਨਾਮ ਭੁੱਲਰ ਦੇ ਪਿਤਾ ਜੀ ਦਾ ਅੱਜ ਜਨਮਦਿਨ ਹੈ। ਉੇਨ੍ਹਾਂ ਨੇ ਆਪਣੇ ਪਿਤਾ ਜੀ ਦੇ ਜਨਮਦਿਨ ’ਤੇ ਇਕ ਤਸਵੀਰ ਸਾਂਝੀ ਕਰਦਿਆਂ ਵਧਾਈ ਦਿੱਤੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦਿਆਂ ਉਨ੍ਹਾਂ ਨੇ ਲਿਖਿਆ, ‘ਮੈਂ ਚਾਹੁੰਦਾ ਹਾਂ ਕਿ ਜਿਸ ਤਰ੍ਹਾਂ ਤੁਸੀਂ ਦੁਨੀਆ ਦੇਖਦੇ ਹੋ, ਉਸੇ ਤਰ੍ਹਾਂ ਮੈਂ ਵੀ ਦੇਖਾ।’

ਇਸ ਤਸਵੀਰ ’ਤੇ ਗੁਰਨਾਮ ਭੁੱਲਰ ਦੇ ਪ੍ਰਸ਼ੰਸਕ ਵੀ ਕੁਮੈਂਟਸ ਕਰਕੇ ਵਧਾਈ ਦੇ ਰਹੇ ਹਨ। ਗੁਰਨਾਮ ਭੁੱਲਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ। ਇਸ ਤੋਂ ਇਲਾਵਾ ਉਹ ਕਈ ਪੰਜਾਬੀ ਫ਼ਿਲਮਾਂ ’ਚ ਵੀ ਨਜ਼ਰ ਆ ਚੁੱਕੇ ਹਨ।

ਉਨ੍ਹਾਂ ਨੇ ਸੋਨਮ ਬਾਜਵਾ ਦੇ ਨਾਲ ਫ਼ਿਲਮ ‘ਗੁੱਡੀਆਂ ਪਟੋਲੇ’, ਸਰਗੁਣ ਮਹਿਤਾ ਨਾਲ ਫ਼ਿਲਮ ‘ਸੁਰਖੀ ਬਿੰਦੀ’ ’ਚ ਆਪਣੀ ਅਦਾਕਾਰੀ ਦਿਖਾਈ ਸੀ, ਜਿਸ ਤੋਂ ਬਾਅਦ ਉਹ ਜਲਦ ਹੀ ਸੋਨਮ ਬਾਜਵਾ ਦੇ ਨਾਲ ਫ਼ਿਲਮ ‘ਮੈਂ ਵਿਆਹ ਨਹੀਂ ਕਰਾਉਣਾ ਤੇਰੇ ਨਾਲ’ ’ਚ ਦਿਖਾਈ ਦੇਣਗੇ।

ਪ੍ਰਸ਼ੰਸਕਾਂ ਨੂੰ ਵੀ ਉਨ੍ਹਾਂ ਦੀ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਗੁਰਨਾਮ ਭੁੱਲਰ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਵੀ ਕਾਫੀ ਸੁਪੋਰਟ ਕਰ ਰਹੇ ਹਨ। ਹਾਲ ਹੀ ’ਚ ਉਨ੍ਹਾਂ ਦਾ ਇਕ ਗੀਤ ‘ਸਿੰਘ’ ਰਿਲੀਜ਼ ਹੋਇਆ ਸੀ, ਜੋ ਕਿ ਕਿਸਾਨੀ ਅੰਦੋਲਨ ਨੂੰ ਸੁਪੋਰਟ ਕਰਦਾ ਸੀ। ਗੁਰਨਾਮ ਭੁੱਲਰ ਨੇ ਇਸ ਤੋਂ ਪਹਿਲਾ ਵੀ ਪੰਜਾਬੀ ਇੰਡਸਟਰੀ ਨੂੰ ਬਹੁਤ ਸਾਰੇ ਹਿੱਟ ਗੀਤ ਦਿੱਤੇ ਹਨ। ਪ੍ਰਸ਼ੰਸਕਾਂ ਵਲੋਂ ਗੁਰਨਾਮ ਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।

Rahul Singh

This news is Content Editor Rahul Singh