ਲਾਈਵ ਸ਼ੋਅ ਦੌਰਾਨ ਜਦੋਂ ਲਾੜਾ-ਲਾੜੀ ਨੇ ਪਹਿਨਾਈ ਗੁਰਦਾਸ ਮਾਨ ਨੂੰ ਸੋਨੇ ਦੀ ਚੇਨ (ਵੀਡੀਓ)

03/01/2022 5:50:17 PM

ਚੰਡੀਗੜ੍ਹ (ਬਿਊਰੋ)– ਗੁਰਦਾਸ ਮਾਨ ਦਾ ਜਿਥੇ ਵਿਰੋਧ ਹੁੰਦਾ ਹੈ, ਉਥੇ ਉਨ੍ਹਾਂ ਨੂੰ ਚਾਹੁਣ ਵਾਲਿਆਂ ਦੀ ਗਿਣਤੀ ਵੀ ਲੱਖਾਂ ’ਚ ਹੈ। ਹਾਲ ਹੀ ’ਚ ਇਸ ਦੀ ਮਿਸਾਲ ਗੁਰਦਾਸ ਮਾਨ ਦੇ ਇਕ ਸ਼ੋਅ ਦੌਰਾਨ ਦੇਖਣ ਨੂੰ ਮਿਲੀ।

ਇਹ ਖ਼ਬਰ ਵੀ ਪੜ੍ਹੋ : ਯੂ. ਕੇ. ’ਚ ਲਾਈਵ ਸ਼ੋਅ ਦੌਰਾਨ ਸ਼ੈਰੀ ਮਾਨ ਨਾਲ ਸਟੇਜ ’ਤੇ ਹੋਈ ਬਦਤਮੀਜ਼ੀ, ਪੁੱਟੇ ਵਾਲ (ਵੀਡੀਓ)

ਦਰਅਸਲ ਗੁਰਦਾਸ ਮਾਨ ਕਿਸੇ ਵਿਆਹ ਸਮਾਰੋਹ ’ਚ ਆਪਣੀ ਪੇਸ਼ਕਾਰੀ ਦੇਣ ਗਏ ਸਨ। ਇਸ ਦੌਰਾਨ ਕੁਝ ਅਜਿਹਾ ਹੋਇਆ, ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ। ਹੋਇਆ ਇੰਝ ਕਿ ਲਾੜਾ-ਲਾੜੀ ਵਲੋਂ ਗੁਰਦਾਸ ਮਾਨ ਨੂੰ ਲਾਈਵ ਸ਼ੋਅ ਦੌਰਾਨ ਸੋਨੇ ਦੀ ਚੇਨ ਪਹਿਨਾਈ ਗਈ।

ਇਸ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਨੂੰ ਖ਼ੂਬ ਦੇਖਿਆ ਜਾ ਰਿਹਾ ਹੈ। ਉਥੇ ਵੀਡੀਓ ’ਚ ਗੁਰਦਾਸ ਮਾਨ ਦੀ ਪੇਸ਼ਕਾਰੀ ਵੀ ਦੇਖੀ ਜਾ ਸਕਦੀ ਹੈ। ਇਸ ਵੀਡੀਓ ਨੂੰ ਤੁਸੀਂ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰਕੇ ਦੇਖ ਸਕਦੇ ਹੋ–

ਨੋਟ- ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh