ਮਿਲਖਾ ਸਿੰਘ ਨੂੰ ਪੰਜਾਬੀ ਕਲਾਕਾਰਾਂ ਵਲੋਂ ਸ਼ਰਧਾਂਜਲੀ, ਗੁਰਦਾਸ ਮਾਨ ਨੇ ਕਿਹਾ ''ਸਾਡੇ ਦੇਸ਼ ਵਲੋਂ ਵੱਡੀ ਸ਼ਰਧਾਂਜਲੀ ਇਹੀ...''

06/19/2021 3:43:37 PM

ਚੰਡੀਗੜ੍ਹ (ਬਿਊਰੋ) - 'ਫਲਾਇੰਗ ਸਿੱਖ' ਦੇ ਨਾਂ ਨਾਲ ਮਸ਼ਹੂਰ ਭਾਰਤ ਦੇ ਮਹਾਨ ਸਪ੍ਰਿੰਟਰ ਮਿਲਖਾ ਸਿੰਘ ਦੀ ਦੇਰ ਰਾਤ ਮੌਤ ਹੋ ਗਈ। 91 ਸਾਲਾ ਮਿਲਖਾ ਸਿੰਘ ਨੂੰ ਕੋਰੋਨਾ ਕਾਰਨ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਬੀਤੇ ਵੀਰਵਾਰ ਨੂੰ ਉਨ੍ਹਾਂ ਦੀ ਰਿਪੋਰਟ ਨੈਗਟਿਵ ਆਈ ਪਰ ਕੱਲ੍ਹ ਉਨ੍ਹਾਂ ਦੀ ਹਾਲਤ ਨਾਜ਼ੁਕ ਹੋ ਗਈ ਅਤੇ ਉਨ੍ਹਾਂ ਦੀ ਮੌਤ ਹੋ ਗਈ। ਮਿਲਖਾ ਸਿੰਘ ਦੇ ਦਿਹਾਂਤ 'ਤੇ ਪੰਜਾਬੀ ਸਿਤਾਰਿਆਂ ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਦੇ ਦਿਹਾਂਤ 'ਤੇ ਹਰਭਜਨ ਮਾਨ ਨੇ ਵੀ ਮਿਲਖਾ ਸਿੰਘ ਨਾਲ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, ''ਫਲਾਇੰਗ ਸਿੱਖ' ਸਰਦਾਰ ਮਿਲਖਾ ਸਿੰਘ ਜੀ, ਤੁਹਾਡਾ ਸੰਘਰਸ਼ ਅਤੇ ਕਹਾਣੀਆਂ ਅਥਲੀਟਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਣਾ ਦਿੰਦੀਆਂ ਰਹਿਣਗੀਆਂ, ਕੌਮ ਤੁਹਾਨੂੰ ਸਦਾ ਲਈ ਯਾਦ ਕਰੇਗੀ।'

ਉਥੇ ਹੀ ਗੁਰਦਾਸ ਮਾਨ ਨੇ ਲਿਖਿਆ 'ਮਿਲਖਾ ਸਿੰਘ ਜੀ ਸਾਡੇ ਦੇਸ਼ ਵਲੋਂ ਸਭ ਤੋਂ ਵੱਡੀ ਸ਼ਰਧਾਂਜਲੀ ਇਹੀ ਹੋ ਸਕਦੀ ਹੈ ਕਿ ਸਾਡਾ ਦੇਸ਼ ਉਨ੍ਹਾਂ ਵਰਗੇ ਹੋਰ ਸੂਰਮੇ ਪੈਦਾ ਕਰੇ। ਪੰਜਾਬ ਦੀ ਮਿੱਟੀ ਤੇ ਮਿਲਖਾ ਜੀ ਦੀ ਤੇਜ਼ ਰਫ਼ਤਾਰ ਨਾਲ ਭੱਜਦੇ ਹੋਏ ਪੈਰਾਂ ਦੇ ਨਿਸ਼ਾਨ ਰਹਿੰਦੀ ਦੁਨੀਆ ਤੱਕ ਰਹਿਣਗੇ।#RIPMilkhaSinghji''

ਇਸ ਤੋਂ ਇਲਾਵਾ ਗਾਇਕ ਜਸਬੀਰ ਜੱਸੀ ਨੇ ਵੀ ਉਨ੍ਹਾਂ ਦੇ ਦਿਹਾਂਤ 'ਤੇ ਦੁੱਖ ਜਤਾਇਆ ਹੈ। 

ਗਾਇਕ ਬੱਬੂ ਮਾਨ ਨੇ ਵੀ ਮਿਲਖਾ ਸਿੰਘ ਦੇ ਦਿਹਾਂਤ 'ਤੇ ਦੁੱਖ ਜਤਾਉਂਦਿਆਂ ਇੰਸਟਾਗ੍ਰਾਮ 'ਤੇ ਇੰਸਟਾਗ੍ਰਾਮ 'ਤੇ ਤਸਵੀਰ ਸਾਂਝੀ ਕੀਤੀ। ਇਸ ਤਸਵੀਰ ਨੂੰ ਸਾਂਝਾ ਕਰਦਿਆਂ ਉਨ੍ਹਾਂ ਨੇ ਲਿਖਿਆ ''ਭਾਰਤ ਰਤਨ ਫਾਰ ਮਿਲਖਾ ਸਿੰਘ ਜੀ।''

 

ਦੱਸ ਦਈਏ ਕਿ ਮਿਲਖਾ ਸਿੰਘ ਕੋਰੋਨਾ ਵਾਇਰਸ ਦੇ ਨਾਲ ਪੀੜਤ ਸਨ ਅਤੇ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੀ ਪਤਨੀ ਨਿਰਮਲ ਕੌਰ ਦਾ ਵੀ ਦਿਹਾਂਤ ਹੋਇਆ ਸੀ। ਮਿਲਖਾ ਸਿੰਘ ਨੇ 91 ਸਾਲ ਦੀ ਉਮਰ 'ਚ ਅੰਤਿਮ ਸਾਹ ਲਿਆ। ਮਿਲਖਾ ਸਿੰਘ ਤੋਂ ਪਹਿਲਾਂ ਉਨ੍ਹਾਂ ਦੀ ਪਤਨੀ ਨਿਰਮਲ ਸਿੰਘ ਮਿਲਖਾ ਸਿੰਘ ਨੇ ਇਸੇ ਹਫ਼ਤੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।

sunita

This news is Content Editor sunita