''ਦਿਲ ਪੇ ਜ਼ਖ਼ਮ'' ''ਚ ਬਿਨਾਂ ਮੇਕਅਪ ਤੋਂ ਨਜ਼ਰ ਆਈ ਕਸ਼ਿਕਾ ਕਪੂਰ (ਵੀਡੀਓ)

01/31/2022 1:15:55 PM

ਮੁੰਬਈ (ਬਿਊਰੋ) - ਭੂਸ਼ਣ ਕੁਮਾਰ ਦੀ ਟੀ-ਸੀਰੀਜ਼ ਦੁਆਰਾ ਹਾਲ ਹੀ 'ਚ ਰਿਲੀਜ਼ ਕੀਤੇ ਗਏ ਗੀਤ 'ਦਿਲ ਪੇ ਜ਼ਖ਼ਮ' ਨੂੰ ਲੋਕ ਕਾਫ਼ੀ ਪਸੰਦ ਕਰ ਰਹੇ ਹਨ। ਇਸ ਗਾਣੇ ਦੇ ਮਿਊਜ਼ਿਕ ਵੀਡੀਓ 'ਚ ਗੁਰਮੀਤ ਚੌਧਰੀ, ਅਰਜੁਨ ਬਿਜਲਾਨੀ ਅਤੇ ਕਸ਼ਿਕਾ ਕਪੂਰ ਨਜ਼ਰ ਆਏ ਸਨ। ਜੁਬਿਨ ਨੌਟਿਆਲ ਦੁਆਰਾ ਦਿੱਤੀ ਗਈ ਆਵਾਜ਼ ਦੇ ਗੀਤ 'ਚ ਲੋਕ ਕਸ਼ਿਕਾ ਦੀ ਖੂਬਸੂਰਤੀ ਦੀ ਤਾਰੀਫ਼ ਕਰ ਰਹੇ ਹਨ।

ਖ਼ਾਸ ਗੱਲ ਤਾਂ ਇਹ ਹੈ ਕਿ ਇਸ ਗੀਤ 'ਚ ਅਦਾਕਾਰਾ ਨਿਊਡ ਮੈਕਅਪ 'ਚ ਨਜ਼ਰ ਆਈ ਕਿਉਂਕਿ ਮਿਊਜ਼ਿਕ ਵੀਡੀਓ ਦੇ ਨਿਰਦੇਸ਼ਕ ਆਸ਼ੀਸ਼ ਪਾਂਡੇ ਦਾ ਮੰਨਣਾ ਸੀ ਕਿ ਕਸ਼ਿਕਾ ਨੂੰ ਮੈਕਅਪ ਦੀ ਜ਼ਰੂਰਤ ਨਹੀਂ। ਇਸ ਗੀਤ ਦੀ ਸ਼ੂਟਿੰਗ ਠੰਡ ਦੇ ਮੌਸਮ 'ਚ ਨੇਪਾਲ 'ਚ ਕੀਤੀ ਗਈ ਸੀ। ਕਸ਼ਿਕਾ ਦਾ ਮੰਨਣਾ ਹੈ ਕਿ ਠੰਡ ਦੇ ਮੌਸਮ 'ਚ ਸ਼ੂਟਿੰਗ ਕਰਨਾ ਇਕ ਬਹੁਤ ਵੱਡੀ ਚੁਣੌਤੀ ਸੀ ਅਤੇ ਕਈ ਵਾਰ ਮੈਨੂੰ 3 ਜੈਕੇਟ ਲਗਾਤਾਰ ਪਹਿਨਣੇ ਪੈਂਦੇ ਸੀ। ਅਸ਼ੀਸ਼ ਸਰ, ਇਕ ਅਜਿਹੇ ਪ੍ਰੇਰਕ ਵਿਅਕਤੀ ਰਹੇ ਹਨ, ਜਿਨ੍ਹਾਂ ਨੇ ਮੈਨੂੰ ਹਰ ਸੰਭਵ ਤਰੀਕੇ ਨਾਲ ਪ੍ਰੇਰਿਤ ਕੀਤਾ ਹੈ।

ਕਸ਼ਿਕਾ ਅੱਗੇ ਕਹਿੰਦੀ ਹੈ ਕਿ ਕਈ ਵਾਰ ਮੈਂ ਜਦੋਂ ਸੈੱਟ 'ਤੇ ਪੁੱਜਦੀ ਸੀ ਅਸ਼ੀਸ਼ ਸਰ, ਮੇਕਅਪ ਆਰਟਿਸਟ ਨੂੰ ਮੇਕਅਪ ਕਰਨ ਤੋਂ ਮਨ੍ਹਾ ਕਰ ਦਿੰਦੇ ਸਨ, ਉਹ ਕਹਿੰਦੇ ਕਿ ਉਸ ਨੂੰ ਇਸ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਨੇ ਮੈਨੂੰ ਇੰਪਰੂਵ ਕਰਨ ਲਈ ਸਪੇਸ ਵੀ ਦਿੱਤਾ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

sunita

This news is Content Editor sunita