ਗਿੱਪੀ ਗਰੇਵਾਲ ਨੇ ਨਵੀਂ ਫ਼ਿਲਮ ‘ਯਾਰ ਮੇਰਾ ਤਿਤਲੀਆਂ ਵਰਗਾ’ ਦਾ ਕੀਤਾ ਐਲਾਨ

10/25/2021 1:17:18 PM

ਮੁੰਬਈ (ਬਿਊਰੋ)– ਦੇਸੀ ਰਾਕਸਟਾਰ ਗਿੱਪੀ ਗਰੇਵਾਲ ਵਲੋਂ ਲਗਾਤਾਰ ਫ਼ਿਲਮਾਂ ਤੇ ਵੈੱਬ ਸੀਰੀਜ਼ ਦਾ ਐਲਾਨ ਕੀਤਾ ਜਾ ਰਿਹਾ ਹੈ। ਗਿੱਪੀ ਗਰੇਵਾਲ ਨੇ ਹੁਣ ਇਕ ਹੋਰ ਨਵੀਂ ਪੰਜਾਬੀ ਫ਼ਿਲਮ ਦਾ ਐਲਾਨ ਕੀਤਾ ਹੈ। ਇਸ ਫ਼ਿਲਮ ਦਾ ਨਾਂ ਹੈ ‘ਯਾਰ ਮੇਰਾ ਤਿਤਲੀਆਂ ਵਰਗਾ’। ਤੁਹਾਨੂੰ ਇਹ ਨਾਂ ਸੁਣਿਆ-ਸੁਣਿਆ ਜ਼ਰੂਰ ਲੱਗ ਰਿਹਾ ਹੋਵੇਗਾ। ਅਫਸਾਨਾ ਖ਼ਾਨ ਦੇ ਗੀਤ ‘ਤਿਤਲੀਆਂ ਵਰਗਾ’ ਦੇ ਗੀਤ ਦੀ ਲਾਈਨ ਇਸ ਫ਼ਿਲਮ ਦਾ ਟਾਈਟਲ ਹੈ।

ਗਿੱਪੀ ਗਰੇਵਾਲ ਵਲੋਂ ਇਸ ਫ਼ਿਲਮ ਦਾ ਪੋਸਟਰ ਸਾਂਝਾ ਕੀਤਾ ਗਿਆ ਹੈ, ਜਿਸ ਉਪਰ ਇਹ ਲਿਖਿਆ ਹੋਇਆ ਹੈ ਕਿ ਇਹ ਫ਼ਿਲਮ ਨਰੇਸ਼ ਕਥੂਰੀਆ ਦੀ ਲਿਖੀ ਹੋਈ ਹੈ। ਗਿੱਪੀ ਗਰੇਵਾਲ ਖ਼ੁਦ ਇਸ ਫ਼ਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ। ਗਿੱਪੀ ਗਰੇਵਾਲ ਇਸ ਫ਼ਿਲਮ ਦੇ ਲੀਡ ਕਿਰਦਾਰ ’ਚ ਨਜ਼ਰ ਆਉਣ ਵਾਲੇ ਹਨ। ਇਸ ਫ਼ਿਲਮ ਨੂੰ ਵਿਕਾਸ ਵਸ਼ਿਸ਼ਟ ਵਲੋਂ ਡਾਇਰੈਕਟ ਕੀਤਾ ਜਾਵੇਗਾ, ਜਿਨ੍ਹਾਂ ਦੀ ਬਤੌਰ ਡਾਇਰੈਕਟਰ ਇਹ ਡੈਬਿਊ ਫ਼ਿਲਮ ਹੈ। ਫ਼ਿਲਮ ਦੇ ਸੰਗੀਤ ਨੂੰ ਜਤਿੰਦਰ ਸ਼ਾਹ ਤਿਆਰ ਕਰਨਗੇ।

ਇਹ ਖ਼ਬਰ ਵੀ ਪੜ੍ਹੋ : ਨੈਸ਼ਨਲ ਐਵਾਰਡਸ : ਸੁਸ਼ਾਂਤ ਦੀ ‘ਛਿਛੋਰੇ’ ਨੂੰ ਬੈਸਟ ਫ਼ਿਲਮ ਤੇ ਕੰਗਨਾ ਨੂੰ ਬੈਸਟ ਅਦਾਕਾਰਾ ਦਾ ਮਿਲੇਗਾ ਐਵਾਰਡ

ਫਿਲਹਾਲ ਇਸ ਫ਼ਿਲਮ ਦੀ ਬਾਕੀ ਕਾਸਟ ਦਾ ਐਲਾਨ ਨਹੀਂ ਕੀਤਾ ਗਿਆ। ਹੁਣ ਇੰਤਜ਼ਾਰ ਇਹ ਰਹੇਗਾ ਕਿ ਇਸ ਫ਼ਿਲਮ ’ਚ ਗਿੱਪੀ ਦੇ ਆਪੋਜ਼ਿਟ ਕਿਹੜੀ ਅਦਾਕਾਰਾ ਨਜ਼ਰ ਆਵੇਗੀ ਤੇ ਕਦੋਂ ਇਹ ਫ਼ਿਲਮ ਫਲੋਰ ’ਤੇ ਜਾਵੇਗੀ। ਗਿੱਪੀ ਵਲੋਂ ਇਸ ਫ਼ਿਲਮ ਨੂੰ ਸਾਲ 2022 ’ਚ ਰਿਲੀਜ਼ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।

 
 
 
 
 
View this post on Instagram
 
 
 
 
 
 
 
 
 
 
 

A post shared by 𝗚𝗶𝗽𝗽𝘆 𝗚𝗿𝗲𝘄𝗮𝗹 (@gippygrewal)

ਬਾਕੀ ਕੰਮਕਾਜ ਦੀ ਗੱਲ ਕਰੀਏ ਤਾਂ ਇਸ ਵੇਲੇ ਗਿੱਪੀ ਦੇ ਪ੍ਰਸ਼ੰਸਕਾਂ ਨੂੰ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ ‘ਪਾਣੀ ’ਚ ਮਧਾਣੀ’ ਦਾ ਇੰਤਜ਼ਾਰ ਹੈ, ਜੋ 5 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਦੇ ਨਾਲ ਗਿੱਪੀ ਤੇ ਨੀਰੂ ਬਾਜਵਾ ਦੀ ਜੋੜੀ ਤਕਰੀਬਨ 11 ਸਾਲ ਬਾਅਦ ਵੱਡੇ ਪਰਦੇ ’ਤੇ ਨਜ਼ਰ ਆਉਣ ਵਾਲੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।

Rahul Singh

This news is Content Editor Rahul Singh