ਗਿੱਪੀ ਗਰੇਵਾਲ ਨੇ ''Limited Edition'' ਦੇ ਇੰਟਰੋ ਲਈ ਫਾਈਨਲ ਕੀਤਾ ਨਾਂ

08/02/2021 5:41:27 PM

ਚੰਡੀਗੜ੍ਹ (ਬਿਊਰੋ) : ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਆਪਣੀ ਆਉਣ ਵਾਲੀ ਐਲਬਮ 'Limited Edition' ਨੂੰ ਕਾਫ਼ੀ ਪ੍ਰਮੋਟ ਕਰ ਰਹੇ ਹਨ। 3 ਅਗਸਤ ਨੂੰ ਐਲਬਮ ਦੇ ਇੰਟਰੋ ਦਾ ਆਫੀਸ਼ੀਅਲ ਪੋਸਟਰ ਰਿਲੀਜ਼ ਹੋ ਰਿਹਾ ਹੈ। ਇਸ ਤੋਂ ਪਹਿਲਾਂ ਗਿੱਪੀ ਗਰੇਵਾਲ ਨੇ ਐਲਬਮ ਦੇ ਇੰਟਰੋ ਦੇ ਟਾਈਟਲ ਨੂੰ ਲੈ ਕੇ ਦਰਸ਼ਕਾਂ ਨਾਲ ਕੁਇਜ਼ ਖੇਡਿਆ ਸੀ।

ਗਿੱਪੀ ਗਰੇਵਾਲ ਨੇ ਕੁਝ ਦਿਨ ਪਹਿਲਾ ਇੰਟਰੋ ਦੇ ਟਾਈਟਲ ਲਈ ਫੈਨਜ਼ ਨੂੰ 5 Option ਦਿੱਤੇ ਸਨ, ਜਿਨ੍ਹਾਂ 'ਚ 'Manak Di Kali', 'Capsule', 'Koom Kalan' , 'Yaari Da School', 'Jawab' ਵਰਗੇ ਨਾਮ ਸ਼ਾਮਲ ਸਨ। ਦਰਸ਼ਕਾਂ ਨੇ 'Manak Di Kali', 'Capsule', 'Koom Kalan' ਨੂੰ ਟਾਈਟਲ ਲਈ ਚੁਣਿਆ ਸੀ। ਇਨ੍ਹਾਂ 'ਚੋਂ ਇੱਕ ਨਾਮ ਗਿੱਪੀ ਗਰੇਵਾਲ ਨੇ ਫਾਈਨਲ ਕਰ ਦਿੱਤਾ ਹੈ।

 
 
 
 
 
View this post on Instagram
 
 
 
 
 
 
 
 
 
 
 

A post shared by 𝗚𝗶𝗽𝗽𝘆 𝗚𝗿𝗲𝘄𝗮𝗹 (@gippygrewal)

ਇਸ ਦਾ ਖੁਲਾਸਾ 3 ਅਗਸਤ ਨੂੰ ਇੰਟਰੋ ਦੇ ਪੋਸਟਰ ਦੇ ਰਿਲੀਜ਼ਿੰਗ ਮੌਕੇ ਹੋ ਜਾਵੇਗਾ। ਪ੍ਰਮੋਸ਼ਨ ਲਈ ਗਿੱਪੀ ਗਰੇਵਾਲ ਦਾ ਇਹ ਮੂਵ ਕਾਫ਼ੀ ਦਿਲਚਸਪ ਹੈ। ਪੰਜਾਬੀ ਇੰਡਸਟਰੀ 'ਚ ਇਹ ਗਾਇਕ ਤੇ ਅਦਾਕਾਰ ਆਪਣੀ ਪਲੈਨਿੰਗ ਲਈ ਕਾਫ਼ੀ ਜਾਣਿਆ ਜਾਂਦਾ ਹੈ। 'Limited Edition' ਨੂੰ ਵੀ ਗਿੱਪੀ ਵੱਖਰੇ-ਵੱਖਰੇ ਤਰੀਕੇ ਨਾਲ ਦਰਸ਼ਕਾਂ ਤਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਬਾਕੀ ਐਲਬਮ ਰਿਲੀਜ਼ ਕਦੋ ਹੋਵੇਗੀ ਇਹ ਵੀ ਪੋਸਟਰ ਦੀ ਰਿਲੀਜ਼ਿੰਗ ਤੋਂ ਬਾਅਦ ਹੀ ਪਤਾ ਲੱਗੇਗਾ।

 
 
 
 
 
View this post on Instagram
 
 
 
 
 
 
 
 
 
 
 

A post shared by 𝗚𝗶𝗽𝗽𝘆 𝗚𝗿𝗲𝘄𝗮𝗹 (@gippygrewal)

ਨੋਟ - ਗਿੱਪੀ ਗਰੇਵਾਲ ਦੀ ਇਸ ਐਲਬਮ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

sunita

This news is Content Editor sunita