‘ਅਰਦਾਸ’ ਤੇ ‘ਅਰਦਾਸ ਕਰਾਂ’ ਤੋਂ ਬਾਅਦ ਹੁਣ ਗਿੱਪੀ ਨੇ ਇਸ ਫ਼ਿਲਮ ਦਾ ਨਿਰਦੇਸ਼ਨ ਕੀਤਾ ਸ਼ੁਰੂ

04/04/2021 2:38:06 PM

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੇ ਹਾਲ ਹੀ ’ਚ ਕੁਝ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ’ਚ ਗਿੱਪੀ ਗਰੇਵਾਲ ਆਪਣੇ ਚਾਹੁਣ ਵਾਲਿਆਂ ਨੂੰ ਖ਼ਾਸ ਜਾਣਕਾਰੀ ਦੇ ਰਹੇ ਹਨ।

ਅਸਲ ’ਚ ਗਿੱਪੀ ਗਰੇਵਾਲ ਨੇ ਆਪਣੀ ਨਵੀਂ ਫ਼ਿਲਮ ’ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਜਿਸ ਫ਼ਿਲਮ ਦੀ ਅਸੀਂ ਗੱਲ ਕਰ ਰਹੇ ਹਾਂ, ਉਸ ਦਾ ਨਾਂ ਹੈ ‘ਸ਼ਾਵਾ ਨੀ ਗਿਰਦਾਰੀ ਲਾਲ’। ਬਤੌਰ ਨਿਰਦੇਸ਼ਕ ਗਿੱਪੀ ਗਰੇਵਾਲ ਦੀ ਇਹ ਤੀਜੀ ਫ਼ਿਲਮ ਹੈ। ਇਸ ਤੋਂ ਪਹਿਲਾਂ ਗਿੱਪੀ ਗਰੇਵਾਲ ‘ਅਰਦਾਸ’ ਤੇ ‘ਅਰਦਾਸ ਕਰਾਂ’ ਦਾ ਨਿਰਦੇਸ਼ਨ ਕਰ ਚੁੱਕੇ ਹਨ।

ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰਨ ਮੌਕੇ ਦੀਆਂ ਇਨ੍ਹਾਂ ਤਸਵੀਰਾਂ ਨਾਲ ਗਿੱਪੀ ਗਰੇਵਾਲ ਲਿਖਦੇ ਹਨ, ‘ਸਤਿ ਸ੍ਰੀ ਅਕਾਲ ਜੀ। ਤੁਹਾਡੇ ਪਿਆਰ ਸਦਕਾ ਮੈਂ ‘ਅਰਦਾਸ’ ਤੇ ‘ਅਰਦਾਸ ਕਰਾਂ’ ਤੋਂ ਬਾਅਦ ਆਪਣੀ ਨਵੀਂ ਫ਼ਿਲਮ ‘ਸ਼ਾਵਾ ਨੀ ਗਿਰਦਾਰੀ ਲਾਲ’ ਡਾਇਰੈਕਟ ਕਰਨ ਜਾ ਰਿਹਾ। ਤੁਹਾਡੀਆਂ ਸ਼ੁਭ ਇੱਛਾਵਾਂ ਤੇ ਮੁਹੱਬਤ ਦੀ ਤਾਂਗ ’ਚ ਤੁਹਾਡਾ ਆਪਣਾ ਗਿੱਪੀ ਗਰੇਵਾਲ।’

ਦੱਸਣਯੋਗ ਹੈ ਕਿ ਇਸ ਫ਼ਿਲਮ ’ਚ ‘ਬਿੱਗ ਬੌਸ 13’ ਦਾ ਹਿੱਸਾ ਰਹੀ ਮਾਡਲ ਤੇ ਅਦਾਕਾਰਾ ਹਿਮਾਂਸ਼ੀ ਖੁਰਾਣਾ ਵੀ ਨਜ਼ਰ ਆਉਣ ਵਾਲੀ ਹੈ। ਉਸ ਤੋਂ ਇਲਾਵਾ ਫ਼ਿਲਮ ’ਚ ਨੀਰੂ ਬਾਜਵਾ ਵੀ ਮੁੱਖ ਭੂਮਿਕਾ ਨਿਭਾਅ ਰਹੀ ਹੈ।

ਹਿਮਾਂਸ਼ੀ ਵਲੋਂ ਬੀਤੇ ਦਿਨੀਂ ਫ਼ਿਲਮ ਸਬੰਧੀ ਤਸਵੀਰਾਂ ਸਾਂਝੀਆਂ ਕਰਕੇ ਇਸ ਫ਼ਿਲਮ ਦਾ ਹਿੱਸਾ ਹੋਣ ਦੀ ਜਾਣਕਾਰੀ ਦਿੱਤੀ ਗਈ ਸੀ। ਹਿਮਾਂਸ਼ੀ ਨੇ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ ਸੀ, ‘ਧੰਨਵਾਦੀ ਹਾਂ! ਨਵੇਂ ਸਫਰ ਦੀ ਸ਼ੁਰੂਆਤ’।

 
 
 
 
 
View this post on Instagram
 
 
 
 
 
 
 
 
 
 
 

A post shared by Himanshi Khurana 👑 (@iamhimanshikhurana)

ਨੋਟ– ਗਿੱਪੀ ਦੀ ਇਸ ਫ਼ਿਲਮ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਕੁਮੈਂਟ ਕਰਕੇ ਜ਼ਰੂਰ ਦੱਸੋ।

Rahul Singh

This news is Content Editor Rahul Singh