ਪਤਨੀ ਰਵਨੀਤ ਤੇ ਪੁੱਤਰ ਗੁਰਬਾਜ਼ ਨਾਲ ਗਿੱਪੀ ਗਰੇਵਾਲ ਨੇ ਸਾਂਝੀ ਕੀਤੀ ਬੇਹੱਦ ਪਿਆਰੀ ਤਸਵੀਰ

02/07/2022 10:34:06 AM

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਆਪਣੇ ਪਰਿਵਾਰ ਨਾਲ ਸੋਸ਼ਲ ਮੀਡੀਆ ’ਤੇ ਅਕਸਰ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ। ਬੀਤੇ ਦਿਨੀਂ ਵੀ ਗਿੱਪੀ ਨੇ ਇਕ ਅਜਿਹੀ ਤਸਵੀਰ ਸਾਂਝੀ ਕੀਤੀ ਹੈ, ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ।

ਇਹ ਖ਼ਬਰ ਵੀ ਪੜ੍ਹੋ : ਆਖਰੀ ਸਫਰ 'ਤੇ ਲਤਾ ਮੰਗੇਸ਼ਕਰ : ਤਿਰੰਗੇ ਝੰਡੇ 'ਚ ਲਿਪਟ ਕੇ ਨਿਕਲੀ ਅੰਤਿਮ ਯਾਤਰਾ, ਅਲਵਿਦਾ ਕਹਿਣ ਪੁਜੇ ਅਮਿਤਾਭ

ਇਸ ਤਸਵੀਰ ’ਚ ਗਿੱਪੀ ਗਰੇਵਾਲ ਆਪਣੀ ਪਤਨੀ ਰਵਨੀਤ ਗਰੇਵਾਲ ਤੇ ਪੁੱਤਰ ਗੁਰਬਾਜ਼ ਗਰੇਵਾਲ ਨਾਲ ਨਜ਼ਰ ਆ ਰਹੇ ਹਨ। ਤਸਵੀਰ ’ਚ ਦੇਖਿਆ ਜਾ ਸਕਦਾ ਹੈ ਕਿ ਗਿੱਪੀ ਗਰੇਵਾਲ ਪਤਨੀ ਨੂੰ ਆਪਣੇ ਵੱਲ ਖਿੱਚਦੇ ਨਜ਼ਰ ਆ ਰਹੇ ਹਨ, ਜਦਕਿ ਪੁੱਤਰ ਗੁਰਬਾਜ਼ ਗਰੇਵਾਲ ਮੰਮੀ ਰਵਨੀਤ ਗਰੇਵਾਲ ਦੇ ਵਾਲਾਂ ਨੂੰ ਖਿੱਚ ਰਿਹਾ ਹੈ।

ਇਸ ਤਸਵੀਰ ਨਾਲ ਗਿੱਪੀ ਗਰੇਵਾਲ ਨੇ ਕੈਪਸ਼ਨ ’ਚ ‘ਫੈਮਿਲੀ’ ਲਿਖਿਆ ਤੇ ਨਾਲ ਹੀ ਦਿਲ ਵਾਲੀ ਇਮੋਜੀ ਵੀ ਬਣਾਈ। ਤਸਵੀਰ ਨੂੰ ਹੁਣ ਤਕ 1 ਲੱਖ ਤੋਂ ਵੱਧ ਲੋਕਾਂ ਨੇ ਲਾਈਕ ਕੀਤਾ ਹੈ। ਤਸਵੀਰ ’ਤੇ ਅਦਾਕਾਰ ਧੀਰਜ ਕੁਮਾਰ ਨੇ ਵੀ ਦਿਲ ਵਾਲੀ ਇਮੋਜੀ ਸਾਂਝੀ ਕਰਕੇ ਕੁਮੈਂਟ ਕੀਤਾ ਹੈ।

 
 
 
 
View this post on Instagram
 
 
 
 
 
 
 
 
 
 
 

A post shared by 𝗚𝗶𝗽𝗽𝘆 𝗚𝗿𝗲𝘄𝗮𝗹 (@gippygrewal)

ਦੱਸ ਦੇਈਏ ਕਿ ਬੀਤੇ ਦਿਨੀਂ ਗਿੱਪੀ ਗਰੇਵਾਲ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਸਨ। ਇਸ ਦੀ ਇਕ ਵੀਡੀਓ ਗਿੱਪੀ ਨੇ ਇੰਸਟਾਗ੍ਰਾਮ ਰੀਲਸ ’ਤੇ ਸਾਂਝੀ ਕੀਤੀ ਹੈ। ਵੀਡੀਓ ਦੀ ਬੈਕਗਰਾਊਂਡ ’ਚ ਹੈਪੀ ਰਾਏਕੋਟੀ ਦਾ ਧਾਰਮਿਕ ਗੀਤ ‘ਵਾਹ ਗੁਰੂ’ ਸੁਣਾਈ ਦੇ ਰਿਹਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕੋਰ।

Rahul Singh

This news is Content Editor Rahul Singh