ਹੰਬਲ ਮੋਸ਼ਨ ਪਿਕਚਰਜ਼ ਦੇ ਨਾਂ ’ਤੇ ਵੱਜ ਰਹੀ ਠੱਗੀ, ਗਿੱਪੀ ਗਰੇਵਾਲ ਨੇ ਧੋਖੇ ਤੋਂ ਬਚਣ ਦੀ ਆਖੀ ਗੱਲ

06/10/2022 11:45:54 AM

ਚੰਡੀਗੜ੍ਹ (ਬਿਊਰੋ)– ਗਿੱਪੀ ਗਰੇਵਾਲ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ’ਚ ਗਿੱਪੀ ਗਰੇਵਾਲ ਨੇ ਹੰਬਲ ਮੋਸ਼ਨ ਪਿਕਚਰਜ਼ ਦੇ ਨਾਂ ’ਤੇ ਪੈਸੇ ਠੱਗਣ ਵਾਲਿਆਂ ਤੋਂ ਬਚਣ ਦੀ ਲੋਕਾਂ ਨੂੰ ਅਪੀਲ ਕੀਤੀ ਹੈ।

ਪੋਸਟ ’ਚ ਗਿੱਪੀ ਗਰੇਵਾਲ ਲਿਖਦੇ ਹਨ, ‘‘ਅਸੀਂ ਸਾਰਿਆਂ ਦੇ ਧਿਆਨ ’ਚ ਲਿਆਉਣਾ ਚਾਹੁੰਦੇ ਹਾਂ ਕਿ ਹੰਬਲ ਮੋਸ਼ਨ ਪਿਕਚਰਜ਼ ਵਲੋਂ ਕਿਸੇ ਤਰ੍ਹਾਂ ਦੇ ਪੈਸੇ ਲੈ ਕੇ ਕਾਸਟਿੰਗ ਨਹੀਂ ਕੀਤੀ ਜਾਂਦੀ। ਸਾਨੂੰ ਲੱਗਦਾ ਹੈ ਕਿ ਟੈਲੇਂਟ ਆਪਣੇ ਆਪ ਉੱਪਰ ਆਉਂਦਾ ਹੈ। ਅਸੀਂ ਇਹ ਵੀ ਯਕੀਨੀ ਬਣਾਉਂਦੇ ਹਾਂ ਕਿ ਕਾਸਟਿੰਗ ਕਿਸੇ ਤੀਜੇ ਬੰਦੇ ਵਲੋਂ ਨਾ ਕੀਤੀ ਜਾਵੇ। ਕਾਸਟਿੰਗ ਕਾਲ ਸਾਡੇ ਅਧਿਕਾਰਕ ਇੰਸਟਾਗ੍ਰਾਮ ਹੈਂਡਲਸ ਤੋਂ ਹੀ ਕਰਵਾਈ ਜਾਵੇਗੀ।’’

ਇਹ ਖ਼ਬਰ ਵੀ ਪੜ੍ਹੋ : ਗੁੜਗਾਓਂ ’ਚ ਸ਼ੋਅ ਲਾਉਣ ਮਗਰੋਂ ਵਿਵਾਦਾਂ ’ਚ ਘਿਰੇ ਅਖਿਲ ਦਾ ਪਹਿਲਾ ਬਿਆਨ ਆਇਆ ਸਾਹਮਣੇ

ਗਿੱਪੀ ਨੇ ਅੱਗੇ ਲਿਖਿਆ, ‘‘ਹੇਠਾਂ ਦਿੱਤੇ ਨੰਬਰ ਤੇ ਈ-ਮੇਲ ਆਈ. ਡੀ. ਤੋਂ ਬੱਚ ਕੇ ਰਹੋ। ਇਹ ਨੰਬਰ ਤੇ ਈ-ਮੇਲ ਆਈ. ਡੀ. ਨਾ ਤਾਂ ਸਾਡੇ ਨਾਲ ਸਬੰਧਤ ਹੈ ਤੇ ਨਾ ਹੀ ਸਾਡੇ ਕਿਸੇ ਮੁਲਾਜ਼ਮ ਨਾਲ।’’

ਦੱਸ ਦੇਈਏ ਕਿ ਕੁਝ ਲੋਕਾਂ ਵਲੋਂ ਹੰਬਲ ਮੋਸ਼ਨ ਪਿਕਚਰਜ਼ ਦੇ ਨਾਂ ’ਤੇ ਲੋਕਾਂ ਨੂੰ ਫ਼ਿਲਮਾਂ ’ਚ ਮੌਕਾ ਦੇਣ ਲਈ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ। ਅਜਿਹੀ ਧੋਖਾਧੜੀ ਤੋਂ ਲੋਕਾਂ ਨੂੰ ਬਚਾਉਣ ਲਈ ਗਿੱਪੀ ਗਰੇਵਾਲ ਨੇ ਇਹ ਪੋਸਟ ਸਾਂਝੀ ਕੀਤੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh