ਗਿੱਪੀ ਗਰੇਵਾਲ ਤੇ ਨੀਰੂ ਬਾਜਵਾ ਨੇ ਫ਼ਿਲਮ 'ਫੱਟੇ ਦਿੰਦੇ ਚੱਕ ਪੰਜਾਬੀ' ਦੀ ਸ਼ੂਟਿੰਗ ਯੂ.ਕੇ. 'ਚ ਕੀਤੀ ਸ਼ੁਰੂ

11/02/2020 5:37:11 PM

ਚੰਡੀਗੜ੍ਹ  (ਬਿਊਰੋ) - ਦੋ ਦਹਾਕਿਆਂ ਬਾਅਦ ਗਿੱਪੀ ਗਰੇਵਾਲ ਅਤੇ ਨੀਰੂ ਬਾਜਵਾ ਦੋ ਬੈਕ-ਟੂ-ਬੈਕ ਫ਼ਿਲਮਾਂ ਨਾਲ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹਨ। ਆਪਣੀ ਇਕ ਫ਼ਿਲਮ 'ਪਾਣੀ ਚ ਮਧਾਨੀ' ਦੀ ਸ਼ੂਟਿੰਗ ਪੂਰੀ ਕਰਨ ਤੋਂ ਬਾਅਦ, ਉਨ੍ਹਾਂ ਨੇ ਪਹਿਲਾਂ ਹੀ 'ਫੱਟੇ ਦਿੰਦੇ ਚੱਕ ਪੰਜਾਬੀ' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਫ਼ਿਲਮ ਦੀ ਸ਼ੂਟਿੰਗ ਬ੍ਰਿਟੇਨ 'ਚ ਸ਼ੁਰੂ ਹੋ ਗਈ ਹੈ। ਹਾਲ ਹੀ 'ਚ ਫ਼ਿਲਮ ਦੇ ਨਿਰਮਾਤਾਵਾਂ ਨੇ ਫ਼ਿਲਮ ਦੀ ਘੋਸ਼ਣਾ ਕੀਤੀ। ਫ਼ਿਲਮ ਦਾ ਨਿਰਦੇਸ਼ਨ ਮਨੀਸ਼ ਭੱਟ ਕਰਨਗੇ। ਜਗਦੀਪ ਵੜਿੰਗ ਨੇ ਫ਼ਿਲਮ ਲਈ ਕਹਾਣੀ, ਸਕ੍ਰੀਨਪਲੇਅ ਅਤੇ ਸੰਵਾਦ ਲਿਖੇ ਹਨ। ਹੰਬਲ ਮੋਸ਼ਨ ਪਿਕਚਰਜ਼ ਤੋਂ ਗਿੱਪੀ ਗਰੇਵਾਲ ਅਤੇ ਓਮਜੀ ਸਟਾਰ ਸਟੂਡੀਓਜ਼ ਤੋਂ ਆਸ਼ੂ ਮੁਨੀਸ਼ ਸਾਹਨੀ ਅਤੇ ਅਨਿਕੇਤ ਕਵਾੜੇ ਫ਼ਿਲਮ ਦਾ ਨਿਰਮਾਣ ਕਰਨਗੇ। ਵਿਨੋਦ ਅਸਵਾਲ ਅਤੇ ਭਾਨਾ ਐਲ. ਏ ਸਹਿ-ਨਿਰਮਾਤਾ ਹੋਣਗੇ। ਹਰਦੀਪ ਡੁੱਲਟ ਪ੍ਰੋਜੈਕਟ ਹੈੱਡ ਹੋਣਗੇ।

ਦੱਸ ਦਈਏ ਕਿ ਫ਼ਿਲਮ ਦੀ ਲੀਡ ਜੋੜੀ ਤੋਂ ਇਲਾਵਾ ਬਾਲੀਵੁੱਡ ਅਦਾਕਾਰ ਅਨੂ ਕਪੂਰ ਅਤੇ ਪਾਕਿਸਤਾਨੀ ਅਦਾਕਾਰ ਅਹਿਮਦ ਅਲੀ ਬੱਟ ਸਾਰੇ ਮਹੱਤਵਪੂਰਨ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ। ਇਸ ਨਵੇਂ ਪ੍ਰੋਜੈਕਟ ਬਾਰੇ ਆਪਣੀ ਖੁਸ਼ੀ ਸਾਂਝੀ ਕਰਦਿਆਂ ਗਿੱਪੀ ਗਰੇਵਾਲ ਨੇ ਕਿਹਾ, ''ਤਕਰੀਬਨ ਦੋ ਦਹਾਕਿਆਂ ਤੋਂ ਉਦਯੋਗ 'ਚ ਰਹਿਣ ਦੇ ਬਾਵਜੂਦ, ਹਰ ਨਵਾਂ ਪ੍ਰਾਜੈਕਟ ਅਤੇ ਨਵਾਂ ਪ੍ਰੋਜੈਕਟ ਸ਼ੁਰੂ ਹੋਣਾ ਮੈਂਨੂੰ ਪਹਿਲੇ ਦਿਨ ਕੈਮਰੇ ਦੇ ਸਾਹਮਣੇ ਆਉਣ ਦੀ ਤਰਾਂ ਹੀ ਉਤਸ਼ਾਹਿਤ ਕਰਦਾ ਹੈ ਅਤੇ 'ਫੱਟੇ ਦਿੰਦੇ ਚੱਕ ਪੰਜਾਬੀ' ਅਲੱਗ ਨਹੀਂ ਹੈ। ਮੈਂ ਬੱਸ ਆਸ ਕਰਦਾ ਹਾਂ ਕਿ ਹਰ ਚੀਜ਼ ਆਪਣੀ ਜਗ੍ਹਾ 'ਤੇ ਆ ਜਾਵੇਗੀ ਅਤੇ ਅਸੀਂ ਹਮੇਸ਼ਾ ਦੀ ਤਰ੍ਹਾਂ ਦਰਸ਼ਕਾਂ ਦਾ ਮਨੋਰੰਜਨ ਕਰਨ ਦੇ ਯੋਗ ਹੋਵਾਂਗੇ।'' ਫ਼ਿਲਮ 'ਫੱਟੇ ਦਿੰਦੇ ਚੱਕ ਪੰਜਾਬੀ' ਸਾਲ 2021 'ਚ ਸਿਨੇਮਾਘਰਾਂ 'ਚ ਉਤਰੇਗੀ।

sunita

This news is Content Editor sunita