ਗੈਰੀ ਸੰਧੂ ਦੇ ਖ਼ਾਸ ਰੈਂਬੋ ਨੇ ਦੁਨੀਆ ਨੂੰ ਕਿਹਾ ਅਲਵਿਦਾ, ਵੀਡੀਓ ਸਾਂਝੀ ਕਰ ਲਿਖਿਆ ਭਾਵੁਕ ਸੁਨੇਹਾ

06/19/2021 3:09:26 PM

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਗੈਰੀ ਸੰਧੂ ਆਪਣੇ ਪਰਿਵਾਰ ਨੂੰ ਬੇਹੱਦ ਪਿਆਰ ਕਰਦੇ ਹਨ। ਇਸ ਦੇ ਨਾਲ ਹੀ ਉਹ ਆਪਣੇ ਕੁੱਤੇ ਰੈਂਬੋ ਦੇ ਵੀ ਕਾਫੀ ਨਜ਼ਦੀਕ ਸਨ ਪਰ ਹਾਲ ਹੀ ’ਚ ਉਸ ਨੇ ਇਸ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਹੈ।

ਗੈਰੀ ਸੰਧੂ ਨੇ ਰੈਂਬੋ ਦੀ ਮੌਤ ਦੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਸਾਂਝੀ ਕੀਤੀ ਹੈ। ਗੈਰੀ ਨੇ ਪਹਿਲਾਂ ਰੈਂਬੋ ਨਾਲ ਇਕ ਵੀਡੀਓ ਸਾਂਝੀ ਕੀਤੀ, ਜਿਸ ’ਚ ਉਹ ਉਸ ਨਾਲ ਗੱਲਾਂ ਕਰਦੇ ਨਜ਼ਰ ਆ ਰਹੇ ਹਨ।

 
 
 
 
 
View this post on Instagram
 
 
 
 
 
 
 
 
 
 
 

A post shared by Garry Sandhu (@officialgarrysandhu)

ਉਥੇ ਦੂਜੀ ਵੀਡੀਓ ’ਚ ਗੈਰੀ ਸੰਧੂ ਦੀ ਸਵਰਗੀ ਮਾਤਾ ਜੀ ਵੀ ਨਜ਼ਰ ਆ ਰਹੇ ਹਨ ਤੇ ਨਾਲ ਹੀ ਗੈਰੀ ਸੰਧੂ ਰੈਂਬੋ ਸਮੇਤ ਇਕ ਹੋਰ ਕੁੱਤੇ ਨਾਲ ਖੇਡ ਰਹੇ ਹਨ। ਇਸ ਵੀਡੀਓ ਦੀ ਕੈਪਸ਼ਨ ’ਚ ਗੈਰੀ ਸੰਧੂ ਨੇ ਬੇਹੱਦ ਭਾਵੁਕ ਕਰਨ ਵਾਲੀ ਗੱਲ ਲਿਖੀ ਹੈ।

ਗੈਰੀ ਨੇ ਲਿਖਿਆ, ‘ਜਾਣਾ ਤਾਂ ਸਭ ਨੇ ਹੈ, ਜਿਸ ਦਾ ਜਾਂਦਾ ਉਸ ਨੂੰ ਪਤਾ ਇਸ ਦੁੱਖ ਦਾ। ਇਸ ਵੀਡੀਓ ’ਚ ਮੇਰਾ ਬਹੁਤ ਕੁਝ ਸੀ, ਜਿਹੜਾ ਮੈਨੂੰ ਕਦੇ ਦੁਬਾਰਾ ਨਹੀਂ ਮਿਲਣਾ।’

 
 
 
 
 
View this post on Instagram
 
 
 
 
 
 
 
 
 
 
 

A post shared by Garry Sandhu (@officialgarrysandhu)

ਗੈਰੀ ਨੇ ਅੱਗੇ ਲਿਖਿਆ, ‘ਮੇਰੀ ਸਭ ਨੂੰ ਇਹੀ ਸਲਾਹ ਤੇ ਬੇਨਤੀ ਹੈ ਕਿ ਪਰਿਵਾਰ ਦੁਬਾਰਾ ਨਹੀਂ ਮਿਲਦਾ, ਜਿੰਨਾ ਵੀ ਸਮਾਂ ਤੇ ਪਿਆਰ ਆਪਣਿਆਂ ਨੂੰ ਦੇ ਸਕਦੇ ਹੋ, ਜ਼ਰੂਰ ਦਿਓ।’

ਦੱਸ ਦੇਈਏ ਕਿ ਗੈਰੀ ਦੀਆਂ ਇਨ੍ਹਾਂ ਵੀਡੀਓਜ਼ ’ਤੇ ਪੰਜਾਬੀ ਕਲਾਕਾਰ ਵੀ ਕੁਮੈਂਟਸ ਕਰਕੇ ਪ੍ਰਤੀਕਿਰਆ ਦੇ ਰਹੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh