‘ਗਦਰ 2’ ਦੀ ਸ਼ੂਟਿੰਗ ਲੋਕੇਸ਼ਨ ’ਤੇ ਵਿਵਾਦ, ਮਕਾਨ ਮਾਲਕ ਨੇ ਨੁਕਸਾਨ ਸਣੇ ਭੇਜਿਆ 56 ਲੱਖ ਦਾ ਬਿੱਲ

12/22/2021 10:27:00 AM

ਮੁੰਬਈ (ਬਿਊਰੋ)– ਪਾਲਮਪੁਰ ਦੇ ਭਲੇੜ ਪਿੰਡ ’ਚ 10 ਦਿਨਾਂ ਤਕ ਸੰਨੀ ਦਿਓਲ ਤੇ ਅਮੀਸ਼ਾ ਪਟੇਲ ਦੀ ਫ਼ਿਲਮ ‘ਗਦਰ 2’ ਦੀ ਸ਼ੂਟਿੰਗ ਹੋਈ। ਫ਼ਿਲਮ ਦੀ ਸ਼ੂਟਿੰਗ ਦੇ ਕਈ ਮੁੱਖ ਦ੍ਰਿਸ਼ ਪਾਲਮਪੁਰ ’ਚ ਫ਼ਿਲਮਾਏ ਗਏ। ਕਾਂਗੜਾ ’ਚ ਪਾਲਮਪੁਰ ਦੇ ਭਲੇੜ ਪਿੰਡ ’ਚ ‘ਗਦਰ 2’ ਦੀ ਫ਼ਿਲਮ ਲਈ ਸੰਨੀ ਦਿਓਲ ਤੇ ਅਮੀਸ਼ਾ ਪਟੇਲ ਨਾਲ ਕਈ ਫ਼ਿਲਮੀ ਸਿਤਾਰੇ ਪਹੁੰਚੇ ਤੇ 10 ਦਿਨਾਂ ਤਕ ਲਾਈਟ, ਕੈਮਰਾ, ਐਕਸ਼ਨ ਦੀ ਗੂੰਜ ਪਿੰਡ ਦੇ ਨਾਲ-ਨਾਲ ਸੂਬੇ ’ਚ ਸੁਣਨ ਨੂੰ ਮਿਲੀ।

ਇਹ ਖ਼ਬਰ ਵੀ ਪੜ੍ਹੋ : ਕੰਗਨਾ ਰਣੌਤ ਲਈ ਆਪਣੀ ਘਰਵਾਲੀ ਵੀ ਛੱਡ ਸਕਦੇ ਨੇ ਅਨਿਲ ਕਪੂਰ, ਖ਼ੁਦ ਕੀਤਾ ਸੀ ਖ਼ੁਲਾਸਾ

ਇਸ ਵਿਚਾਲੇ ਇਕ ਵਿਵਾਦ ਵੀ ਸਾਹਮਣੇ ਆ ਗਿਆ ਹੈ। ਜਿਸ ਘਰ ’ਚ ਇਹ ਸ਼ੂਟਿੰਗ ਹੋਈ, ਉਸ ਘਰ ਦੇ ਮਾਲਕ ਨੇ ਦੋਸ਼ ਲਗਾਏ ਹਨ ਕਿ ਉਨ੍ਹਾਂ ਨਾਲ ਧੋਖਾ ਕੀਤਾ ਗਿਆ ਹੈ।

ਮਕਾਨ ਮਾਲਕ ਦੀ ਮੰਨੀਏ ਤਾਂ ਫ਼ਿਲਮ ਦੀ ਸ਼ੂਟਿੰਗ ਲਈ ਸਿਰਫ 3 ਕਮਰੇ ਤੇ ਇਕ ਹਾਲ ਦੀ ਵਰਤੋਂ ਲਈ 11 ਹਜ਼ਾਰ ਪ੍ਰਤੀ ਦਿਨ ਦੇਣ ਦੀ ਗੱਲ ਹੋਈ ਸੀ ਪਰ ਫ਼ਿਲਮ ’ਚ ਪੂਰਾ ਘਰ, ਇਸ ਦੇ ਨਾਲ 2 ਕਨਾਲ ਜ਼ਮੀਨ ਤੇ ਵੱਡੇ ਭਰਾ ਦਾ ਘਰ ਵੀ ਸ਼ੂਟਿੰਗ ਲਈ ਵਰਤਿਆ ਗਿਆ। ਇਸ ’ਤੇ ਘਰ ਦੇ ਮਾਲਕ ਨੇ ਸਾਰਾ ਬਜਟ ਬਣਾ ਕੇ ਨੁਕਸਾਨ ਸਮੇਤ 56 ਲੱਖ ਰੁਪਏ ਦੀ ਫੀਸ ਬਣਾਈ, ਜਿਸ ’ਤੇ ਹੁਣ ਵਿਵਾਦ ਖੜ੍ਹਾ ਹੋ ਗਿਆ ਹੈ।

ਘਰ ਦੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨਾਲ ਧੋਖਾ ਹੋਇਆ ਹੈ ਤੇ ਜੋ ਵਾਅਦਾ ਉਨ੍ਹਾਂ ਨਾਲ ਕੀਤਾ ਗਿਆ ਸੀ, ਉਹ ਪੂਰਾ ਨਹੀਂ ਕੀਤਾ ਗਿਆ। ਉਹ ਕੰਪਨੀ ਵਲੋਂ ਦਿੱਤੇ ਗਏ 11 ਹਜ਼ਾਰ ਉਨ੍ਹਾਂ ਨੂੰ ਵਾਪਸ ਕਰਨਾ ਚਾਹੁੰਦੇ ਹਨ ਤੇ ਉਨ੍ਹਾਂ ਦੀ ਬੇਨਤੀ ਹੈ ਕਿ ਉਨ੍ਹਾਂ ਦੇ ਘਰ ਦਾ ਸ਼ੂਟ ਫ਼ਿਲਮ ’ਚ ਵਰਤਿਆ ਨਾ ਜਾਵੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh