ਸ਼ਾਹਿਦ-ਮੀਰਾ ਸਮੇਤ ਬਾਲੀਵੁੱਡ ਦੀਆਂ ਇਹ ਨਵੀਆਂ ਵਿਆਹੀਆਂ ਜੋੜੀਆਂ ਮਨਾਉਣਗੀਆਂ ਲੋਹੜੀ (ਤਸਵੀਰਾਂ)

01/13/2016 12:59:59 PM

ਮੁੰਬਈ : ਆਮ ਲੋਕਾਂ ਵਾਂਗ ਬੀ-ਟਾਊਨ ਦੇ ਸਿਤਾਰੇ ਵੀ ਆਪਣੇ ਪ੍ਰਸ਼ੰਸਕਾਂ ਨੂੰ ਲੋਹੜੀ ਦੀ ਵਧਾਈ ਦੇਣ ਦੇ ਨਾਲ-ਨਾਲ ਧੂਮਧਾਮ ਨਾਲ ਇਹ ਤਿਉਹਾਰ ਮਨਾਉਣਗੇ। ਜਾਣਕਾਰੀ ਅਨੁਸਾਰ ਪਿਛਲੇ ਸਾਲ ਵਿਆਹ ਦੇ ਬੰਧਨ ''ਚ ਬੱਝੇ ਅਤੇ ਪੰਜਾਬੀ ਪਰਿਵਾਰ ਨਾਲ ਸੰਬੰਧ ਰੱਖਣ ਵਾਲੇ ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਅਤੇ ਮੀਰਾ ਰਾਜਪੂਤ ਦੀ ਇਹ ਪਹਿਲੀ ਲੋਹੜੀ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਦਾ ਵਿਆਹ 7 ਜੁਲਾਈ, 2015 ਨੂੰ ਹੋਇਆ ਸੀ। ਦੂਜੇ ਪਾਸੇ 29 ਅਕਤੂਬਰ, 2015 ਨੂੰ ਵਿਆਹ ਦੇ ਬੰਧਨ ''ਚ ਬੱਝੇ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਅਤੇ ਗੀਤਾ ਬਸਰਾ ਵੀ ਵਿਆਹ ਪਿੱਛੋਂ ਆਪਣੀ ਪਹਿਲੀ ਲੋਹੜੀ ਮਨਾਉਣਗੇ। 
ਇਨ੍ਹਾਂ ਤੋਂ ਇਲਾਵਾ ਸੂਫੀ ਗਾਇਕਾ ਹਰਸ਼ਦੀਪ ਕੌਰ, ਜਿਸ ਨੇ ਆਪਣੇ ਦੋਸਤ ਮਨਕੀਤ ਸਿੰਘ ਨਾਲ ਪਿਛਲੇ ਸਾਲ ਵਿਆਹ ਕਰਵਾਇਆ, ਬਾਲੀਵੁੱਡ ਅਦਾਕਾਰ ਕੁਣਾਲ ਕਪੂਰ ਅਤੇ ਨੈਨਾ ਬੱਚਨ ਅਤੇ ਬਾਲੀਵੁੱਡ ਨਿਰਦੇਸ਼ਕ ਅਭਿਸ਼ੇਕ ਕਪੂਰ-ਪਰੱਗਿਆ ਯਾਦਵ ਦੀ ਵੀ ਵਿਆਹ ਤੋਂ ਬਾਅਦ ਇਹ ਪਹਿਲੀ ਲੋਹੜੀ ਹੈ।