ਨੂੰਹ ਐਸ਼ਵਰਿਆ ਦੇ ਪਰਪਲ ਲਿਪਸ ''ਤੇ ਹੋ ਰਹੀ ਚਰਚਾ ''ਤੇ ਬਿਗ ਬੀ ਨੇ ਤੋੜੀ ਚੁੱਪੀ, ਕਿਹਾ...

05/31/2016 8:56:14 AM

ਨਵੀਂ ਦਿੱਲੀ : ਬੀਤੇ ਦਿਨੀਂ ਹੋਏ ਕਾਨਜ਼ ਫਿਲਮ ਫੈਸਟੀਵਲ ''ਚ ਐਸ਼ਵਰਿਆ ਨੂੰ ਆਪਣੀ ਮੇਕਅੱਪ ਕਾਰਨ ਕਾਫੀ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ। ਐਸ਼ਵਰਿਆ ਨੇ ਇਸ ਦੌਰਾਨ ਪਰਪਲ ਰੰਗ ਦੀ ਲਿਪਸਟਿਕ ਲਾਈ ਹੋਈ ਸੀ, ਜਿਸ ਕਾਰਨ ਉਹ ਮਖੌਲ ਦਾ ਕੇਂਦਰ ਬਣੀ। ਹੁਣ ਬਾਲੀਵੁੱਡ ਅਦਾਕਾਰ ਅਮਿਤਾਭ ਬੱਚਨ ਨੇ ਆਪਣੀ ਨੂੰਹ ਐਸ਼ਵਰਿਆ ਦੇ ਪਰਪਲ ਲਿਪਸ ਦੇ ਬਾਰੇ ਚੁੱਪੀ ਤੋੜੀ ਹੈ। ਰਿਪੋਰਟ ਅਨੁਸਾਰ ਆਪਣੀ ਨੂੰਹ ਐਸ਼ਵਰਿਆ ਦਾ ਬਚਾਅ ਕਰਦੇ ਹੋਏ 73 ਸਾਲਾ ਅਦਾਕਾਰ ਅਮਿਤਾਭ ਬੱਚਨ ਨੇ ਕਿਹਾ, ''''ਇਸ ''ਚ ਗਲਤ ਕੀ ਹੈ?'''' 
ਜ਼ਿਕਰਯੋਗ ਹੈ ਕਿ ਕਾਨਜ਼ ਫੈਸਟੀਵਲ ਸਮਾਗਮ ''ਚ ਪਰਪਲ ਲਿਪਸ ਨਾਲ ਐਸ਼ਵਰਿਆ ਦੇ ਰੈੱਡ ਕਾਰਪੈੱਟ ''ਤੇ ਆਉਣ ਨਾਲ ਐਸ਼ਵਰਿਆ ਦੀ ਕਾਫੀ ਚਰਚਾ ਹੋਈ ਸੀ। ਦਿਲਚਸਪ ਗੱਲ ਇਹ  ਹੈ ਕਿ ਜਦੋਂ ਐਸ਼ਵਰਿਆ ਨੇ ਸੋਸ਼ਲ ਮੀਡੀਆ ''ਤੇ ਇਸ ਸਾਲ ਕਾਨਜ਼ ਫੈਸਟੀਵਲ ਦੇ ਰੈੱਡ ਕਾਰਪੈੱਟ ''ਤੇ ਪਰਪਲ ਲਿਪਸਟਿਕ ਨਾਲ ਤਸਵੀਰ ਸ਼ੇਅਰ ਕੀਤੀ ਸੀ ਤਾਂ ਲੋਕਾਂ ਨੇ ਉਨ੍ਹਾਂ ਦੇ ਬੁੱਲਾਂ ਨੂੰ ਲੈ ਕੇ ਟਿਪੱਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੀ। 
ਜ਼ਿਕਰਯੋਗ ਹੈ ਕਿ ਬਿਗ ਬੀ ਨੇ ਇਕ ਇੰਟਰਵਿਊ ਦੌਰਾਨ ਕਿਹਾ, ''''ਸੋਸ਼ਲ ਮੀਡੀਆ ਹਰ ਕਿਸੇ ਹਰੇਕ ਨੂੰ ਆਪਣਾ-ਆਪਣਾ ਮੱਤ ਰੱਖਣ ਦਾ ਮੌਕਾ ਦਿੰਦੀ ਹੈ। ਇਹ ਮੌਕਾ ਤੁਹਾਡੇ ਕੋਲ ਪਹਿਲਾਂ ਨਹੀਂ ਸੀ। ਤੁਸੀਂ ਇਹ ਕਦੀ ਨਹੀਂ ਜਾਣ ਸਕਦੇ ਸੀ ਕਿ ਲੋਕ ਤੁਹਾਡੇ ਬਾਰੇ ਕੀ ਸੋਚਦੇ ਹਨ ਪਰ ਘੱਟੋਂ-ਘੱਟ ਹੁਣ ਤੁਸੀਂ ਇਹ ਜਾਣ ਸਕਦੇ ਹੋ। ਇਹ ਇਕ ਚੰਗਾ ਮਾਧਿਅਮ ਹੈ।''''