ਫ਼ਿਲਮੀ ਸਿਤਾਰਿਆਂ ਨੇ ਆਸਾਮ ਹੜ੍ਹ ਪ੍ਰਭਾਵਿਤ ਲਈ ਦਿੱਤਾ ਦਾਨ, ਪੀੜਤਾਂ ਲਈ ਵਧਾਇਆ ਮਦਦ ਦਾ ਹੱਥ

07/06/2022 1:09:51 PM

ਮੁੰਬਈ: ਦੇਸ਼ ਦਾ ਸੂਬਾ ਆਸਾਮ ਇਨ੍ਹੀਂ ਦਿਨੀਂ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ। ਅਸਾਮ ਦੇ 26 ਜ਼ਿਲ੍ਹਿਆਂ ’ਚ ਹੜ੍ਹ ਦਾ ਕਹਿਰ  ਜਾਰੀ ਹੈ ਅਤੇ ਰਾਜ ਦੇ 1600 ਪਿੰਡ ਅਜਿਹੇ ਹਨ ਜੋ ਹੜ੍ਹ ਨਾਲ ਪੂਰੀ  ਤਰ੍ਹਾਂ ਡੁੱਬ ਗਏ ਹਨ। ਅਜਿਹੇ ’ਚ ਕਈ ਲੋਕ ਸੂਬੇ ਦੀ ਮਦਦ ਲਈ ਅੱਗੇ ਆ ਰਹੇ ਹਨ। ਕਈ ਕਲਾਕਾਰ ਵੀ ਆਸਾਮ ਦੀ ਮਦਦ ਲਈ ਯੋਗਦਾਨ ’ਚ ਅੱਗੇ ਆਏ ਹਨ।

ਇਹ ਵੀ ਪੜ੍ਹੋ : ਰਣਬੀਰ ਦੇ ਸਿਕਸ-ਪੈਕ ਐਬਸ ਨੂੰ ਦੇਖ ਪ੍ਰਸ਼ੰਸਕ ਹੋਏ ਦੀਵਾਨੇ, ਕਾਰ ਦੇ ਬੋਨਟ ’ਤੇ ਬੈਠ ਵਾਣੀ ਕਪੂਰ ਨਾਲ ਦਿੱਤੇ ਪੋਜ਼

ਹਾਲ ਹੀ ’ਚ ਆਮਿਰ ਖ਼ਾਨ ਨੇ ਹੜ੍ਹ ਤੋਂ ਪ੍ਰਭਾਵਿਤ ਪਰਿਵਾਰਾਂ ਲਈ ਮੁੱਖ ਮੰਤਰੀ ਰਾਹਤ ਫੰਡ ’ਚ 25 ਲੱਖ ਦਾਨ ਕੀਤੇ  ਹਨ। ਇਸ ਦੇ ਨਾਲ ਹੀ ਫ਼ਿਲਮ ਨਿਰਮਾਤਾ ਕਰਨ ਜੌਹਰ ਨੇ ਹੜ੍ਹ ਰਾਰਤ ਕਾਰਜਾਂ ਲਈ ਵੀ ਮਦਦ ਦਾ ਹੱਥ ਵਧਾਇਆ ਹੈ। ਕਰਨ ਜੌਹਰ ਨੇ ਸੂਬੇ ਦੀ ਮਦਦ ਲਈ 11 ਲੱਖ ਰੁਪਏ ਦਾਨ ਕੀਤੇ ਹਨ।

ਕਰਨ ਜੌਹਰ ਨੇ ਇਹ ਰਕਮ ਆਸਾਮ ਦੇ ਮੁੱਖ ਮੰਤਰੀ ਰਾਹਤ ਫੰਡ ’ਚ ਦਾਨ ਕੀਤੀ ਹੈ। ਜਿਸ ਦੀ ਜਾਣਕਾਰੀ ਮੁੱਖ ਮੰਤਰੀ ਨੇ ਹਿਮਾਂਤਾ ਬਿਸਵਾ ਸਰਮਾ ਨੇ ਆਪਣੇ ਟਵਿੱਟਰ ਹੈਂਡਲ ਰਾਹੀਂ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰਕੇ ਕਰਨ ਜੌਹਰ ਦੀ ਵਿੱਤੀ ਮਦਦ ਲਈ ਧੰਨਵਾਦ ਵੀ ਕੀਤਾ। ਉਨ੍ਹਾਂ ਲਿਖਿਆ ਕਿ ‘ਮੁੱਖ ਮੰਤਰੀ ਰਾਹਤ ਫੰਡ ’ਚ 11 ਲੱਖ ਰੁਪਏ ਦਾ ਯੋਗਦਾਨ ਦੇਣ ਲਈ  ਫ਼ਿਲਮ ਨਿਰਮਾਤਾ ਕਰਨ ਜੌਹਰ ਅਤੇ ਧਰਮਾ ਪ੍ਰੋਡਕਸ਼ਨ ਦਾ ਧੰਨਵਾਦ।’

ਉਨ੍ਹਾਂ ਨੇ ਰੋਹਿਤ ਸ਼ੈੱਟੀ ਦਾ ਪੂਰੀ ਫ਼ਿਲਮ ਇੰਡਸਟਰੀ ਨੂੰ ਲੋੜ ਦੀ ਘੜੀ ’ਚ ਸਹਾਇਤਾ ਲਈ ਇਕੱਠਾ ਕਰਨ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਲਿਖਿਆ ਕਿ ‘ਰੋਹਿਤ ਸ਼ੈੱਟੀ ਅਸਾਮ ਹੜ੍ਹ ਲਈ ਪੂਰੇ ਭਾਰਤੀ ਫ਼ਿਲਮ ਉਦਯੋਗ ਨੂੰ ਇਕੱਠੇ ਲਿਆਉਣ ਦੀ ਪਹਿਲ ਲਈ ਧੰਨਵਾਦ।’

ਇਹ ਵੀ ਪੜ੍ਹੋ :  ਆਲੀਆ ਦੇ ਗਰਭਵਤੀ ਹੋਣ ਦੀ ਖ਼ਬਰ ਸੁਣ ਕੇ ਰੋ ਪਏ ਕਰਨ ਜੌਹਰ, ਕਿਹਾ- ‘ਧੀ ਦੇ ਬੱਚੇ ਨੂੰ ਗੋਦ...’

ਇਸ ਤੋਂ ਪਹਿਲਾਂ ਰੋਹਿਤ ਸ਼ੈੱਟੀ ਅਤੇ ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਨੇ ਵੀ ਆਸਾਮ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਮੁੱਖ ਮੰਤਰੀ ਰਾਹਤ ਫੰਡ ’ਚ 5-5 ਲੱਖ ਰੁਪਏ ਦਾਨ ਕੀਤੇ ਸਨ। ਸਿਤਾਰਿਆਂ ਦੇ ਇਸ ਕਦਮ ਦੀ ਤਾਰੀਫ਼ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਅਤੇ ਨਿਰਦੇਸ਼ਕ ਰੋਹਿਤ ਸ਼ੈੱਟੀ ਮੁੱਖ ਮੰਤਰੀ ਰਾਹਤ ਫੰਡ ’ਚ 5 ਲੱਖ ਦਾ ਯੋਗਦਾਨ ਦੇ ਕੇ ਆਸਾਮ ਦੇ ਹੜ੍ਹ ਪ੍ਰਭਾਵਿਤ ਲੋਕਾਂ ਦੇ ਨਾਲ ਖੜੇ ਹਨ। ਮੈਂ ਉਹਨਾਂ ਦੀ ਚਿੰਤਾ ਅਤੇ ਉਦਾਰਤਾ ਦੇ ਕੰਮਾਂ ਲਈ ਉਹਨਾਂ ਦਾ ਧੰਨਵਾਦ ਕਰਦਾ ਹਾਂ।’

ਫ਼ਿਲਮ ਅਤੇ ਸੰਗੀਤ ਨਿਰਮਾਤਾ ਅਤੇ ਟੀ-ਸੀਰੀਜ਼ ਦੇ ਮਾਲਕ ਭੂਸ਼ਣ ਕੁਮਾਰ ਨੇ 11 ਲੱਖ ਰੁਪਏ ਦਾ ਯੋਗਦਾਨ ਦਿੱਤਾ ਜਦੋਂ ਕਿ ਗਾਇਕ ਸੋਨੂੰ ਨਿਗਮ ਨੇ ਹੜ੍ਹ ਰਾਹਤ ਅਤੇ ਮੁੜ ਵਸੇਬੇ ਲਈ ਸਹਾਇਤਾ ਵਜੋਂ ਮੁੱਖ ਮੰਤਰੀ ਰਾਹਤ ਫੰਡ ’ਚ 5 ਲੱਖ ਰੁਪਏ ਦਾ ਯੋਗਦਾਨ ਦਿੱਤਾ ਹੈ।

Anuradha

This news is Content Editor Anuradha