''ਕਪੂਰ ਐਂਡ ਸੰਨਜ਼'' ਨੂੰ ਖਾਸ ਫਿਲਮ ਮੰਨਦੇ ਹਨ ਕਰਨ ਜੌਹਰ

02/11/2016 6:51:46 PM

ਮੁੰਬਈ : ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਫਿਲਮਕਾਰ ਕਰਨ ਜੌਹਰ ਆਪਣੀ ਆਉਣ ਵਾਲੀ ਫਿਲਮ ''ਕਪੂਰ ਐਂਡ ਸੰਨਜ਼'' ਨੂੰ ਖਾਸ ਫਿਲਮ ਮੰਨਦੇ ਹਨ। ਕਰਨ ਨੇ ਸਿਧਾਰਥ ਮਲਹੋਤਰਾ, ਫਵਾਦ ਖਾਨ ਅਤੇ ਆਲੀਆ ਭੱਟ ਨੂੰ ਲੈ ਕੇ ਫਿਲਮ ''ਕਪੂਰ ਐਂਡ ਸੰਨਜ਼'' ਬਣਾਈ ਹੈ। ਸ਼ਕੁਨ ਬੱਤਰਾ ਨੇ ਫਿਲਮ ਦਾ ਨਿਰਦੇਸ਼ਨ ਕੀਤਾ ਹੈ। ਇਸ ਦਾ ਟ੍ਰੇਲਰ ਲਾਂਚ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ, ''''ਕਪੂਰ ਐਂਡ ਸੰਨਜ਼ ਕਈ ਮਾਇਨਿਆਂ ''ਚ ਸਾਡੇ ਸਭ ਲਈ ਖਾਸ ਫਿਲਮ ਹੈ। ਮੈਨੂੰ ਲੱਗਦੈ ਕਿ ਇਹ ਫਿਲਮ ਪਰਿਵਾਰ ਦਾ ਇਕ ਵੱਖਰਾ ਸਰੂਪ ਪੇਸ਼ ਕਰਦੀ ਹੈ। ਇਹ ਫਿਲਮ ਜ਼ਿੰਦਗੀ ਦੇ ਦੁਖ-ਸੁਖ ਦੇ ਪਹਿਲੂਆਂ ਨੂੰ ਦਿਖਾਉਂਦੀ ਹੈ।'''' ਜ਼ਿਕਰਯੋਗ ਹੈ ਕਿ ਫਿਲਮ ''ਕਪੂਰ ਐਂਡ ਸੰਨਜ਼'' 18 ਮਾਰਚ ਨੂੰ ਰਿਲੀਜ਼ ਹੋਵੇਗੀ।