Confirmed : ਇਸ ਪਾਕਿਸਤਾਨੀ ਅਦਾਕਾਰ ਨੇ ਨਹੀਂ ਛੱਡਿਆ ਭਾਰਤ

09/28/2016 4:14:58 PM

ਨਵੀਂ ਦਿੱਲੀ—ਪਾਕਿਸਤਾਨੀ ਬਾਲੀਵੁੱਡ ਅਦਾਕਾਰ ਫਵਾਦ ਖ਼ਾਨ ਦੇ ਮੈਨੇਜਰ ਨੇ ਉਨ੍ਹਾਂ ਖ਼ਬਰਾਂ ਨੂੰ ਅਫਵਾਹ ਦੱਸਿਆ ਹੈ, ਜਿਨ੍ਹਾਂ ''ਚ ਕਿਹਾ ਗਿਆ ਕਿ ਅਦਾਕਾਰ ਨੇ ਧਮਕੀ ਦੇ ਡਰ ਨਾਲ ਭਾਰਤ ਛੱਡ ਦਿੱਤਾ ਹੈ।
 
ਪਾਕਿਸਤਾਨੀ ਚੈੱਨਲ ਜੀ. ਨਿਊਜ਼ ਨਾਲ ਗੱਲ ਕਰਦੇ ਹੋਏ ਭਾਰਤ ''ਚ ਫਵਾਦ ਖ਼ਾਨ ਦੇ ਮੈਨੇਜਰ ਨੇ ਵੀ ਪੁਸ਼ਟੀ ਕੀਤੀ ਹੈ ਕਿ ਇਹ ਅਦਾਕਾਰ ਜੁਲਾਈ ਤੋਂ ਹੀ ਬਾਅਦ ਹੀ ਭਾਰਤ ਨਹੀਂ ਹਨ ਇਸ ਗੱਲ ਨੂੰ ਪਾਕਿਸਤਾਨ ''ਚ ਵੀ ਫਵਾਦ ਖ਼ਾਨ ਦੇ ਮੈਨੇਜ਼ਰ ਨੇ ਵੀ ਦੱਸਿਆ ਹੈ ਕਿ ਅਦਾਕਾਰ ਜੁਲਾਈ ਤੋਂ ਬਾਅਦ ਭਾਰਤ ਨਹੀਂ ਗਏ।
 
ਜ਼ਿਕਰਯੋਗ ਹੈ ਕਿ 18 ਸਤੰਬਰ ਨੂੰ ''ਉੜੀ ਹਮਲੇ'' ''ਚ ਹੋਏ ਅੱਤਵਾਦੀ ਹਮਲੇ ''ਚ 18 ਜਵਾਨ ਸ਼ਹੀਦ ਹੋ ਗਏ ਸਨ, ਇਸ ਤੋਂ ਬਾਅਦ ਮਹਾਰਾਸ਼ਟਰ ਨਵਨਿਰਮਾਣ ਸੈਨਾ ਨੇ 23 ਸਤੰਬਰ ਨੂੰ ਪਾਕਿਸਤਾਨੀ ਕਲਾਕਾਰਾਂ ਨੂੰ ਭਾਰਤ ਛੱਡਣ ਲਈ 48 ਘੰਟਿਆਂ ਦੀ ਧਮਕੀ ਦਿੱਤੀ ਸੀ। ਇਸ ਧਮਕੀ ਬਾਅਦ ਤੋਂ ਹੀ ਇਸ ''ਤੇ ਬਹਿਸ ਸ਼ੁਰੂ ਹੋ ਗਈ ਹੈ, ਜਦਕਿ ਬਾਲੀਵੁੱਡ ਇਸ ਮੁੱਦੇ ''ਤੇ ਸਹਿਮਤ ਹੈ ਕਿ ਪਾਕਿਸਤਾਨੀ ਕਲਾਕਾਰਾਂ ਨੂੰ ਦੇਸ਼ ਛੱਡਣ ''ਤੇ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ। ਇਸ ਸਾਲ ਦੀਵਾਲੀ ''ਤੇ ਫਵਾਦ ਖ਼ਾਨ ਦੀ ਫਿਲਮ ''ਏ ਦਿਲ ਹੈ ਮੁਸ਼ਕਿਲ'' ਰਿਲੀਜ਼ ਹੋਣ ਵਾਲੀ ਹੈ ਜਿਸ ''ਚ ਉਸ ਤੋਂ ਇਲਾਵਾ ਅਦਾਕਾਰ ਰਣਵੀਰ ਕਪੂਰ, ਐਸ਼ਵਰਿਆ ਰਾਏ ਬੱਚਨ ਅਤੇ ਅਨੁਸ਼ਕਾ ਸ਼ਰਮਾਂ ਹਨ।