ਹਿਨਾ ਖਾਨ ਦੀਆਂ ਇਨ੍ਹਾਂ ਤਸਵੀਰਾਂ ''ਤੇ ਦਿਲ ਹਾਰੇ ਪ੍ਰਸ਼ੰਸਕ, ਬੋਲਡ ਲੁਕ ''ਚ ਦਿਖਿਆ ਦਿਲਕਸ਼ ਅੰਦਾਜ਼

06/18/2022 1:13:32 PM

ਮੁੰਬਈ- ਜਦੋਂ ਵੀ ਟੀ.ਵੀ. ਦੀਆਂ ਸਟਾਈਲਿਸ਼ ਅਭਿਨੇਤਰੀਆਂ ਦੀ ਗੱਲ ਹੁੰਦੀ ਹੈ ਤਾਂ ਯਕੀਕਨ ਉਸ 'ਚ ਹਿਨਾ ਖਾਨ ਦੇ ਨਾਂ ਦਾ ਜ਼ਿਕਰ ਜ਼ਰੂਰ ਹੁੰਦਾ ਹੈ। ਹਿਨਾ ਨੇ ਜਿਸ ਤਰ੍ਹਾਂ ਨਾਲ ਖੁਦ ਨੂੰ ਸੰਸਕਾਰੀ ਨੂੰਹ ਦੀ ਇਮੇਜ਼  'ਚੋਂ ਕੱਢਦੇ ਹੋਏ ਟਰਾਂਸਫਾਰਮ ਕੀਤਾ ਉਹ ਕਾਬਿਲੇ ਤਾਰੀਫ਼ ਹੈ। ਅਦਾਕਾਰਾ ਹੁਣ ਪਹਿਲਾਂ ਤੋਂ ਕਿਤੇ ਜ਼ਿਆਦਾ ਹੌਟ ਅਤੇ ਖੂਬਸੂਰਤ ਹੋ ਗਈ ਹੈ ਅਤੇ ਇਸ ਦੀ ਝਲਕ ਤੁਹਾਨੂੰ ਇਨ੍ਹਾਂ ਦੀਆਂ ਤਸਵੀਰਾਂ 'ਚ ਦਿਖਦੀ ਰਹਿੰਦੀ ਹੈ। 


ਹਿਨਾ ਖਾਨ ਹਮੇਸ਼ਾ ਆਪਣੀਆਂ ਤਸਵੀਰਾਂ ਦੀ ਵਜ੍ਹਾ ਨਾਲ ਚਰਚਾ 'ਚ ਰਹਿੰਦੀ ਹੈ। ਹਿਨਾ ਦੀਆਂ ਤਸਵੀਰਾਂ ਸਾਹਮਣੇ ਆਉਂਦੇ ਹੀ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਜਾਂਦੀਆਂ ਹਨ। ਹੁਣ ਫਿਰ ਤੋਂ ਹਿਨਾ ਦੀਆਂ ਨਵੀਂਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। 


ਦੇਰ ਰਾਤ ਹਿਨਾ ਮੁੰਬਈ 'ਚ ਹੋਏ ਇਕ ਐਵਾਰਡ ਫੰਕਸ਼ਨ 'ਚ ਪਹੁੰਚੀ। ਇਸ ਦੌਰਾਨ ਦੀਆਂ ਤਸਵੀਰਾਂ ਹਿਨਾ ਨੇ ਆਪਣੇ ਇੰਸਟਾ ਅਕਾਊਂਟ 'ਤੇ ਵੀ ਸਾਂਝੀਆਂ ਕੀਤੀਆਂ ਹਨ। ਤਸਵੀਰਾਂ 'ਚ ਹਿਨਾ ਬਲੈਕ ਬਿਊਟੀ ਬਣ ਲੋਕਾਂ ਦੇ ਦਿਲਾਂ 'ਤੇ ਤੀਰ ਚਲਾਉਂਦੀ ਦਿਖ ਰਹੀ ਹੈ।


ਲੁਕ ਦੀ ਗੱਲ ਕਰੀਏ ਤਾਂ ਹਿਨਾ ਨੇ ਬਲੈਕ ਰੰਗ ਦਾ ਆਫ ਸ਼ੋਲਡਰ ਗਾਊਨ ਕੈਰੀ ਕੀਤਾ ਹੈ। ਹਿਨਾ ਨੇ ਆਪਣੀ ਇਸ ਲੁਕ ਨੂੰ ਮਿਨੀਮਲ ਮੇਕਅਪ, ਗਲੋਸੀ ਲਿਪਸ ਨਾਲ ਪੂਰਾ ਕੀਤਾ ਹੋਇਆ ਹੈ। ਮੈਸੀ ਹੇਅਰ ਹਿਨਾ ਦੀ ਇਸ ਲੁਕ ਨੂੰ ਹੋਰ ਵੀ ਕਾਤਿਲਾਨਾ ਬਣਾ ਰਹੇ ਹਨ।


ਇਸ ਲੁਕ ਦੇ ਨਾਲ ਹਿਨਾ ਨੇ ਡਾਇਮੰਡ ਚੋਕਰ ਪੇਅਰ ਕੀਤਾ ਹੈ। ਡਾਇਮੰਡ ਚੋਕਰ ਦੇ ਨਾਲ ਹਿਨਾ ਨੇ ਹੱਥ 'ਚ ਗ੍ਰੀਨ ਰੰਗ ਦੀ ਖੂਬਸੂਰਤ ਰਿੰਗ ਕੈਰੀ ਕੀਤੀ ਹੋਈ ਹੈ। ਇਸ ਦੌਰਾਨ ਉਨ੍ਹਾਂ ਨੇ ਮੈਚਿੰਗ ਕੀਤੀ ਹਾਈ ਹੀਲਸ ਪਹਿਨੀ।


ਇਨ੍ਹਾਂ ਬਲੈਕ ਐਂਡ ਵ੍ਹਾਈਟ ਤਸਵੀਰਾਂ 'ਚ ਹਿਨਾ ਖਾਨ ਖੂਬਸੂਰਤ ਪੋਜ਼ ਦੇ ਦਿੰਦੀ ਦਿਖਾਈ ਦੇ ਰਹੀ ਹੈ। ਇਸ ਲੁਕ 'ਚ ਹਿਨਾ ਬਹੁਤ ਹੌਟ ਲੱਗ ਰਹੀ ਹੈ। ਹਿਨਾ ਦੇ ਚਾਹੁਣ ਵਾਲਿਆਂ ਉਨ੍ਹਾਂ ਦੇ ਇਸ ਅੰਦਾਜ਼ ਤੋਂ ਨਜ਼ਰਾਂ ਨਹੀਂ ਹਟਾ ਪਾ ਰਹੇ ਹਨ। ਕੁਝ ਹੀ ਮਿੰਟਾਂ 'ਚ ਅਦਾਕਾਰਾ ਦੀਆਂ ਇਹ ਤਸਵੀਰਾਂ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ ਹਨ।


ਕੰਮਕਾਰ ਦੀ ਗੱਲ ਕਰੀਏ ਤਾਂ ਪਿਛਲੇ ਕੁਝ ਸਮੇਂ 'ਚ ਟੀ.ਵੀ. ਸ਼ੋਅਜ਼ ਤੋਂ ਇਲਾਵਾ ਕਈ ਮਿਊਜ਼ਿਕ ਵੀਡੀਓ, ਵੈੱਬ ਸੀਰੀਜ਼ ਤੇ ਕਈ ਹੋਰ ਪ੍ਰਾਜੈਕਟਸ ਦਾ ਹਿੱਸਾ ਬਣ ਚੁੱਕੀ ਹੈ।


ਹਿਨਾ ਇਨ੍ਹੀਂ ਦਿਨੀਂ ਆਪਣੀ ਵੈੱਬ ਸੀਰੀਜ਼ ਸੈਵਨ ਵਨ ਨੂੰ ਲੈ ਕੇ ਚਰਚਾ 'ਚ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਹਿੰਦੀ-ਇੰਗਲਿਸ਼ ਫਿਲਮ 'ਕੰਟਰੀ ਆਫ ਬਲਾਇੰਡ' ਜਲਦ ਰਿਲੀਜ਼ ਹੋ ਰਹੀ ਹੈ।

Aarti dhillon

This news is Content Editor Aarti dhillon