ਪ੍ਰਸ਼ੰਸਕਾਂ ਨੂੰ ਪਸੰਦ ਆਈ ਸੰਜੇ ਦੱਤ ਦੀ ਨਵੀਂ ਲੁੱਕ, ਧੀ ਨੇ ਵੀ ਦਿੱਤੀ ਪ੍ਰਤੀਕਿਰਿਆ

03/24/2021 12:41:13 PM

ਮੁੰਬਈ: ਬਾਲੀਵੁੱਡ ਦੇ ਸੁਪਰਸਟਾਰ ਸੰਜੇ ਦੱਤ ਨਵੀਂ ਲੁੱਕ ’ਚ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਤਸਵੀਰ ਸਾਂਝੀ ਕਰਕੇ ਪ੍ਰਸ਼ੰਸਕਾਂ ਨੂੰ ਆਪਣੀ ਨਵੀਂ ਲੁੱਕ ਦੀ ਇਕ ਝਲਕ ਦਿਖਾਈ ਹੈ। ਉੱਧਰ ਸੰਜੇ ਦੱਤ ਦੀ ਧੀ ਤਿ੍ਰਸ਼ਾਲਾ ਨੇ ਆਪਣੇ ਪਾਪਾ ਦੀ ਇਸ ਲੁੱਕ ਦੀ ਤਾਰੀਫ਼ ਕੀਤੀ ਹੈ। ਸੰਜੇ ਦੀ ਇਹ ਨਵੀਂ ਲੁੱਕ ਲੋਕਾਂ ਨੂੰ ਬੇਹੱਦ ਪਸੰਦ ਆ ਰਹੀ ਹੈ। ਸੋਸ਼ਲ ਮੀਡੀਆ ’ਤੇ ਉਨ੍ਹਾਂ ਦੀ ਇਹ ਤਸਵੀਰ ਕਾਫ਼ੀ ਸਾਂਝੀ ਕੀਤੀ ਜਾ ਰਹੀ ਹੈ।


ਸੰਜੇ ਦੱਤ ਨੇ ਆਪਣੇ ਇੰਸਟਾਗ੍ਰਾਮ ’ਤੇ ਇਕ ਤਸਵੀਰ ਸਾਂਝੀ ਕਰਕੇ ਨਵੀਂ ਲੁੱਕ ਦੀ ਝਲਕ ਦਿਖਾਈ ਹੈ। ਇਸ ਤਸਵੀਰ ’ਚ ਸੰਜੇ ਹੇਅਰ ਸਟਾਈਲਿਸ਼ ਸ਼ਾਰਿਕ ਅਹਿਮਦ ਦੇ ਨਾਲ ਨਜ਼ਰ ਆ ਰਹੇ ਹਨ। ਮੱਥੇ ’ਤੇ ਟਿੱਕਾ ਅਤੇ ਅੱਖਾਂ ’ਤੇ ਕਾਲੀ ਐਨਕ ਲਗਾਏ ਹੋਏ ਸੰਜੇ ਬੇਹੱਦ ਸਟਾਈਲਿਸ਼ ਨਜ਼ਰ ਆ ਰਹੇ ਹਨ। ਸੰਜੇ ਦੀ ਇਸ ਪੋਸਟ ’ਤੇ ਪ੍ਰਸ਼ੰਸਕ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਕ ਪ੍ਰਸ਼ੰਸਕ ਨੇ ਲਿਖਿਆ ‘ਸੰਜੇ ਬਾਬਾ ਦੀ ਨਵੀਂ ਲੁੱਕ ਸਾਨੂੰ ਪਸੰਦ ਆਈ’। ਇਕ ਹੋਰ ਪ੍ਰਸ਼ੰਸਕ ਦੇ ਲਿਖਿਆ ‘ਹਮੇਸ਼ਾ ਤੋਂ ਬਿੰਦਾਸ ਸਟਾਈਲ’। ਉੱਧਰ ਇਕ ਹੋਰ ਪ੍ਰਸ਼ੰਸਕ ਨੇ ਸੰਜੇ ਦੱਤ ਦੀ ਤਾਰੀਫ਼ ਕਰਦੇ ਹੋਏ ਲਿਖਿਆ ਕਿ ‘ਬਾਬਾ ਹਮੇਸ਼ਾ ਤੋਂ ਹੀ ਸਟਾਈਲਿਸ਼ ਹਨ’।


ਧੀ ਤ੍ਰਿਸ਼ਾਲਾ ਨੇ ਵੀ ਕੀਤਾ ਕੁਮੈਂਟ
ਪਾਪਾ ਸੰਜੇ ਦੱਤ ਦੀ ਇਸ ਤਸਵੀਰ ’ਤੇ ਧੀ ਤ੍ਰਿਸ਼ਾਲਾ ਨੇ ਹਾਰਟ ਇਮੋਜ਼ੀ ਪੋਸਟ ਕੀਤੀ ਹੈ। ਸੰਜੇ ਅਤੇ ਤ੍ਰਿਸ਼ਾਲਾ ਹਮੇਸ਼ਾ ਇਕ ਦੂਜੇ ਨਾਲ ਦੋਸਤ ਦੀ ਤਰ੍ਹਾਂ ਹੀ ਪੇਸ਼ ਆਉਂਦੇ ਹਨ। ਇਕ ਇੰਟਰਵਿਊ ’ਚ ਸੰਜੇ ਦੱਤ ਨੇ ਕਿਹਾ ਸੀ ਕਿ ਉਹ ਆਪਣੀ ਧੀ ਨੂੰ ਬਹੁਤ ਪਿਆਰ ਕਰਦੇ ਹਨ। ਨਾਲ ਹੀ ਆਪਣੇ ਪਰਿਵਾਰ ਨੂੰ ਹਰ ਤਰ੍ਹਾਂ ਨਾਲ ਖੁਸ਼ ਰੱਖਣਾ ਚਾਹੁੰਦੇ ਹਨ। ਦੱਸ ਦੇਈਏ ਕਿ ਪਿਛਲੇ ਸਾਲ ਸੰਜੇ ਕੈਂਸਰ ਦਾ ਸ਼ਿਕਾਰ ਹੋ ਗਏ ਸਨ। ਹਾਲਾਂਕਿ ਹੁਣ ਉਹ ਹੌਲੀ-ਹੌਲੀ ਠੀਕ ਹੋ ਰਹੇ ਹਨ। 11 ਅਗਸਤ 2020 ਨੂੰ ਉਨ੍ਹਾਂ ਨੇ ਕਿਹਾ ਸੀ ਕਿ ਉਹ ਕੈਂਸਰ ਦੇ ਇਲਾਜ ਲਈ ਵਿਦੇਸ਼ ਜਾ ਰਹੇ ਹਨ ਪਰ ਜਲਦ ਹੀ ਵਾਪਸ ਆਉਣਗੇ। ਉਨ੍ਹਾਂ ਨੇ ਆਪਣੇ ਪ੍ਰਸ਼ੰਸਕ ਨੂੰ ਜ਼ਿਆਦਾ ਫਿਕਰ ਨਾ ਕਰਨ ਦੀ ਅਪੀਲ ਕੀਤੀ ਸੀ।

Aarti dhillon

This news is Content Editor Aarti dhillon