ਮਸ਼ਹੂਰ ਨਿਰਦੇਸ਼ਕ ਸਾਵਨ ਕੁਮਾਰ ਟਾਕ ਦੀ ਹਾਲਤ ਗੰਭੀਰ, ਹਸਪਤਾਲ ’ਚ ਦਾਖ਼ਲ

08/25/2022 11:26:45 AM

ਮੁੰਬਈ- ‘ਸਨਮ ਬੇਵਫ਼ਾ’, ‘ਸੌਤਨ’ ਅਤੇ ‘ਸਾਜਨ ਬੀਨਾ ਸੁਹਾਗਨ’ ਵਰਗੀਆਂ ਬਲਾਕਬਸਟਰ ਹਿੱਟ ਫ਼ਿਲਮਾਂ ਦੇ ਨਿਰਦੇਸ਼ਕ, ਨਿਰਮਾਤਾ, ਲੇਖਕ ਅਤੇ ਗੀਤਕਾਰ ਸਾਵਨ ਕੁਮਾਰ ਟਾਕ ਦੀ ਤਬੀਅਤ ਵਿਗੜ ਗਈ ਹੈ। ਉਨ੍ਹਾਂ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਨ੍ਹਾਂ ਨੂੰ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਡਾਇਰੈਕਟਰ ਦੀ ਸਿਹਤ ਬਾਰੇ ਜਾਣਕਾਰੀ ਉਨ੍ਹਾਂ ਦੇ ਭਤੀਜੇ ਨਵੀਨ ਕੁਮਾਰ ਟਾਕ ਨੇ ਦਿੱਤੀ ਹੈ।

ਇਹ ਵੀ ਪੜ੍ਹੋ : ਪਤਨੀ ਗੌਹਰ ਦੇ ਜਨਮ ਦਿਨ 'ਤੇ ਜ਼ਾਇਦ ਦਰਬਾਰ ਨੇ ਦਿੱਤੀ ਸ਼ਾਨਦਾਰ ਪਾਰਟੀ, ਦੇਖੋ ਤਸਵੀਰਾਂ

ਸਾਵਨ ਦੇ ਭਤੀਜੇ ਨਵੀਨ ਨੇ ਮੀਡੀਆ ਨਾਲ ਗੱਲ ਕਰਦੇ ਦੱਸਿਆ ਕਿ ‘ਉਨ੍ਹਾਂ ਨੂੰ ਕੁਝ ਦਿਨ ਪਹਿਲਾਂ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਨੂੰ ਫ਼ੇਫ਼ੜਿਆਂ ਨਾਲ ਜੁੜੀ ਬੀਮਾਰੀ ਹੈ, ਪਰ ਇਸ ਵਾਰ ਉਹ ਗੰਭੀਰ ਹਾਲਤ ’ਚ ਹੈ ਅਤੇ ਉਨ੍ਹਾਂ ਦੇ ਦਿਲ ਦੀ ਹਾਲਤ ਠੀਕ ਵੀ ਨਹੀਂ ਹੈ।’ 

ਉਨ੍ਹਾਂ ਨੇ ਅੱਗੇ ਕਿਹਾ ਕਿ ‘ਅਸੀਂ ਪ੍ਰਸ਼ੰਸਕਾਂ ਅਤੇ ਫ਼ਾਲੋਅਰਜ਼ ਨੂੰ ਅਰਦਾਸ ਕਰਨ ਲਈ ਕਹਿ ਰਹੇ ਹਾਂ। ਅਰਦਾਸ ਕਰਦੇ ਹਾਂ ਕਿ ਉਹ ਇਸ ਔਖੀ ਘੜੀ ’ਚੋਂ ਬਾਹਰ ਆ ਸਕਣ।’

ਇਹ ਵੀ ਪੜ੍ਹੋ : ਜਬਰਨ ਵਸੂਲੀ ਦੇ ਮਾਮਲੇ ’ਚ ਦੋਸ਼ੀ ਬਣਾਏ ਜਾਣ ਤੋਂ ਬਾਅਦ ਮੰਦਰ ਪਹੁੰਚੀ ਜੈਕਲੀਨ, ਸਧਾਰਨ ਲੁੱਕ ’ਚ ਆਈ ਨਜ਼ਰ

ਫ਼ਿਲਮ ਨਿਰਮਾਤਾ ਸਾਵਨ ਸੰਜੀਵ ਕੁਮਾਰ ਅਤੇ ਮਹਿਮੂਦ ਜੂਨੀਅਰ ਉਰਫ਼ ਨਈਮ ਸੱਯਦ ਵਰਗੇ ਵੱਡੇ ਕਲਾਕਾਰਾਂ ਨੂੰ ਬ੍ਰੇਕ ਦੇਣ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਘੱਟ ਬਜਟ ’ਤੇ ਨੌਨਿਹਾਲ ਦਾ ਨਿਰਮਾਣ ਕੀਤਾ, ਪਰ ਰਾਸ਼ਟਰੀ ਪੁਰਸਕਾਰਾਂ ’ਚ ਰਾਸ਼ਟਰਪਤੀ ਦੇ ਅਹੁਦੇ ਲਈ ਇਸ ਫ਼ਿਲਮ ਦਾ ਜ਼ਿਕਰ ਕੀਤਾ ਗਿਆ ਅਤੇ ਇਹ ਉਹ ਫ਼ਿਲਮ ਸੀ ਜਿਸ ਨੇ ਸੰਜੀਵ ਕੁਮਾਰ ਨੂੰ ਹਿੰਦੀ ਫ਼ਿਲਮਾਂ ਦੀ ਦੁਨੀਆ ’ਚ ਪੇਸ਼ ਕੀਤਾ।

Shivani Bassan

This news is Content Editor Shivani Bassan