ਸਟ੍ਰੀਮਿੰਗ ’ਤੇ ਇਕ ਅਜਿਹੇ ਪ੍ਰਾਜੈਕਟ ’ਚ ਲੀਡ ਕਰਨ ਲਈ ਉਤਸ਼ਾਹਿਤ ਹਾਂ ਜੋ ਲੋਕਾਂ ਨੂੰ ਪ੍ਰਭਾਵਿਤ ਕਰੇਗਾ : ਸੋਨਮ

01/12/2024 10:44:38 AM

ਮੁੰਬਈ (ਬਿਊਰੋ) - ਬਾਲੀਵੁਡ ਸਟਾਰ ਸੋਨਮ ਕਪੂਰ, ਜੋ ਗਰਭ ਅਵਸਥਾ ਤੋਂ ਬਾਅਦ ਫ਼ਿਲਮਾਂ ’ਚ ਵਾਪਸੀ ਕਰ ਰਹੀ ਹੈ, ਜੇਕਰ ਉਸ ਨੂੰ ਟੈਂਟਪੋਲ ਫ਼ਿਲਮ ਜਾਂ ਸੀਰੀਜ਼ ਲਈ ਸੰਪਰਕ ਕੀਤਾ ਜਾਂਦਾ ਹੈ ਤਾਂ ਉਹ ਸਟ੍ਰੀਮਿੰਗ ਪਲੇਟਫਾਰਮਾਂ ਦੀ ਪੜਚੋਲ ਕਰਨ ਲਈ ਤਿਆਰ ਹੈ। 

ਇਹ ਖ਼ਬਰ ਵੀ ਪੜ੍ਹੋ : ਗੈਂਗਸਟਰ ਦੀ ਪ੍ਰੇਮਿਕਾ ਦਿਵਿਆ ਹੱਤਿਆਕਾਂਡ ਦਾ ਮੁਲਜ਼ਮ ਬਲਰਾਜ ਪੱਛਮੀ ਬੰਗਾਲ ’ਚ ਗ੍ਰਿਫ਼ਤਾਰ

ਸੋਨਮ ਕਹਿੰਦੀ ਹੈ, ''ਮੇਰੇ ਲਈ ਚੰਗੀ ਸਮੱਗਰੀ ਤੇ ਚੰਗੇ ਸਿਨੇਮਾ ਦਾ ਹਿੱਸਾ ਬਣਨਾ ਹੀ ਮਾਇਨੇ ਰੱਖਦਾ ਹੈ। ਕਿਸ ਪਲੇਟਫਾਰਮ ’ਤੇ ਇਸ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ, ਉਹ ਮਹੱਤਵਪੂਰਨ ਨਹੀਂ ਹੈ। ਮੈਂ ਸਟ੍ਰੀਮਿੰਗ ’ਤੇ ਇਕ ਪ੍ਰਾਜੈਕਟ ਦੀ ਅਗਵਾਈ ਕਰਨ ਲਈ ਉਤਸ਼ਾਹਿਤ ਹਾਂ ਜੋ ਲੋਕਾਂ ਨੂੰ ਪ੍ਰਭਾਵਿਤ ਕਰੇਗਾ। ਮੈਨੂੰ ਉੱਥੋਂ ਦੇ ਕੰਟੈਂਟ ਦੀ ਵਿਭਿੰਨਤਾ ਪਸੰਦ ਹੈ।''

ਇਹ ਖ਼ਬਰ ਵੀ ਪੜ੍ਹੋ : ਬੱਬੂ ਮਾਨ ਦੇ ਚੱਲਦੇ ਸ਼ੋਅ ’ਚ ਗੁਆਚਿਆ ਮੁੰਡੇ ਦਾ ਫੋਨ, ਅੱਗੋਂ ਬੱਬੂ ਮਾਨ ਨੇ ਦਿੱਤਾ ਇਹ ਜਵਾਬ

ਸੋਨਮ ਕਪੂਰ ਦਾ ਕਹਿਣਾ ਹੈ, ''ਮੈਂ ਹਮੇਸ਼ਾ ਸਟ੍ਰੀਮਿੰਗ ’ਚ ਉੱਦਮ ਕਰਨਾ ਚਾਹੁੰਦੀ ਸੀ, ਕਿਉਂਕਿ ਮੈਂ ਇਕ ਗਲੋਬਲ ਸਟ੍ਰੀਮਿੰਗ ਪਲੇਟਫਾਰਮ ’ਤੇ ਇਕ ਟੈਂਟਪੋਲ ਫਿਲਮ ਜਾਂ ਸੀਰੀਜ਼ ਦੀ ਅਗਵਾਈ ਕਰ ਰਹੀ ਹਾਂ। ਮੇਰਾ ਮੰਨਣਾ ਹੈ ਕਿ ਸਟ੍ਰੀਮਿੰਗ ਪਲੇਟਫਾਰਮਾਂ ਨੇ ਸਾਡੇ ਦੇਸ਼ ’ਚ ਕੰਟੈਂਟ ਨੂੰ ਅੱਗੇ ਵਧਾਇਆ ਹੈ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

sunita

This news is Content Editor sunita