ਹਰ ਨੌਜਵਾਨ ਨੂੰ ਦੇਖਣੀ ਚਾਹੀਦੀ ਹੈ ਹਾਈ ਸਕੂਲ ਥ੍ਰਿਲਰ ਫ਼ਿਲਮ ‘ਫਰਰੇ’

11/07/2023 4:51:26 PM

ਮੁੰਬਈ (ਬਿਊਰੋ)– ਨਵੀਂ ਪੀੜ੍ਹੀ ਨੂੰ ਅਲੀਜ਼ੇਹ, ਜੇਨ ਸ਼ਾਅ, ਪ੍ਰਸੰਨਾ ਬਿਸ਼ਟ ਤੇ ਸਾਹਿਲ ਮਹਿਤਾ ਸਟਾਰਰ ਹਾਈ ਸਕੂਲ ਥ੍ਰਿਲਰ ‘ਫਰਰੇ’ ਦੇਖਣ ਦੀ ਜ਼ਰੂਰਤ ਹੈ। ਟਰੇਲਰ ਨੂੰ ਸ਼ਾਨਦਾਰ ਸਮੀਖਿਆ ਦੇ ਨਾਲ ਜਾਰੀ ਕੀਤਾ ਗਿਆ ਹੈ।

ਐੱਮ. ਸੀ. ਸਟੈਨ ਦੁਆਰਾ ਗਾਇਆ ਗਿਆ ਟਾਈਟਲ ਟਰੈਕ ਦਰਸ਼ਕਾਂ ’ਚ ਹਿੱਟ ਰਿਹਾ। ਸੌਮੇਂਦਰ ਪਾਧੀ ਦੁਆਰਾ ਨਿਰਦੇਸ਼ਿਤ ‘ਫਰਰੇ’ ਇਕ ਮੁਸ਼ਕਿਲ ਕਹਾਣੀ ਹੈ, ਜੋ ਵਿਦਿਅਕ ਜਗਤ ਦੇ ਅਣਦੇਖੇ ਪਾਸੇ ਨੂੰ ਸਾਹਮਣੇ ਲਿਆਉਂਦੀ ਹੈ।

ਇਹ ਖ਼ਬਰ ਵੀ ਪੜ੍ਹੋ : ਇਤਰਾਜ਼ਯੋਗ ਡੀਪਫੇਕ ਵੀਡੀਓ ’ਤੇ ਰਸ਼ਮਿਕਾ ਮੰਦਾਨਾ ਦਾ ਆਇਆ ਪਹਿਲਾ ਬਿਆਨ, ‘‘ਇਹ ਖ਼ਤਰਨਾਕ ਹੈ...’’

ਟਰੇਲਰ ਲਾਂਚ ਦੇ ਸਮੇਂ ਸੌਮੇਂਦਰ ਨੇ ਇਸ ਬਾਰੇ ਗੱਲ ਕੀਤੀ ਕਿ ਕਿਵੇਂ ਇਨ੍ਹਾਂ ਸ਼ੈਲੀਆਂ ਦੀਆਂ ਫ਼ਿਲਮਾਂ ਅਕਸਰ ਨਹੀਂ ਬਣਦੀਆਂ ਤੇ ਨੌਜਵਾਨ ਪੀੜ੍ਹੀ ਨੂੰ ਇਹ ਕਹਾਣੀ ਜ਼ਰੂਰ ਦੇਖਣੀ ਚਾਹੀਦੀ ਹੈ।

ਨੌਜਵਾਨ ਕਲਾਕਾਰਾਂ ਲਈ ਅਜਿਹੀ ਡੀ-ਗਲੈਮ ਭੂਮਿਕਾ ਦੀ ਚੋਣ ਕਰਨਾ ਕਾਫ਼ੀ ਸੁਚੇਤ ਤੇ ਸਵਾਗਤਯੋਗ ਫ਼ੈਸਲਾ ਸੀ। ਹਾਈ ਸਕੂਲ ਥ੍ਰਿਲਰ ਡਰਾਮਾ ਅਤੁਲ ਅਗਨੀਹੋਤਰੀ, ਅਲਵੀਰਾ ਅਗਨੀਹੋਤਰੀ, ਨਿਖਿਲ ਨਮਿਤ ਤੇ ਸੁਨੀਲ ਖੇਤਰਪਾਲ ਦੁਆਰਾ ਤਿਆਰ ਕੀਤਾ ਗਿਆ ਹੈ। ‘ਫਰਰੇ’ 24 ਨਵੰਬਰ ਨੂੰ ਰਿਲੀਜ਼ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh