ਈਸ਼ਾ ਦਿਓਲ ਦੇ ਜਨਮਦਿਨ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਬਾਲੀਵੁੱਡ ਸਿਤਾਰਿਆਂ ਨੇ ਪਾਰਟੀ ’ਚ ਕੀਤੀ ਸ਼ਿਰਕਤ

11/04/2022 12:49:46 PM

ਬਾਲੀਵੁੱਡ ਡੈਸਕ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਹੇਮਾ ਮਾਲਿਨੀ ਦੀ ਧੀ ਈਸ਼ਾ ਦਿਓਲ ਨੇ 2 ਨਵੰਬਰ ਨੂੰ ਆਪਣਾ 41ਵਾਂ ਜਨਮਦਿਨ ਮਨਾਇਆ। ਇਸ ਦੇ ਨਾਲ ਹੀ ਅਦਾਕਾਰਾ ਨੇ ਜਨਮਦਿਨ ਸੈਲੀਬ੍ਰੇਸ਼ਨ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ 'ਚ ਅਦਾਕਾਰਾ ਖੂਬ ਮਸਤੀ ਕਰਦੀ ਨਜ਼ਰ ਆ ਰਹੀ ਹੈ। ਅਦਾਕਾਰਾ ਦੇ ਜਨਮਦਿਨ ਦੀ ਪਾਰਟੀ ’ਚ ਕਈ ਫ਼ਿਲਮੀ ਸਿਤਾਰਿਆਂ ਨੇ ਵੀ ਸ਼ਿਰਕਤ ਕੀਤੀ।

ਇਹ ਵੀ ਪੜ੍ਹੋ- ਹਰਭਜਨ ਮਾਨ ਨੇ ਪ੍ਰਸ਼ੰਸਕਾਂ ਨੂੰ ਸਰਪ੍ਰਾਈਜ਼ ਦੇਣ ਦੀ ਬਣਾਈ ਯੋਜਨਾ, ਪੋਸਟ ਸਾਂਝੀ ਕਰਕੇ ਕਹੀ ਇਹ ਗੱਲ

ਈਸ਼ਾ ਦਿਓਲ ਨੇ ਇਸ ਪਾਰਟੀ ਦਾ ਆਯੋਜਨ ਆਪਣੇ ਘਰ ’ਚ ਕੀਤਾ ਸੀ, ਜਿਸ 'ਚ ਉਨ੍ਹਾਂ ਦੇ ਪਰਿਵਾਰ ਅਤੇ ਕਰੀਬੀ ਦੋਸਤਾਂ ਨੇ ਸ਼ਿਰਕਤ ਕੀਤੀ ਸੀ। ਇਨ੍ਹਾਂ ਤਸਵੀਰਾਂ 'ਚ ਈਸ਼ਾ ਦਿਓਲ ਨਾਲ ਜੈਕੀ ਭਗਨਾਨੀ, ਰਕੁਲ ਪ੍ਰੀਤ ਸਿੰਘ, ਤੁਸ਼ਾਰ ਕਪੂਰ ਸਮੇਤ ਕਈ ਸਿਤਾਰੇ ਸ਼ਾਮਲ ਹੋਏ। 

ਈਸ਼ਾ ਇਨ੍ਹਾਂ ਤਸਵੀਰਾਂ ’ਚ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਸੀ। ਲੁੱਕ ਦੀ ਗੱਲ ਕਰੀਏ ਤਾਂ ਇਸ ਦੌਰਾਨ ਈਸ਼ਾ ਨੇ ਵਾਈਟ ਕਲਰ ਦੀ ਆਫ਼ ਸ਼ੋਲਡਰ ਡਰੈੱਸ ਪਾਈ ਹੋਈ ਸੀ। ਇਸ ਦੇ ਨਾਲ ਹੀ ਭਰਤ ਵਾਈਟ ਸ਼ਰਟ ਅਤੇ ਬਲੂ ਜੀਂਸ 'ਚ ਸ਼ਾਨਦਾਰ ਲੱਗ ਰਹੇ ਸੀ। 

ਇਨ੍ਹਾਂ ਤਸਵੀਰਾਂ 'ਚ ਹੇਮਾ ਮਾਲਿਨੀ ਅਤੇ ਧਰਮਿੰਦਰ ਵੀ ਨਜ਼ਰ ਆ ਰਹੇ ਹਨ। ਈਸ਼ਾ ਨੇ ਇਨ੍ਹਾਂ ਤਸਵੀਰਾਂ ਦੇ ਕੈਪਸ਼ਨ 'ਚ ਲਿਖਿਆ- ‘ਜਨਮਦਿਨ ਦੀਆਂ ਸ਼ੁਭਕਾਮਨਾਵਾਂ ਅਤੇ ਆਸ਼ੀਰਵਾਦ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ। ਬਹੁਤ ਸਾਰਾ ਪਿਆਰ ਅਤੇ ਧੰਨਵਾਦ।’

ਇਹ ਵੀ ਪੜ੍ਹੋ- 'ਮਿਲੀ' ਦੀ ਸਕਰੀਨਿੰਗ 'ਤੇ ਪਹੁੰਚੀ ਰੇਖਾ, ਮਾਂ ਵਾਂਗ ਜਾਹਨਵੀ 'ਤੇ ਕੀਤੀ ਪਿਆਰ ਦੀ ਵਰਖਾ

ਈਸ਼ਾ ਦਿਓਲ ਨੇ ਕਈ ਬਾਲੀਵੁੱਡ ਫ਼ਿਲਮਾਂ ’ਚ ਕੰਮ ਕੀਤਾ ਹੈ ਪਰ ਉਹ ਆਪਣੇ ਮਾਤਾ-ਪਿਤਾ ਵਰਗਾ ਮੁਕਾਮ ਹਾਸਲ ਨਹੀਂ ਕਰ ਸਕੀ। ਹਾਲਾਂਕਿ ਹੁਣ ਉਹ ਫ਼ਿਲਮ ਇੰਡਸਟਰੀ ਤੋਂ ਦੂਰ ਹੈ। ਅੱਜ ਇਹ ਅਦਾਕਾਰਾ ਦੋ ਧੀਆਂ ਦੀ ਮਾਂ ਹੈ।

Shivani Bassan

This news is Content Editor Shivani Bassan