ਰੈਪਰ ਐਮੀਵੇ ਬੰਟਾਈ ਨੇ ਕੀਤੀ ਸਿੱਧੂ ਮੂਸੇ ਵਾਲਾ ਦੀ ਤਾਰੀਫ਼, ਕਿਹਾ- ‘ਸਿੱਧੂ ਮੂਸੇ ਵਾਲਾ ਸਭ ਤੋਂ ਵੱਡਾ...’

07/19/2022 11:10:29 AM

ਚੰਡੀਗੜ੍ਹ (ਬਿਊਰੋ)– ਰੈਪਰ ਐਮੀਵੇ ਬੰਟਾਈ ਇਨ੍ਹੀਂ ਦਿਨੀਂ ਰੈਪਰ ਕ੍ਰਿਸ਼ਨਾ ਨਾਲ ਚੱਲ ਰਹੇ ਆਪਣੇ ਬੀਫ ਕਾਰਨ ਚਰਚਾ ’ਚ ਹਨ। ਦੋਵਾਂ ਦੇ ਪਿਛਲੇ ਦਿਨੀਂ ਇਕ-ਦੂਜੇ ਨੂੰ ਰਿਪਲਾਈ ਕਰਦਿਆਂ ਦੇ ਗੀਤ ਰਿਲੀਜ਼ ਹੋਏ ਹਨ, ਜੋ ਚਰਚਾ ਦਾ ਵਿਸ਼ਾ ਬਣੇ ਹੋਏ ਹਨ।

ਉਥੇ ਰੈਪਰ ਐਮੀਵੇ ਨੇ ਬੀਤੇ ਦਿਨੀਂ ਕੁਝ ਟਵੀਟਸ ਕੀਤੇ ਹਨ ਤੇ ਇੰਡੀਅਨ ਹਿੱਪ ਹੌਪ ਮਿਊਜ਼ਿਕ ਨੂੰ ਬੁਲੰਦੀਆਂ ’ਤੇ ਲਿਜਾਉਣ ਵਾਲੇ ਹਰ ਉਸ ਸ਼ਖ਼ਸ ਦੀ ਤਾਰੀਫ਼ ਕੀਤੀ ਹੈ, ਜੋ ਇਸ ਨਾਲ ਜੁੜੇ ਹੋਏ ਹਨ। ਇਨ੍ਹਾਂ ’ਚ ਕਈ ਸਾਰੇ ਰੈਪਰਸ ਤੇ ਪੰਜਾਬੀ ਗਾਇਕਾਂ ਦੇ ਨਾਂ ਹਨ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਕੁਝ ਮਹੀਨੇ ਨਹੀਂ ਮਿਲਣਗੇ ਮੂਸਾ ਪਿੰਡ, ਪ੍ਰਸ਼ੰਸਕਾਂ ਨੂੰ ਕੀਤੀ ਇਹ ਅਪੀਲ

ਐਮੀਵੇ ਨੇ ਇਸ ਦੌਰਾਨ ਸਿੱਧੂ ਮੂਸੇ ਵਾਲਾ ਦਾ ਵੀ ਜ਼ਿਕਰ ਕੀਤਾ ਹੈ। ਐਮੀਵੇ ਨੇ ਸਿੱਧੂ ਮੂਸੇ ਵਾਲਾ ਦੀ ਤਾਰੀਫ਼ ਕਰਦਿਆਂ ਲਿਖਿਆ, ‘‘ਸਭ ਤੋਂ ਵੱਡਾ ਤੇ ਪ੍ਰਭਾਵਸ਼ਾਲੀ ਇੰਡੀਅਨ ਹਿੱਪ ਹੌਪ ਆਰਟਿਸਟ ਤੇ ਦੇਸੀ ਹਿੱਪ ਹੌਪ ਆਰਟਿਸਟ, ਇਕ ਲੈਜੰਡ ਸਿੱਧੂ ਮੂਸੇ ਵਾਲਾ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।’’

ਦੱਸ ਦੇਈਏ ਕਿ ਐਮੀਵੇ ਦਾ ਕ੍ਰਿਸ਼ਨਾ ਤੋਂ ਪਹਿਲਾਂ ਰਫਤਾਰ ਨਾਲ ਵਿਵਾਦ ਚੱਲਿਆ ਸੀ ਤੇ ਦੋਵਾਂ ਨੇ ਇਕ-ਦੂਜੇ ਖ਼ਿਲਾਫ਼ ਡਿਸ ਟਰੈਕ ਰਿਲੀਜ਼ ਕੀਤੇ ਸਨ। ਹਾਲਾਂਕਿ ਐਮੀਵੇ ਨੇ ਆਪਣੇ ਟਵੀਟਸ ’ਚ ਰਫਤਾਰ ਤੇ ਕ੍ਰਿਸ਼ਨਾ ਦੋਵਾਂ ਦੀ ਤਾਰੀਫ਼ ਕੀਤੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।

Rahul Singh

This news is Content Editor Rahul Singh