ਮਸ਼ਹੂਰ ਬੈਲੀ ਡਾਂਸਰ ਨੂੰ ਹੋਈ 3 ਸਾਲ ਦੀ ਜੇਲ੍ਹ ਤੇ ਲੱਗਾ 14 ਲੱਖ ਦਾ ਜੁਰਮਾਨਾ, ਜਾਣੋ ਕੀ ਹੈ ਮਾਮਲਾ

06/29/2020 2:27:35 PM

ਨਵੀਂ ਦਿੱਲੀ (ਵੈੱਬ ਡੈਸਕ) — ਬੈਲੀ ਡਾਂਸਰ ਸਮਾ ਐੱਲ ਮਾਸਰੀ ਨੂੰ ਤਿੰਨ ਸਾਲ ਦੀ ਜੇਲ੍ਹ ਅਤੇ 14 ਲੱਖ ਰੁਪਏ ਦੇ ਜੁਰਮਾਨੇ ਦੀ ਸਜ਼ਾ ਦਿੱਤੀ ਗਈ ਹੈ। ਉਸ 'ਤੇ ਇੰਸਟਾਗ੍ਰਾਮ ਅਤੇ ਟਿਕਟਾਕ ਦੇ ਜਰੀਏ ਅਸ਼ਲੀਲਤਾ ਫੈਲਾਉਣ ਦਾ ਦੋਸ਼ ਲੱਗਾ ਹੈ।

 
 
 
 
 
View this post on Instagram
 
 
 
 
 
 
 
 
 

الليله السبت لايف اللوبس لايف الساعه ١١ بالليل حملوا البرنامج والرابط بتاعه هنا في الاستوري واعملوا متابعه ليا واسمي عليه هو: Sama El Masri واشتركوا في نادي سما المصري جوه البرنامج واشوفكم في رمضان ومفاجاه حلوه هتعجبكوا باذن الله...مصر حلوه اوي😘😘😘

A post shared by سما المصري (@samaelmasrii) on Apr 18, 2020 at 7:34am PDT

ਦਰਅਸਲ, ਮਿਸਰ ਦੀ ਮਸ਼ਹੂਰ ਬੈਲੀ ਡਾਂਸਰ ਸਮਾ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ ਅਤੇ ਆਪਣੀ ਕਲਾ ਦਾ ਜਾਦੂ ਸੋਸ਼ਲ ਮੀਡੀਆ 'ਤੇ ਵੀਡੀਓ ਦੇ ਜਰੀਏ ਲੋਕਾਂ ਤੱਕ ਪਹੁੰਚਾਉਂਦੀ ਰਹਿੰਦੀ ਹੈ। ਇਸੇ ਦੌਰਾਨ ਉਸ ਦੀਆਂ ਟਿਕਟਾਕ ਅਤੇ ਇੰਸਟਾਗ੍ਰਾਮ 'ਤੇ ਕੁਝ ਪੋਸਟਾਂ 'ਤੇ ਸਿਕਾਇਤ ਦਰਜ ਕਰਵਾਈ ਗਈ, ਜਿਸ ਤੋਂ ਬਾਅਦ ਉਸ ਨੂੰ 3 ਸਾਲ ਦੀ ਸਜ਼ਾ ਸੁਣਾਈ ਗਈ ਹੈ ਅਤੇ 14 ਲੱਖ ਦਾ ਜੁਰਮਾਨਾ ਵੀ ਭਰਨ ਨੂੰ ਕਿਹਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮਿਸਰ ਦੀ ਇੱਕ ਅਦਾਲਤ ਨੇ ਸਮਾ ਵਲੋਂ ਸੋਸ਼ਲ ਮੀਡੀਆ ਪੋਸਟ ਕੀਤੇ ਗਏ ਉਸ ਦੇ ਬੈਲੀ ਡਾਂਸ ਦੇ ਵੀਡੀਓ ਨੂੰ ਅਸ਼ਲੀਲ ਕਰਾਰ ਦਿੱਤਾ ਹੈ।

 
 
 
 
 
View this post on Instagram
 
 
 
 
 
 
 
 
 

وحوي يا وحوي😘😘😘😘

A post shared by سما المصري (@samaelmasrii) on Apr 23, 2020 at 10:32am PDT

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਅਪ੍ਰੈਲ 'ਚ ਸਮਾ ਨੂੰ ਉਸ ਦੀਆਂ ਸੋਸ਼ਲ ਮੀਡੀਆ ਪੋਸਟਾਂ, ਤਸਵੀਰਾਂ ਤੇ ਵੀਡੀਓਜ਼ ਦੀ ਜਾਂਚ ਤੋਂ ਬਾਅਦ ਹਿਰਾਸਤ 'ਚ ਲੈ ਲਿਆ ਗਿਆ ਸੀ। ਦੋਸ਼ ਲੱਗੇ ਸਨ ਕਿ ਉਸ ਦਾ ਕੰਟੈਂਟ ਕਾਫ਼ੀ ਭੜਕਾਊ ਹੈ। ਉਥੇ ਹੀ ਸਮਾ ਦਾ ਕਹਿਣਾ ਹੈ ਕਿ ਉਹ ਇਸ ਫੈਸਲੇ ਖਿਲਾਫ਼ ਅਪੀਲ ਕਰੇਗੀ। ਸਮਾ ਦਾ ਟਿਕਟਾਕ ਅਕਾਊਂਟ ਵੀ ਸੀ, ਜੋ ਕਿ ਹੁਣ ਸਸਪੈਂਡ ਕਰ ਦਿੱਤਾ ਗਿਆ ਹੈ। ਹਾਲਾਂਕਿ ਉਸ ਦਾ ਇੰਸਟਾਗ੍ਰਾਮ ਹਾਲੇ ਚਾਲੂ ਹੈ, ਜਿਸ 'ਤੇ ਉਸ ਦੇ 3 ਮਿਲੀਅਨ ਤੋਂ ਜ਼ਿਆਦਾ ਫਾਲੋਅਰਸ ਹਨ।

sunita

This news is Content Editor sunita