ਇਸ ਬੀਮਾਰੀ ਦੇ ਚਲਦਿਆਂ ਵਧਿਆ ਹਰਨਾਜ਼ ਸੰਧੂ ਦਾ ਭਾਰ, ਮਜ਼ਾਕ ਉਡਾਉਣ ਵਾਲੇ ਜ਼ਰੂਰ ਪੜ੍ਹਨ ਇਹ ਖ਼ਬਰ

01/17/2023 2:46:30 PM

ਮੁੰਬਈ (ਬਿਊਰੋ)– ਮਿਸ ਯੂਨੀਵਰਸ 2022 ਦਾ ਤਾਜ ਅਮਰੀਕਾ ਦੇ ਟੈਕਸਾਸ ਸੂਬੇ ਦੀ ਫੈਸ਼ਨ ਡਿਜ਼ਾਈਨਰ, ਮਾਡਲ ਆਰ. ਬੌਨੀ ਗੈਬ੍ਰੀਅਲ ਦੇ ਸਿਰ ਸਜ ਗਿਆ ਹੈ। ਉਸ ਨੂੰ ਇਹ ਸਨਮਾਨ ਦੇਣ ਪਹੁੰਚੀ ਸੀ ਮਿਸ ਯੂਨੀਵਰਸ 2021 ਰਹੀ ਭਾਰਤ ਦੀ ਹਰਨਾਜ਼ ਕੌਰ ਸੰਧੂ। ਇਥੇ ਉਸ ਨੇ ਬਤੌਰ ਮਿਸ ਯੂਨੀਵਰਸ ਆਪਣੀ ਆਖਰੀ ਵਾਕ ਕੀਤੀ ਤੇ ਆਪਣੇ ਤਾਜ ਨੂੰ ਅਲਵਿਦਾ ਕਿਹਾ, ਜਿਸ ਕਾਰਨ ਉਹ ਥੋੜ੍ਹੀ ਭਾਵੁਕ ਵੀ ਹੋ ਗਈ ਸੀ। ਇਸ ਇਵੈਂਟ ਤੋਂ ਬਾਅਦ ਹੀ ਉਹ ਚਰਚਾ ’ਚ ਬਣੀ ਹੋਈ ਹੈ।

ਸਭ ਤੋਂ ਪਹਿਲਾਂ ਤਾਂ ਹਰਨਾਜ਼ ਦੀ ਡਰੈੱਸ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਦਾ ਕੰਮ ਕੀਤਾ। ਇਸ ਡਰੈੱਸ ’ਚ ਉਨ੍ਹਾਂ ਦੋ ਸ਼ਖ਼ਸੀਅਤਾਂ ਨੂੰ ਮਾਣ ਦਿੱਤਾ ਗਿਆ, ਜਿਨ੍ਹਾਂ ਨੇ ਉਸ ਤੋਂ ਪਹਿਲਾਂ ਭਾਰਤ ਦਾ ਨਾਂ ਰੌਸ਼ਨ ਕੀਤਾ। ਇਨ੍ਹਾਂ ’ਚ ਮਿਸ ਯਨੀਵਰਸ 1994 ਸੁਸ਼ਮਿਤਾ ਸੇਨ ਤੇ ਮਿਸ ਯੂਨੀਵਰਸ 2000 ਲਾਰਾ ਦੱਤਾ ਦੀਆਂ ਤਸਵੀਰਾਂ ਛਪੀਆਂ ਸਨ, ਜੋ ਦੇਖਣ ’ਚ ਬੇਹੱਦ ਸ਼ਾਨਦਾਰ ਲੱਗ ਰਹੀਆਂ ਸਨ। ਇਸ ਤੋਂ ਇਲਾਵਾ ਉਹ ਆਪਣੇ ਭਾਰ ਕਾਰਨ ਵੀ ਚਰਚਾ ’ਚ ਆ ਗਈ। ਲੋਕ ਉਸ ਨੂੰ ਇਸ ਤਰ੍ਹਾਂ ਦੇਖ ਕੇ ਕਾਫੀ ਹੈਰਾਨ ਹਨ।

ਇਹ ਖ਼ਬਰ ਵੀ ਪੜ੍ਹੋ : ਦਿੱਲੀ ਹਾਈਕੋਰਟ ਨੇ ਸ਼ਾਹਰੁਖ ਖ਼ਾਨ ਦੀ ‘ਪਠਾਨ’ ਫ਼ਿਲਮ ਦੀ ਓ. ਟੀ. ਟੀ. ਰਿਲੀਜ਼ ਨੂੰ ਲੈ ਕੇ ਦਿੱਤੇ ਨਵੇਂ ਹੁਕਮ

ਸੋਸ਼ਲ ਮੀਡੀਆ ’ਤੇ ਹਰਨਾਜ਼ ਨੂੰ ਕਾਫੀ ਬਾਡੀ ਸ਼ੇਮ ਕੀਤਾ ਜਾ ਰਿਹਾ ਹੈ, ਉਸ ਦੇ ਵਧੇ ਭਾਰ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਹਾਲਾਂਕਿ ਉਸ ਦਾ ਮਜ਼ਾਕ ਬਣਾਉਣ ਵਾਲਿਆਂ ਨੂੰ ਇਹ ਨਹੀਂ ਪਤਾ ਕਿ ਉਹ ਇਕ ਬੀਮਾਰੀ ਨਾਲ ਜੂਝ ਰਹੀ ਹੈ। ਹਰਨਾਜ਼ ਨੇ ਖ਼ੁਦ ਦੱਸਿਆ ਸੀ ਕਿ ਉਸ ਨੂੰ Celiac ਬੀਮਾਰੀ ਹੈ, ਜਿਸ ਕਾਰਨ ਉਸ ਨੂੰ ਗਲੂਟੇਨ ਤੋਂ ਐਲਰਜੀ ਹੈ। Celiac ਬੀਮਾਰੀ ਇਕ ਅਜਿਹੀ ਸਥਿਤੀ ਹੈ, ਜਿਸ ’ਚ ਤੁਹਾਨੂੰ ਆਮ ਤੌਰ ’ਤੇ ਕਣਕ, ਜੌ ਤੇ ਰਾਈ ਤੋਂ ਐਲਰਜੀ ਹੁੰਦੀ ਹੈ।

ਇਸ ਗਲੂਟੇਨ ਐਲਰਜੀ ਕਾਰਨ ਉਸ ਦਾ ਭਾਰ ਕਾਫੀ ਵੱਧ ਗਿਆ ਹੈ ਤੇ ਉਸ ਦੇ ਚਿਹਰੇ ’ਤੇ ਵੀ ਉਹ ਅਸਰ ਦਿਖ ਰਿਹਾ ਹੈ। ਬਿਊਟੀ ਕੁਈਨ ਨੇ ਦੱਸਿਆ ਸੀ ਕਿ ਉਸ ਨੂੰ ਇਹ ਬੀਮਾਰੀ ਜਨਮ ਤੋਂ ਹੈ, ਜਿਸ ਕਾਰਨ ਉਸ ਨੂੰ ਕਣਕ ਦੇ ਆਟੇ ਦੀ ਰੋਟੀ ਤਕ ਖਾਣੀ ਮਨ੍ਹਾ ਹੈ। ਹਰਨਾਜ਼ ਨੇ ਆਪਣੀ ਇਕ ਇੰਟਰਵਿਊ ’ਚ ਟਰੋਲਰਜ਼ ਨੂੰ ਜਵਾਬ ਦਿੰਦਿਆਂ ਕਿਹਾ ਸੀ, ‘‘ਮੈਂ ਉਨ੍ਹਾਂ ਹਿੰਮਤੀ ਤੇ ਆਤਮ ਵਿਸ਼ਵਾਸ ਨਾਲ ਭਰੀਆਂ ਕੁੜੀਆਂ ’ਚੋਂ ਇਕ ਹਾਂ, ਜੋ ਮੰਨਦੀਆਂ ਹਨ ਕਿ ਭਾਵੇਂ ਹੀ ਮੈਂ ਮੋਟੀ ਹਾਂ, ਭਾਵੇਂ ਹੀ ਮੈਂ ਪਤਲੀ ਹਾਂ, ਇਹ ਮੇਰਾ ਸਰੀਰ ਹੈ ਤੇ ਮੈਂ ਖ਼ੁਦ ਨੂੰ ਪਿਆਰ ਕਰਦੀ ਹਾਂ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕੋਰ।

Rahul Singh

This news is Content Editor Rahul Singh