ਡਰੱਗ ਕੇਸ: NCB ਦੀ ਹਿਰਾਸਤ ''ਚ ਆਰੀਅਨ ਨਾਲ ਜੁੜੀ ਪਲ-ਪਲ ਦੀ ਅਪਡੇਟ ਲੈ ਰਹੇ ਹਨ ਸ਼ਾਹਰੁਖ, ਮਾਂ ਵੀ ਪਹੁੰਚੀ ਮਿਲਣ

10/03/2021 3:44:30 PM

ਮੁੰਬਈ- ਡਰੱਗ ਕੇਸ 'ਚ ਸੁਪਰਸਟਾਰ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਕਾਫੀ ਹਲਚਲ ਮਚ ਗਈ ਹੈ। ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ.ਸੀ.ਬੀ) ਨੇ ਸ਼ਨੀਵਾਰ ਨੂੰ ਮੁੰਬਈ ਤੋਂ ਗੋਆ ਜਾ ਰਹੇ ਕਰੂਜ਼ 'ਚ ਚੱਲ ਰਹੀ ਡਰੱਗਸ ਪਾਰਟੀ 'ਚ ਛਾਪੇਮਾਰੀ ਕੀਤੀ ਜਿਸ 'ਚ ਕਿੰਗ ਖਾਨ ਦਾ ਪੁੱਤਰ ਵੀ ਸ਼ਾਮਲ ਸੀ। ਹੁਣ ਐੱਨ.ਸੀ.ਬੀ. ਬੀਤੀ ਰਾਤ ਤੋਂ ਆਰੀਅਨ ਤੋਂ ਪੁੱਛਗਿੱਛ ਕਰ ਰਹੀ ਹੈ। ਸੂਤਰ ਮੁਤਾਬਕ ਸ਼ਾਹਰੁਖ ਦੇ ਪੁੱਤਰ ਨੇ ਟੀਮ ਦੇ ਸਾਹਮਣੇ ਡਰੱਗ ਲੈਣ ਦੀ ਗੱਲ ਕਬੂਲ ਲਈ ਹੈ। ਉਧਰ ਖਬਰ ਹੈ ਕਿ ਪੁੱਤਰ ਦੇ ਇਸ ਮੁਸ਼ਕਲ ਦੇ ਸਮੇਂ ਪਿਤਾ ਸ਼ਾਹਰੁਖ ਖਾਨ ਅਤੇ ਮਾਂ ਗੌਰੀ ਖਾਨ ਉਨ੍ਹਾਂ ਦੇ ਟਚ 'ਚ ਹਨ। ਹਾਲਾਂਕਿ ਗੌਰੀ ਇਸ ਮਾਮਲੇ 'ਚ ਐੱਨ.ਸੀ.ਬੀ. ਆਫਿਸ ਪਹੁੰਚ ਗਈ ਹੈ। 


ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸ਼ਾਹਰੁਖ ਖਾਨ ਐੱਨ.ਸੀ.ਬੀ. ਦੇ ਅਧਿਕਾਰੀਆਂ ਦੇ ਸੰਪਰਕ 'ਚ ਹੈ ਅਤੇ ਉਸ ਨਾਲ ਸਿਚੁਏਸ਼ਨ ਦੀ ਹਰ ਮਿੰਟ ਦੀ ਅਪਡੇਟ ਲੈ ਰਹੇ ਹਨ। 


ਉਧਰ ਖਬਰ ਸਾਹਮਣੇ ਆਈ ਹੈ ਕਿ ਆਰੀਅਨ ਦੀ ਮਾਂ ਪੁੱਤਰ ਨੂੰ ਮਿਲਣ ਐੱਨ.ਸੀ.ਬੀ. ਦੇ ਦਫਤਰ ਪਹੁੰਚ ਗਈ ਹੈ। 


ਉਧਰ ਪਰਿਵਾਰ ਦੇ ਇਕ ਕਰੀਬੀ ਸੂਤਰ ਨੇ ਦੱਸਿਆ ਕਿ ਇਸ ਗੱਲ 'ਚ ਬਹੁਤ ਘੱਟ ਸੰਭਾਵਨਾ ਹੈ ਕਿ ਸ਼ਾਹਰੁਖ ਖਾਨ ਬਾਹਰ ਆ ਕੇ ਕੋਈ ਬਿਆਨ ਦੇਣਗੇ। ਐੱਨ.ਸੀ.ਬੀ. ਦੇ ਅਧਿਕਾਰੀਆਂ ਦੇ ਬਿਆਨ ਦੇਣ ਤੋਂ ਬਾਅਦ ਬਹੁਤ ਸਾਰੇ ਕਾਨੂੰਨੀ ਬਦਲ ਹਨ, ਜਿਨ੍ਹਾਂ ਦਾ ਉਹ ਰੁੱਖ ਕਰ ਸਕਦੇ ਹਨ। ਉੱਧਰ ਗੌਰੀ ਖਾਨ ਦਾ ਪੁੱਤਰ ਕਾਫੀ ਪਰੇਸ਼ਾਨ ਅਤੇ ਬੇਚੈਨ ਹੈ। ਉਹ ਇੰਟੀਰੀਅਰ ਡਿਜ਼ਾਈਨਿੰਗ ਨਾਲ ਜੁੜੇ ਆਪਣੇ ਵਰਕ ਪ੍ਰਾਜੈਕਟ ਲਈ ਆਉਣ ਵਾਲੇ ਦਿਨਾਂ 'ਚ ਉਹ ਵਿਦੇਸ਼ ਜਾਣ ਵਾਲੀ ਸੀ ਪਰ ਹੁਣ ਉਨ੍ਹਾਂ ਨੇ ਆਪਣੇ ਕੰਮ ਨੂੰ ਵੀ ਹੋਲਡ ਕਰ ਦਿੱਤਾ ਹੈ।

Aarti dhillon

This news is Content Editor Aarti dhillon